Saturday, January 28, 2023
Speaking Punjab

Health

ਰੋਬੋਟਿਕ ਸਰਜਰੀ – ਪ੍ਰੋਸਟੇਟ ਕੈਂਸਰ ਲਈ ਨਵੇਂ ਦੌਰ ਦਾ ਇਲਾਜ: ਡਾ. ਮਨੀਸ਼ ਆਹੂਜਾ

July 24, 2021 12:11 PM

2000 ਦੇ ਦਹਾਕੇ ਦੀ ਸ਼ੁਰੂਆਤ ਤੋਂ ਰੋਬੋਟਿਕ ਸਰਜਰੀ ਯੂਰੋਲੋਜੀ ਦੇ ਖੇਤਰ ਵਿੱਚ ਹੋਏ ਸਭ ਤੋਂ ਮਹੱਤਵਪੂਰਨ ਘਟਨਾਕ੍ਰਮਾਂ ਵਿਚੋਂ ਇੱਕ ਹੈ। ਰੋਬੋਟਿਕ ਸਰਜਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਪ੍ਰੋਸਟੇਟ ਕੈਂਸਰ ਦੇ ਇਲਾਜ ਵਿੱਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ ਕਿਉਂਕਿ ਇਸ ਵਿੱਚ ਰਿਕਵਰੀ ਪ੍ਰਕਿਰਿਆ ਬਹੁਤ ਤੇਜ਼ ਹੈ ਅਤੇ ਇਸ ਨਾਲ ਮਰੀਜ਼ਾਂ ਨੂੰ ਇਲਾਜ ਦੇ ਦੌਰਾਨ ਜਟਿਲਤਾਵਾਂ ਬਹੁਤ ਘੱਟ ਹੁੰਦੀਆਂ ਹਨ।

 

ਡਾ. ਮਨੀਸ਼ ਆਹੂਜਾ, ਕੰਸਲਟੈਂਟ, ਯੂਰੋਲੋਜੀ, ਰੋਬੋਟਿਕ ਐਂਡ ਲੈਪਰੋਸਕੋਪਿਕ ਸਰਜਰੀ, ਫੋਰਟਿਸ ਹਸਪਤਾਲ, ਮੋਹਾਲੀ ਸਾਨੂੰ ਪ੍ਰੋਸਟੇਟ ਕੈਂਸਰ ਦੇ ਇਲਾਜ ਵਿੱਚ ਰੋਬੋਟਿਕ ਸਰਜਰੀ ਦੀ ਭੂਮਿਕਾ ਦੇ ਬਾਰੇ ਵਿੱਚ ਬਹੁਤ ਵਿਸਤਾਰ ਨਾਲ ਜਾਣਕਾਰੀ ਦੇ ਰਹੇ ਹਨ।

 

ਪ੍ਰਸ਼ਨ 1. ਰੋਬੋਟਿਕ ਸਰਜਰੀ ਕੀ ਹੈ?

ਉਤਰ: ਰੋਬੋਟਿਕ ਸਰਜਰੀ ਲੈਪਰੋਸਕੋਪਿਕ ਜਾਂ ਕੀ-ਹੋਲ ਸਰਜਰੀ ਦਾ ਇੱਕ ਐਡਵਾਂਸਡ ਰੂਪ ਹੈ। ਰੋਬੋਟ ਆਪਰੇਸ਼ਨ ਕਰਨ ਦੇ ਲਈ ਇੱਕ ਉਪਕਰਣ ਹੈ ਅਤੇ ਇਸ ਨੂੰ ਕੰਸੋਲ ਉਤੇ ਬੈਠੇ ਸਰਜਨ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਮਰੀਜ਼ ਦੇ ਪੇਟ ਵਿੱਚ ਪਾਏ ਗਏ ਵਿਸ਼ੇਸ ਕੈਮਰੇ ਦੇ ਮਾਧਿਅਮ ਨਾਲ ਸਰਜਨ ਨੂੰ ਮਰੀਜ਼ ਦੇ ਆਪਰੇਟਿਵ ਖੇਤਰ ਦਾ 3ਡੀ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਰੋਬੋਟ ਦਾ ਇਸਤੇਮਾਲ ਕਰਦੇ ਹੋਏ ਉਪਕਰਣਾਂ ਦੀ ਗਤੀ ਨੂੰ ਕੰਟਰੋਲ ਕਰਕੇ, ਸਰਜਨ ਸਰਜਰੀ ਕਰਦਾ ਹੈ।

 

ਪ੍ਰਸ਼ਨ 2: ਪਾਰੰਪਰਿਕ ਸਰਜਰੀ ਦੀ ਤੁਲਨਾਂ ਵਿੱਚ ਰੋਬੋਟਿਕ ਸਰਜਰੀ ਦੇ ਕੀ ਫਾਇਦੇ ਹਨ?

ਉਤਰ: ਰੋਬੋਟਿਕ ਉਪਕਰਣਾਂ ਨੂੰ ਮਨੁੱਖ ਦੀ ਬਾਂਹ ਦੀ ਗਤੀ ਦੀ ਸਹੀ ਪ੍ਰਤੀਰੂਪ ਯਾਨੀ ਨਕਲ ਕਰਨ ਦੇ ਲਈ ਬਹੁਤ ਮੁਹਾਰਤ ਦੇ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਸ ਵਿੱਚ ਕੰਟਰੋਲ ਬਹੁਤ ਵਧੀਆ ਹੈ, ਕੋਈ ਝਟਕੇ ਨਹੀਂ ਲਗਦੇ ਹਨ, ਘੱਟ ਤੋਂ ਘੱਟ ਖੂਨ ਦਾ ਨੁਕਸਾਨ ਹੁੰਦਾ ਹੈ, ਮਿੱਥੇ ਗਏ ਅੰਗਾਂ ਤੱਕ ਵਧੀਆ ਪਹੁੰਚ ਅਤੇ ਪਾਰੰਪਰਿਕ ਸਰਜਰੀ ਦੀ ਤੁਲਨਾਂ ਵਿੱਚ ਵਧੀਆ ਦ੍ਰਿਸ਼ ਮਿਲਦਾ ਹੈ। ਇਸਦੇ ਨਾਲ ਹੀ ਮਰੀਜ਼ ਦੀ ਰਿਕਵਰੀ ਬਹੁਤ ਤੇਜੀ ਨਾਲ ਹੁੰਦੀ ਹੈ ਅਤੇ ਮਰੀਜ਼ ਨੂੰ ਇਲਾਜ ਦੇ ਦੌਰਾਨ ਅਤੇ ਉਸਤੋਂ ਬਾਅਦ ਜਟਿਲਤਾਵਾਂ ਘੱਟ ਹੁੰਦੀਆਂ ਹਨ।

 

ਪ੍ਰਸ਼ਨ 3: ਯੂਰੋਲੋਜੀ ਅਤੇ ਪ੍ਰੋਸਟੇਟ ਕੈਂਸਰ ਦੇ ਇਲਾਜ ਵਿੱਚ ਰੋਬੋਟਿਕ ਸਰਜਰੀ ਦਾ ਭਵਿੱਖ ਕੀ ਹੈ?

ਉਤਰ: ਪ੍ਰੋਸਟੇਟ ਕੈਂਸਰ ਵਰਗੀਆਂ ਕੁੱਝ ਬਿਮਾਰੀਆਂ ਦੇ ਲਈ ਰੋਬੋਟਿਕ ਸਰਜਰੀ ਇੱਕ ਗੋਲਡ ਸਟੈਂਡਰਡ ਸਰਜੀਕਲ ਪ੍ਰੋਸੀਜਰ ਬਣਨ ਦੀ ਸੰਭਾਵਨਾਂ ਹੈ। ਆਖਰਕਾਰ, ਰੋਬੋਟ ਦਾ ਇਸਤੇਮਾਲ ਕਰਕੇ ਬਹੁਤ ਜਿਆਦਾ ਜਟਿਲ ਅਤੇ ਨਾਜੁਕ ਸਰਜਰੀ ਨੂੰ ਜਿਆਦਾ ਸਟੀਕਤਾ ਦੇ ਨਾਲ ਕੀਤੇ ਜਾਣ ਦੀ ਸੰਭਾਵਨਾ ਹੈ।

 

ਪ੍ਰਸ਼ਨ 4: ਪ੍ਰੋਸਟੇਟ ਕੈਂਸਰ ਕੀ ਹੈ ਅਤੇ ਇਸਦੇ ਲੱਛਣ ਕੀ ਹਨ?

ਉਤਰ: ਪ੍ਰੋਸਟੇਟ ਪੁਰਸ਼ਾਂ ਵਿੱਚ ਮੌਜੂਦ ਇੱਕ ਪ੍ਰਜਨਨ ਗ੍ਰੰਥੀ ਹੈ। 50 ਸਾਲ ਦੀ ਉਮਰ ਤੋਂ ਬਾਅਦ ਹਾਰਮੋਨ ਬਦਲਾਅ ਦੇ ਕਾਰਨ ਇਸਦਾ ਆਕਾਰ ਵੱਧ ਸਕਦਾ ਹੈ। ਜਿਆਦਾਤਰ ਪੁਰਸ਼ਾਂ ਵਿੱਚ ਗੈਰ-ਕੈਂਸਰਯੁਕਤ ਆਕਾਰ ਵਿੱਚ ਵਾਧਾ ਹੁੰਦਾ ਹੈ ਪਰ ਕੁੱਝ ਲੋਕਾਂ ਵਿੱਚ ਇਹ ਕੈਂਸਰ ਵੀ ਹੋ ਸਕਦਾ ਹੈ। ਇਸਦੇ ਲੱਛਣ ਬਰਾਬਰ ਹਨ ਅਤੇ ਇਸ ਵਿੱਚ ਦਿਨ ਅਤੇ ਰਾਤ ਦੇ ਦੌਰਾਨ ਵਾਰ-ਵਾਰ ਪੇਸ਼ਾਬ ਆਉਣਾ, ਪੇਸ਼ਾਬ ਹੌਲੀ ਆਉਣਾ, ਪੇਸ਼ਾਬ ਦਾ ਰਿਸਾਵ ਜਾਂ ਬਿਨ੍ਹਾਂ ਪੇਸ਼ਾਬ ਦੇ ਦਬਾਅ ਦੇ ਬਾਵਜੂਦ ਲੀਕੇਜ ਹੋਣਾ, ਪੇਸ਼ਾਬ ਕਰਨ ਦੇ ਲਈ ਦਬਾਅ ਜਾਂ ਪੇਸ਼ਾਬ ਰੁਕਿਆ ਰਹਿਣਾ ਸ਼ਾਮਿਲ ਹਨ।

