ਬੈਰਗਾਮੋ (ਇਟਲੀ) (ਭੁਪਿੰਦਰ ਸਿੰਘ ਕੰਗ): ਇਟਲੀ ਦੇ ਪ੍ਰਸਿੱਧ ਖੇਡ ਪ੍ਰਮੋਟਰ ਅਤੇ ਕਾਰੋਬਾਰੀ ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆਂ ਦੇ ਸਪੁੱਤਰ ਸ:ਅਮਨਜੋਤ ਸਿੰਘ ਦਾ ਵਿਆਹ ਇਟਲੀ ਰਹਿੰਦੇ ਪ੍ਰਸਿੱਧ ਬਿਜ਼ਨੇਸਮੈਨ ਪਰਮਪਾਲ ਸਿੰਘ ਜਟਾਣਾ ਦੀ ਬੇਟੀ ਤੇਵਿੰਦਰਪਾਲ ਕੌਰ ਜਟਾਣਾ ਨਾਲ਼ ਪੂਰਨ ਰੂਪ ਵਿੱਚ ਸਿੱਖੀ ਮਰਿਆਦਾ ਦੇ ਨਾਲ਼ ਸੰਪਨ ਹੋਇਆ।
ਗੁਰਦੁਆਰਾ ਸਿੰਘ ਸਭਾ ਕੋਰਤੇਨੋਵੇ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਦੇ ਵਿੱਚ ਸਿੱਖੀ ਸਿਧਾਂਤਾ ਤੇ ਪੂਰਨ ਰੂਪ ਵਿੱਚ ਪਹਿਰਾ ਦਿੰਦਿਆਂ ਅਮਨਜੋਤ ਸਿੰਘ ਅਤੇ ਤੇਵਿੰਦਰਪਾਲ ਕੌਰ ਦੇ ਵਿਆਹ ਦੀਆਂ ਲਾਵਾਂ ਹੋਈਆਂ। ਇਸ ਮੌਕੇ ਭਾਈ ਗੁਰਵਿੰਦਰ ਸਿੰਘ ਆਰੇਸੋ ਵਾਲਿਆਂ ਦੇ ਜਥੇ ਦੁਆਰਾ ਗੁਰਬਾਣੀ ਸ਼ਬਦਾਂ ਦਾ ਰਸ-ਭਿੰਨੜਾ ਕੀਰਤਨ ਕੀਤਾ ਗਿਆ ਅਤੇ ਬਹੁਤ ਹੀ ਸੁਰੀਲੇ ਤੇ ਸੁਚੱਜੇ ਢੰਗ ਦੇ ਨਾਲ਼ ਲਾਵਾਂ ਪੜ੍ਹੀਆਂ ਗਈਆਂ।
ਬਰਾਤ ਵਿੱਚ ਆਏ ਸਾਰੇ ਨੌਜਵਾਨ ਸਿੱਖੀ ਸਰੂਪ ਵਿੱਚ ਸਜੇ ਹੋਏ ਸਨ ਅਤੇ ਸਾਰਿਆਂ ਨੇ ਦੁਮਾਲੇ ਸਜਾਏ ਹੋਏ ਸਨ ਅਤੇ ਸਿੱਖੀ ਨੂੰ ਪ੍ਰਗਟਾਉਦੇ ਨੀਲੇ ਰੰਗ ਦੇ ਬਸਤਰ ਪਹਿਨ ਰੱਖੇ ਸਨ। ਉੱਧਰ ਲਾੜਾ–ਲਾੜੀ ਨੇ ਵੀ ਇਸੇ ਪ੍ਰਕਾਰ ਸਿੱਖੀ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ ਅਤੇ ਉਹ ਬਹੁਤ ਹੀ ਸਾਦੇ ਪਹਿਰਾਵੇ ਵਿੱਚ ਸਨ।
ਇਸ ਵਿਆਹ ਸਮਾਗਮ ਵਿੱਚ ਇਟਲੀ ਦੀਆਂ ਵੱਖ ਵੱਖ ਖੇਤਰ ਦੀਆਂ ਪ੍ਰਸਿੱਧ ਹਸਤੀਆਂ ਸ਼ਾਮਿਲ ਹੋਈਆਂ।ਵਿਆਹ ਵਿੱਚ ਕਿਸੇ ਵੀ ਤਰਾਂ੍ਹ ਦਾ ਲੈਣ ਦੇਣ ਨਹੀ ਕੀਤਾ ਗਿਆ ਅਤੇ ਮਿਲਣੀਆਂ ਵੀ ਸਿਰੋਪਾਓ ਸਾਹਿਬ ਪਾ ਕੇ ਹੀ ਕੀਤੀਆਂ ਗਈਆਂ। ਇਸ ਨਿਵੇਕਲੇ ਢੰਗ ਦੇ ਵਿਆਹ ਨੂੰ ਤੱਕ ਕੇ ਸਾਰੇ ਹੀ ਬਹੁਤ ਹੈਰਾਨ ਵੀ ਸਨ।
ਇਸ ਮੌਕੇ ਪ੍ਰਸਿੱਧ ਗਤਕਾ ਪਾਰਟੀਆਂ ਦੁਆਰਾ ਗਤਕੇ ਦੇ ਜੌਹਰ ਵੀ ਦਿਖਾਏ ਗਏ।ਅਤੇ ਸਾਰਿਆਂ ਵੱਲੋਂ ਜੈਲਦਾਰ ਸਿੰਘ ਚੈੜੀਆਂ ਅਤੇ ਪਰਮਪਾਲ ਸਿੰਘ ਜਟਾਣਾ ਦੇ ਪਰਿਵਾਰਾਂ ਨੂੰ ਇਸ ਵਿਆਹ ਦੀਆਂ ਕੋਟਿ–ਕੋਟਿ ਵਧਾਈਆਂ ਦਿੱਤੀਆਂ ਗਈਆਂ।