ਮੋਹਾਲੀ 5 ਨਵੰਬਰ (ਸਪੀਕਿੰਗ ਪੰਜਾਬ ਬਿਊਰੋ): ਬਾਬਾ ਵਿਸ਼ਵਕਰਮਾ ਸਭਾ ਇੰਡਸਟਰੀਆ ਏਰੀਆ ਫੇਜ਼ -9 ਮੋਹਾਲੀ ਵੱਲੋਂ ਕਰਮ ਦਿਵਸ ਸਰਧਾ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਦੱਸਿਆ ਕਿ ਸਭਾ ਪਿਛਲੇ ਲੰਬੇ ਸਮੇਂ ਬਾਬਾ ਵਿਸ਼ਵਕਰਮਾ ਜੀ ਦੇ ਕਰਮ ਦਿਵਸ ਨੂੰ ਮਨਾਂਉਦੀ ਆ ਰਹੀ ਹੈ।
ਅੱਜ ਪੂਜਾ ਅਰਚਣਾ ਤੋਂ ਬਾਅਦ ਸਭਾ ਵੱਲੋਂ ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਭੋਗ ਉਪਰੰਤ ਕੀਰਤਨ ਕਰਵਾਇਆ ਗਿਆ।
ਇਸ ਮੌਕੇ ਗਿਆਨੀ ਸਰੂਪ ਸਿੰਘ ਜੀ ਦੇ ਕੀਰਤਨੀ ਜੱਥੇ ਨੇ ਵਿਸਵਕਰਮਾ ਜੀ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਰੱਸ ਭਿੰਨਾ ਕੀਰਤਨ ਕੀਤਾ ਤੇ ਸੰਗਤਾ ਨੂੰ ਗੁਰੂ ਨਾਲ ਜੋੜਿਆ ਗਿਆ। ਉਨਾਂ ਕਿਹਾ ਕਿ ਭਾਰੀ ਗਿਣਤੀ ਵਿੱਚ ਫੈਕਟਰੀ ਮਾਲਕਾਂ ਅਤੇ ਕਿਰਤੀਆਂ ਨੇ ਸੰਗਤ ਕੀਤੀ । ਅੰਮਿ੍ਰਤ ਵੇਲੇ ਤੋਂ ਹੀ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ ਗਿਆ।
ਇਸ ਮੌਕੇ ਜਸਬੀਰ ਸਿੰਘ ਮੰਣਕੂ ਐਮ.ਸੀ, ਹਰਿੰਦਰ ਸਿੰਘ ਸੰਧੂ, ਮਾਸਟਰ ਬਲਜੀਤ ਸਿੰਘ, ਜਸਬੀਰ ਸਿੰਘ ਜੱਸੀ ਤੋਂ ਇਲਾਵਾ ਮੋਹਾਲੀ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸਾਬਕਾ ਜਨਰਲ ਸਕੱਤਰ ਹਰਬੰਸ ਬਾਗੜੀ ਅਤੇ ਮੌਜੂਦਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਭਰੀ ।