ਡੇਹਲੋ, 16 ਅਕਤੂਬਰ (ਹਰਜੀਤ ਸਿੰਘ ਨੰਗਲ): ਮਨਿਸਟਰੀ ਆਫ ਆਯੂਸ਼ ਭਾਰਤ ਸਰਕਾਰ ਦੀਆ ਹਦਾਇਤਾਂ ਮੁਤਾਬਕ ਆਜਾਦੀ ਕਾ ਅੰਮ੍ਰਿਤ ਮਹਾਂਉਤਸਵ ਦੇ ਮੱਦੇਨਜ਼ਰ 'ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ', ਗੋਪਾਲਪੁਰ (Guru Nanak Ayurvedic Medical College, Gopalpur) ਵੱਲੋ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆ ਨੂੰ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਕਾਰੀ ਹਾਈ ਸਕੂਲ ਨਾਨਕਪੁਰ ਜੁਗੇੜਾ ਚ ਕੈਂਪ ਲਗਾਇਆ ਗਿਆ।
ਇਸ ਕੈਂਪ ਚ ਕਾਲਜ ਦੇ ਪ੍ਰਿੰਸੀਪਲ ਡਾ ਅਸਵਨੀ ਸਾਰਧਾ ,ਪ੍ਰੋਫੈਸਰ ਡਾ ਤੇਜਬੀਰ ਸਿੰਘ ਐਮ ਡੀ ,ਡਾ ਰਮਨ ਧਾਲੀਵਾਲ ਐਮ ਡੀ ਨੇ ਆਪਣੀ ਟੀਮ ਸਮੇਤ ਵਿਸੇਸ਼ ਤੌਰ ਤੇ ਸਮੂਲੀਅਤ ਕੀਤੀ ਇਸ ਕੈਂਪ ਦਾ ਵਿਸਾ ਸਿਹਤ ਹੀ ਜੀਵਨ ਸੀ ਜਿਸ ਵਿਚ ਯੋਗਾ ਦੇ ਕੀ ਕੀ ਫਾਇਦੇ ਹਨ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਪਿੰਸੀਪਲ ਡਾ ਅਸਵਨੀ ਸਾਰਧਾ ਵੱਲੋ ਸਕੂਲ ਲਈ ਬੂਟੇ ਵੀ ਭੇਂਟ ਕੀਤੇ ਸਰਕਾਰੀ ਹਾਈ ਸਕੂਲ ਨਾਨਕਪੁਰ ਜੁਗੇੜਾ ਦੇ ਪ੍ਰਿੰਸੀਪਲ ਕੰਵਲਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