ਲਖਵਿੰਦਰ ਸਿੰਘ ਦੇ ਪਰਿਵਾਰ ਨੇ ਕਰਵਾਇਆ ਧਾਰਮਿਕ ਸਮਾਗਮ
ਕਾਹਨੂੰਵਾਨ, ਕੁਲਦੀਪ ਜਾਫਲਪੁਰ: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਦੀ ਧੂਮਧਾਮ ਤੋਂ ਬਾਅਦ ਅਗਲੇ ਦਿਨ ਸ਼ੁੱਕਰਵਾਰ ਨੂੰ ਇਲਾਕੇ ਵਿਚ ਸਮੂਹ ਕਾਰੀਗਰਾਂ ਅਤੇ ਹਸਤ ਕਲਾ ਨਾਲ ਜੁੜੇ ਹੋਏ ਲੋਕਾਂ ਨੇ ਭਗਵਾਨ ਵਿਸ਼ਵਕਰਮਾ ਦਾ ਦਿਵਸ ਬੜੀ ਧਾਰਮਿਕ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ।
ਅੱਜ ਕਾਹਨੂੰਵਾਨ ਸਮੇਤ ਭੈਣੀ ਮੀਆ ਖਾਂ ਸਠਿਆਲੀ ਚੱਕਸ਼ਰੀਫ ਗੁਨੋਪੁਰ ਡੇਅਰੀਵਾਲ ਸਿਧਵਾਂ ਤਿੱਬੜ ਆਦਿ ਖੇਤਰ ਵਿੱਚ ਹਸਤਕਲਾ ਅਤੇ ਤਕਨੀਕੀ ਔਜ਼ਾਰਾਂ ਨਾਲ ਜੁੜੇ ਹੋਏ ਵੱਖ ਵੱਖ ਵਰਗ ਅਤੇ ਮਿਸਤਰੀਆਂ ਵੱਲੋਂ ਇਹ ਤਿਉਹਾਰ ਮਨਾਇਆ ਗਿਆ। ਕਾਹਨੂੰਵਾਨ ਵਿਚ ਭਾਰਤ ਟਿੰਬਰ ਵਾਲੇ ਲਖਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵਿਸ਼ਵਕਰਮਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਾਇਆ ਗਿਆ।
ਜਿਸ ਉਪਰੰਤ ਗੁਰੂ ਕੇ ਅਤੁੱਟ ਲੰਗਰ ਵੀ ਵਰਤੇ ਇਸ ਮੌਕੇ ਲਖਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਸਾਲ ਬਾਅਦ ਉਨ੍ਹਾਂ ਦੇ ਸਮੂਹ ਕਾਰੀਗਰ ਅਤੇ ਇਲਾਕੇ ਦੇ ਕਾਰੀਗਰ ਇਸ ਸਮਾਗਮ ਵਿੱਚ ਸ਼ਿਰਕਤ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਵੀ ਵਿਸ਼ਵਕਰਮਾ ਦਿਵਸ ਮਨਾਉਣ ਲਈ ਕਾਰੀਗਰਾਂ ਅਤੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।