ਆਚਾਰੀਆ ਰਜਨੀਸ਼
ਅਸੀਂ ਜਾਂ ਤਾਂ ਰਾਵਣ ਹੋ ਸਕਦੇ ਹਾਂ ਜਾਂ ਰਾਮ, ਵਿਚਕਾਰ ਹੋਣ ਦਾ ਕੋਈ ਰਸਤਾ ਨਹੀਂ ਹੈ। ਪਰ ਸਾਡੇ ਮਨ ਦੀ ਮੁਸੀਬਤ ਇਹ ਹੈ ਕਿ ਅਸੀਂ ਇਹ ਵੀ ਸਮਝਦੇ ਹਾਂ ਕਿ ਅਸੀਂ ਰਾਮ ਨਹੀਂ ਹਾਂ, ਪਰ ਇਹ ਹਉਮੈ ਨੂੰ ਠੇਸ ਪਹੁੰਚਾਉਂਦਾ ਹੈ ਕਿ ਫਿਰ ਸਿਰਫ ਰਾਵਣ ਬਚਦਾ ਹੈ, ਮਨ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦਾ। ਮਨ ਕਹਿੰਦਾ ਹੈ, ਮੰਨ ਲਓ ਕਿ ਅਸੀਂ ਰਾਮ ਨਹੀਂ ਹਾਂ, ਕਿਉਂਕਿ ਅਜਿਹੀ ਘੋਸ਼ਣਾ ਕਰਨਾ ਵੀ ਥੋੜਾ ਮੁਸ਼ਕਲ ਜਾਪਦਾ ਹੈ। ਆਲੇ ਦੁਆਲੇ ਦੇ ਲੋਕ ਜਾਣਦੇ ਹਨ ਕਿ ਅਸੀਂ ਕੀ ਹਾਂ, ਕਿਸ ਦੇ ਸਾਹਮਣੇ ਐਲਾਨ ਕਰੀਏ? ਲੋਕ ਸਿਰਫ ਹੱਸਣਗੇ। ਇਸ ਲਈ ਅਸੀਂ ਆਪਣੇ ਆਪ ਨੂੰ ਰਾਮ ਨਹੀਂ ਕਹਿ ਸਕਦੇ। ਕਹਿਣਾ ਚਾਹੁੰਦਾ ਹਾਂ, ਕਹਿ ਨਹੀਂ ਸਕਦਾ। ਪਰ ਰਾਵਣ ਹਾਂ ਇਹ ਭੀ ਮੰਨਣਾ ਠੀਕ ਨਹੀਂ ਲਗਦਾ। ਇਸ ਲਈ ਅਸੀਂ ਵਿਚਕਾਰਲਾ ਰਸਤਾ ਲੱਭਦੇ ਹਾਂ। ਰਾਵਣ ਦੀ ਸ਼ਖਸੀਅਤ ਨੂੰ ਸਮਝੀਏ ਤਾਂ ਪਤਾ ਚੱਲੇਗਾ ਕਿ ਅਸੀਂ ਵਿਚਕਾਰ ਨਹੀਂ ਹੋ ਸਕਦੇ, ਛੋਟੇ ਜਾਂ ਵੱਡੇ ਰਾਵਣ ਹੋ ਸਕਦੇ ਹਾਂ ।
ਰਾਵਣ ਵਿੱਚ ਅਜਿਹਾ ਕੀ ਹੈ ਜੋ ਆਪਾਂ ਸਬਨਾਂ ਚ ਨਹੀਂ ? ਰਾਵਣ ਦੌਲਤ ਪਿੱਛੇ ਪਾਗਲ ਹੈ, ਆਪਣੇ ਰਾਜ- ਭਾਗ ਨੂੰ ਵਧਾਉਣ ਦੀ ਇੱਛਾ ਰੱਖਦਾ ਹੈ। ਔਰਤਾਂ ਲਈ ਸ਼ੁਦਾਈ ਹੈ, ਚਾਹੇ ਉਹ ਆਪਣੀ ਹੋਵੇ ਜਾਂ ਕਿਸੇ ਹੋਰ ਦੀ । ਮਹਾਨ ਪੰਡਤ ਹੈ, ਧਰਮ ਗ੍ਰੰਥਾਂ ਦਾ ਜਾਣਕਾਰ ਹੈ। ਰਾਵਣ ਦੇ ਇਹ ਗੁਣ ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਆਪਾਂ ਸਬਨਾਂ ਵਿੱਚ ਲੱਭ ਜਾਣਗੇ ।
ਰਾਵਣ ਕੋਲ ਸੋਨੇ ਦੀ ਲੰਕਾ ਹੈ। ਪਰ ਫਿਰ ਵੀ ਦੂਜੇ ਦਾ ਰਾਜ ਆਕਰਸ਼ਤ ਕਰਦਾ ਹੈ। ਰਾਮ ਦੀ ਅਯੁੱਧਿਆ ਸੋਨੇ ਦੀ ਨਹੀਂ ਹੈ, ਫਿਰ ਵੀ ਰਾਮ ਨੂੰ ਕਿਸੇ ਹੋਰ ਚੀਜ਼ ਜਾਂ ਰਾਜ ਵਿੱਚ ਕੋਈ ਦਿਲਚਸਪੀ ਨਹੀਂ । ਜੇ ਰਾਮ ਵਰਗੇ ਸੁਚੇਤ ਵਿਅਕਤੀ ਝੌਂਪੜੀ ਵਿੱਚ ਰਹਿੰਦੇ ਹਨ, ਤਾਂ ਵੀ ਮਹਿਲ ਆਕਰਸ਼ਤ ਨਹੀਂ ਹੁੰਦਾ। ਜਿੱਥੇ ਵੀ ਰਾਮ ਵਰਗਾ ਵਿਅਕਤੀ ਰਹਿੰਦਾ ਹੈ, ਉਹ ਮਹਿਲ ਹੀ ਹੁੰਦਾ ਹੈ। ਜਿੱਥੇ ਵੀ ਰਾਵਣ ਵਰਗਾ ਵਿਅਕਤੀ ਰਹਿੰਦਾ ਹੈ, ਉੱਥੇ ਦੁੱਖ ਅਤੇ ਅਤ੍ਰਿਪਤੀ ਹੀ ਹੁੰਦੀ ਹੈ।
ਰਾਵਣ ਦੇ ਦਸ ਸਿਰ ਕਹੇ ਗਏ ਹਨ। ਹਰ ਮਨੁੱਖ ਦੇ ਦਸ ਸਿਰ ਹੁੰਦੇ ਹਨ। ਕਿਉਂਕਿ ਆਪਾਂ ਸਾਬਣ ਨੂੰ ਬਹੁਤ ਸਾਰੇ ਚਿਹਰੇ ਤਿਆਰ ਰੱਖਣੇ ਪੈਂਦੇ ਹਨ, ਸਵੇਰ ਤੋਂ ਸ਼ਾਮ ਤੱਕ ਕਿੰਨੀ ਵਾਰ ਚਿਹਰੇ ਬਦਲਣੇ ਪੈਂਦੇ ਹਨ । ਨੌਕਰ ਸਾਹਮਣੇ ਇੱਕ ਚਿਹਰਾ , ਮਾਲਕ ਸਾਹਮਣੇ ਦੂਜਾ ਚਿਹਰਾ। ਜੇ ਕਿਸੇ ਤੋਂ ਕੰਮ ਲੈਣਾ ਹੈ, ਤਾਂ ਹੋਰ ਚਿਹਰਾ, ਜੇ ਕੰਮ ਨਿੱਕਲ ਗਿਆ ਤਾਂ ਹੋਰ ਚਿਹਰਾ। ਕਿਸੇ ਨੂੰ ਕੁਝ ਉਧਾਰ ਦੇਣਾ ਹੈ , ਤਾਂ ਇੱਕ ਚਿਹਰਾ, ਉਧਾਰ ਲੈਣਾ ਹੈ ਤਾਂ ਦੂਜੇ ਚਿਹਰੇ। ਰਾਵਣ ਦੇ ਦਸ ਚਿਹਰੇ ਸਿਰਫ ਗਿਣਤੀ ਦਾ ਅੰਤ ਦੱਸਣ ਲਈ ਹਨ, ਚਿਹਰਿਆਂ ਦਾ ਕੋਈ ਅੰਤ ਨਹੀਂ ਹੈ।
ਰਾਮ ਦਾ ਸਿਰਫ ਇੱਕੋ ਚਿਹਰਾ ਹੈ। ਰਾਮ ਦੇ ਚਿਹਰੇ ਤੇ ਖੁਸ਼ੀ, ਗ਼ਮ ਵਿੱਚ ਕੋਈ ਫ਼ਰਕ ਨਹੀਂ, ਭਾਵੇਂ ਮਹਿਲ ਹੋਵੇ ਜਾਂ ਜੰਗਲ। ਅਤੇ ਜਿਸ ਮਨੁੱਖ ਨੇ ਇੱਕ ਚਿਹਰਾ ਪਾ ਲਿਆ, ਸਮਝੋ ਉਹ ਰਾਮ ਬਣ ਹੋ ਗਿਆ। ਯਾਨੀ ਜਿਸਦਾ ਚਿਹਰਾ ਪ੍ਰਮਾਣਿਕ ਹੋ ਗਿਆ , ਜਿਸਦਾ ਚਿਹਰਾ ਅੰਦਰੂਨੀ ਹੋ ਗਿਆ , ਜਿਹੜਾ ਬਾਹਰ ਵੱਲ ਵੇਖ ਕੇ ਡੋਲਦਾ ਨਹੀਂ । ਕੋਈ ਵੀ ਸਥਿਤੀ ਹੁਣ ਉਸਨੂੰ ਪ੍ਰਭਾਵਿਤ ਨਹੀਂ ਕਰਦੀ , ਉਸ ਠਹਿਰਾਓ ਦਾ ਨਾਮ ਰਾਮ ਹੈ। ਰਾਵਣ ਨੂੰ ਮਾਰਨਾ ਔਖਾ ਹੈ ਕਿਉਂਕਿ ਅਸਲੀ ਚਿਹਰੇ ਦਾ ਪਤਾ ਹੀ ਨਹੀਂ ਚਲਦਾ , ਝੂਠ ਦੇ ਭਾਂਵੇਂ ਕਿੰਨੇ ਚਿਹਰੇ ਕੱਟ- ਵੱਡ ਲਓ, ਕੋਈ ਫ਼ਰਕ ਨਹੀਂ ਪੈਂਦਾ, ਕਿਓਂਕਿ ਨਾ ਉਥੇ ਖੂਨ ਹੈ , ਨਾ ਕੋਈ ਮਾਸ ਹੈ, ਸਿਰਫ ਇੱਕ ਖ਼ਿਆਲ ਸੀ, ਇੱਕ ਖ਼ਿਆਲ ਨੂੰ ਕੱਟੋ ਤਾਂ ਦੂਜਾ ਹਾਜ਼ਿਰ ਹੋ ਜਾਵੇਗਾ।
ਪੇਸ਼ਕਸ਼: ਸੁਰਿੰਦਰ ਬਾਂਸਲ