Sunday, April 02, 2023
Speaking Punjab

Health

ਡਾ. ਰਾਣੂੰ ਦੀ ਅਗਵਾਈ ਹੇਠ ਮੋਹਾਲੀ ’ਚ ਲੱਗੇ ਮੁਫ਼ਤ ਹੋਮਿਓਪੈਥਿਕ ਕੈਂਪ ’ਚ ਅਨੇਕ ਨੂੰ ਮਿਲੀ ਰਾਹਤ

October 16, 2021 11:27 AM

ਮੋਹਾਲੀ, ਸਪੀਕਿੰਗ ਪੰਜਾਬ ਬਿਊਰੋ: ਅੱਜ ਡਾ. ਪਰਮਜੀਤ ਸਿੰਘ ਰਾਣੂੰ (Dr. Paramjeet Singh Ranu) ਦੀ ਅਗਵਾਈ ਹੇਠ ਮੋਹਾਲੀ ਦੇ ਸੋਹਾਣਾ ਸਾਹਿਬ ਵਿਖੇ ਗੁਰਦਵਾਰਾ ਸਾਹਿਬ ਸ੍ਰੀ ਸਿੰਘ ਸ਼ਹੀਦਾਂ ਵਿਖੇ ਮੁਫ਼ਤ ਹੋਮਿਓਪੈਥਿਕ ਕੈਂਪ (Free Homoeopathic Camp) ਅੱਜ ਸਨਿੱਚਰਵਾਰ 16 ਅਕਤੂਬਰ, 2021 ਨੂੰ ਸਵੇਰੇ 10 ਵਜੇ ਤੋਂ ਸ਼ਾਮੀਂ 4 ਵਜੇ ਤੱਕ ਲਾਇਨਜ਼ ਕਲੱਬ ਗ੍ਰੇਟਰ ਮੋਹਾਲੀ (Distt. 321-F) ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਕੈਂਪ ਵਿੱਚ ਸੈਂਕੜੇ ਲੋਕਾਂ ਨੇ ਆਪਣਾ ਮੁਫ਼ਤ ਚੈੱਕਅਪ ਕਰਵਾਇਆ। ਅੱਜ ਦੇ ਕੈਂਪ ਦੀ ਖ਼ਾਸੀਅਤ ਇਹ ਰਹੀ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ’ਚ ਪਹਿਲੀ ਵਾਰ ਹੋਮਿਓਪੈਥੀ ਵਿੱਚ ਦਿਲਚਸਪੀ ਵਿਖਾਈ।

 

 

 

ਇਸ ਮੌਕੇ ਕੌਂਸਲ ਆੱਫ਼ ਹੋਮਿਓਪੈਥਿਕ ਸਿਸਟਮ ਆੱਫ਼ ਮੈਡੀਸਨ, ਪੰਜਾਬ ਦੇ ਸਾਬਕਾ ਚੇਅਰਮੈਨ (Ex-Chairman, Council of Homoeopathic System of Medicine, Punjab) ਡਾ. ਰਾਣੂੰ ਨੇ ਦੱਸਿਆ ਕਿ ਹੋਮਿਓਪੈਥਿਕ ਦਵਾਈਆਂ ਨਾਲ ਕੈਂਸਰ, ਗੁਰਦਿਆਂ ਦੇ ਰੋਗ, ਰੀੜ੍ਹ ਦੀ ਹੱਡੀ ਦੇ ਰੋਗ, ਚਮੜੀ ਰੋਗ, ਸਾਹ, ਦਮਾ, ਗਠੀਆ, ਔਰਤਾਂ ਦੇ ਰੋਗ, ਬੱਚੇਦਾਨੀ–ਅੰਡੇਦਾਨੀ ਦੀਆਂ ਰਸੌਲੀਆਂ ਤੇ ਮਾਨਸਿਕ ਰੋਗਾਂ ਦਾ ਬੇਹੱਦ ਸਫ਼ਲ ਇਲਾਜ ਕੀਤਾ ਜਾ ਸਕਦਾ ਹੈ ਅਤੇ ਹੋਰ ਇਲਾਜ ਪ੍ਰਣਾਲੀਆਂ ਦੀਆਂ ਦਵਾਈਆਂ ਵਾਂਗ ਹੋਮਿਓਪੈਥੀ ਨਾਲ ਕਿਸੇ ਤਰ੍ਹਾਂ ਦੇ ਮਾੜੇ–ਪ੍ਰਭਾਵਾਂ (ਸਾਈਡ ਇਫ਼ੈਕਟਸ) ਦਾ ਵੀ ਕੋਈ ਖ਼ਤਰਾ ਨਹੀਂ ਰਹਿੰਦਾ।

 

 

 