 

ਪ੍ਰਸ਼ਨ 5: ਪ੍ਰੋਸਟੇਟ ਕੈਂਸਰ ਦਾ ਡਾਇਗਨੋਸ ਕਿਵੇਂ ਕੀਤਾ ਜਾਂਦਾ ਹੈ ਅਤੇ ਇਸਦਾ ਪਤਾ ਲਗਾਉਣ ਉਤੇ ਮਰੀਜ਼ ਦੇ ਲਈ ਹੋਰ ਇਲਾਜ ਵਿਕਲਪ ਕੀ ਹਨ?

ਉਤਰ: ਕੈਂਸਰ ਦੀ ਪਹਿਚਾਣ ਕਲੀਨਿਕਲ ਹਿਸਟਰੀ, ਜਾਂਚ ਅਤੇ ਖੂਨ ਜਾਂਚ ਦੇ ਮਾਧਿਅਮ ਨਾਲ ਕੀਤੀ ਜਾਂਦੀ ਹੈ ਜਿਸ ਨੂੰ ਸੀਰਮ ਪੀਐਸਏ ਟੈਸਟ ਕਿਹਾ ਜਾਂਦਾ ਹੈ। ਸ਼ੁਰੂਆਤੀ ਅਵਸਥਾ ਵਿੱਚ, ਕੈਂਸਰ ਪ੍ਰੋਸਟੇਟ ਗ੍ਰੰਥੀ ਤੱਕ ਹੀ ਸੀਮਿਤ ਹੁੰਦਾ ਹੈ ਅਤੇ ਜੇਕਰ ਸਮੇਂ ਉਤੇ ਪਤਾ ਚੱਲ ਜਾਂਦਾ ਹੈ, ਤਾਂ ਗ੍ਰੰਥੀ ਨੂੰ ਰੋਬੋਟਿਕ ਸਰਜਰੀ ਦੁਆਰਾ ਹਟਾਇਆ ਜਾ ਸਕਦਾ ਹੈ। ਜੋ ਸਰਜਰੀ ਦੇ ਲਈ ਫਿਟ ਨਹੀਂ ਹੈ ਉਹ ਰੇਡਿਏਸ਼ਨ ਜਾਂ ਹਾਰਮੋਨਲ ਥਰੈਪੀ ਦਾ ਵਿਕਲਪ ਚੁਣਦੇ ਹਨ। ਆਕ੍ਰਾਮਕ ਟਿਊਮਰ ਦੇ ਇਲਾਜ ਦੇ ਲਈ ਮਰੀਜ਼ ਨੂੰ ਵਧੇਰੇ ਕੀਮੋਥਰੈਪੀ ਦੀ ਜਰੂਰਤ ਹੋ ਸਕਦੀ ਹੈ।

 

ਪ੍ਰਸ਼ਨ 6: ਸੀਰਮ ਪੀਐਸਏ ਟੈਸਟਿੰਗ ਕੀ ਹੈ ਅਤੇ ਕੀ ਹਾਈ ਸੀਰਮ ਵਾਲੇ ਸਾਰੇ ਪੁਰਸ਼ਾਂ ਨੂੰ ਪ੍ਰੋਸਟੇਟ ਕੈਂਸਰ ਹੁੰਦਾ ਹੈ?

ਉਤਰ: ਪੀਐਸਏ ਦਾ ਅਰਥ ਹੈ ਪ੍ਰੋਸਟੇਟ ਸਪੇਸੀਫਿਕ ਐਂਟੀਜਨ ਅਤੇ ਸੀਰਮ ਪੀਐਸਏ ਇੱਕ ਬਲੱਡ ਟੈਸਟ ਹੈ। ਪ੍ਰੋਸਟੇਟ ਦੀ ਕੋਈ ਵੀ ਸਮੱਸਿਆ ਹਾਈ

Have something to say? Post your comment