ਅੱਜ ਦੇ ਕੈਂਪ ਵਿੱਚ ਡਾ. ਪਰਮਜੀਤ ਸਿੰਘ ਰਾਣੂੰ ਤੋਂ ਇਲਾਵਾ ਡਾ. ਇੰਦਰਜੀਤ ਕੌਰ ਰਾਣੂੰ (Dr. Inderjit Kaur Ranu), ਡਾ. ਨਵਜੋਤ ਸਿੰਘ ਰਾਣੂੰ (Dr. Navjot Singh Ranu), ਡਾ. ਤਰਨਦੀਪ ਕੌਰ ਰਾਣੂੰ (Dr. Tarandeep Kaur Ranu) ਨੇ ਮਰੀਜ਼ਾਂ ਦਾ ਬਹੁਤ ਬਾਰੀਕਬੀਨੀ ਨਾਲ ਨਿਰੀਖਣ ਕਰ ਕੇ ਉਨ੍ਹਾਂ ਨੂੰ ਬਣਦੀਆਂ ਦਵਾਈਆਂ ਦਿੱਤੀਆਂ ਤੇ ਹੋਰ ਯੋਗ ਮੈਡੀਕਲ ਵੀ ਸਲਾਹ ਦਿੱਤੀ।

 

  

 

ਪੰਜਾਬ ਐਥੀਕਲ ਕਮੇਟੀ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂੰ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਹੁਣ ਪੂਰੀ ਦੁਨੀਆ ਵਿੱਚ ਹੋਮਿਓਪੈਥਿਕ ਦਵਾਈਆਂ ਵਰਤਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਇਹ ਦਵਾਈਆਂ ਹੋਰਨਾਂ ਪ੍ਰਣਾਲੀਆਂ ਦੇ ਮੁਕਾਬਲੇ ਸਸਤੀਆਂ ਵੀ ਹੁੰਦੀਆਂ ਹਨ ਤੇ ਵਰਤਣੀਆਂ ਵੀ ਆਸਾਨ ਹੁੰਦੀਆਂ ਹਨ। ਬੱਚੇ ਤੇ ਬਜ਼ੁਰਗ ਵੀ ਇਹ ਦਵਾਈਆਂ ਬੇਝਿਜਕ ਲੈ ਕੇ ਸਦਾ ਲਈ ਆਪਣੇ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹਨ।

 

 

 

ਇਸ ਕੈਂਪ ਦੌਰਾਨ ਲਾਇਨਜ਼ ਕਲੱਬ ਗ੍ਰੇਟਰ ਮੋਹਾਲੀ (Lions Club Greater Mohali, Distt. 321-F) ਦੀ ਟੀਮ – ਮੁੱਖ ਸਲਾਹਕਾਰ ਲਾਇਨ ਰੌਸ਼ਨ ਲਾਲ (ਐੱਸਪੀ–ਰਿਟਾਇਰਡ), ਕਲੱਬ ਦੇ ਪ੍ਰਧਾਨ ਲਾਇਨ ਜੀ.ਕੇ. ਸਿੰਗਲਾ, ਸਕੱਤਰ ਲਾਇਨ ਮਨਮੋਹਨ ਸਿੰਘ, ਖ਼ਜ਼ਾਨਚੀ ਲਾਇਨ ਸੋਨੀ ਗਰਗ, ਪੀਆਰਓ ਲਾਇਨ ਵਿਜੇ ਪਾਠਕ, ਪ੍ਰੋਜੈਕਟ ਇੰਚਾਰਜ ਲਾਇਨ ਨਵਕਿਰਨ ਸਿੰਘ – ਦਾ ਵਿਸ਼ੇਸ਼ ਯੋਗਦਾਨ ਰਿਹਾ।

 

  

 

ਅੱਜ ਦੇ ਇਸ ਮੁਫ਼ਤ ਮੈਡੀਕਲ ਕੈਂਪ ਲਈ ਦਵਾਈਆਂ ਦੀ ਮੁਫ਼ਤ ਸਪਲਾਈ ‘ਰਾਣੂੰ ਹੋਮਿਓਪੈਥਿਕ ਹੈਲਥ ਸੈਂਟਰ’ (Ranu Homoeopathic Health Centre), ਐੱਸਸੀਓ–30, ਫ਼ੇਜ਼ 1, ਮੋਹਾਲੀ (Mohali) ਵੱਲੋਂ ਕੀਤੀ ਗਈ।

 

 

 

ਪਾਠਕ ਆਪਣੇ ਕਿਸੇ ਰੋਗ ਬਾਰੇ ਜਾਂ ਹੋਮਿਓਪੈਥੀ ਬਾਰੇ ਹੋਰ ਜਾਣਕਾਰੀ ਲੈਣ ਲਈ 98880 71530, 82839 00084, 98880 71430 ਉੱਤੇ ਸੰਪਰਕ ਕਰ ਸਕਦੇ ਹਨ।

 

 

 

ਇਸ ਕੈਂਪ ਦੀ ਖਾਸੀਅਤ ਇਹ ਰਹੀ ਕਿ ਜੋ ਮਰੀਜ ਇਥੇ ਇਕ ਵਾਰ ਦਵਾਈ ਲੈ ਗਿਆ ਹੈ, ਉਸ ਦਾ ਬਿਮਾਰੀ ਠੀਕ ਹੋਣ ਤੱਕ ਰਾਣੂੰ ਹੋਮਿਓ ਹੈਲਥ ਸੈਂਟਰ ਫੇਜ 1 ਮੋਹਾਲੀ 'ਚੋਂ ਮੁਫ਼ਤ ਇਲਾਜ ਕੀਤਾ ਜਾਵੇਗਾ।

 

 

Have something to say? Post your comment