ਕਾਹਨੂੰਨਵਾਨ, ਕੁਲਦੀਪ ਜਾਫ਼ਲਪੁਰ: ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋ ਆਯੋਜਿਤ ਮਾਂ-ਬੋਲੀ ਨਾਲ ਸਬੰਧਤ ਕਲੱਸਟਰ ਪੱਧਰ ਦੇ ਮੁਕਾਬਲੇ ਕਰਵਾਏ ਗਏ।
ਬਲਾਕ ਕਾਹਨੂੰਵਾਨ-2 ਨਾਲ ਸੰਬੰਧਿਤ ਸੈਂਟਰ ਡੇਹਰੀਵਾਲ ਦਰੋਗਾ ਦੇ ਮੁਕਾਬਲੇ ਸ.ਪ.ਸ ਡੇਹਰੀਵਾਲ ਦਰੋਗਾ ਵਿਖੇ ਕਰਵਾਏ ਗਏੇ ਜਿਸ ਵਿੱਚ ਸੈਂਟਰ ਦੇ ਸੱਤ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿੱਚ ਸ.ਪ.ਸ ਠੱਕਰ ਸੰਧੂ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਅਰਸ਼ਦੀਪ ਕੋਰ ਜਮਾਤ ਦੂਸਰੀ ਲਿਖਾਈ ਵਿੱਚੋਂ ਪਹਿਲਾ ਸਥਾਨ,ਮਹਿਕਦੀਪ ਕੌਰ ਅਤੇ ਤਨਵੀਰ ਜਮਾਤ ਤੀਸਰੀ ਕਵਿਤਾ ਗਾਇਨ ਵਿਚੋਂ ਕ੍ਮਵਾਰ ਪਹਿਲਾ ਅਤੇ ਦੂਜਾ ਸਥਾਨ,ਆਲੀਆ ਜਮਾਤ ਚੌਥੀ ਕਵਿਤਾ ਗਾਇਨ ਅਤੇ ਕਿਤਾਬ ਪੜ੍ਹਨ ਵਿੱਚ ਪਹਿਲਾ ਸਥਾਨ,ਚਿੱਤਰਕਲਾ ਮੁਕਾਬਲੇ ਵਿੱਚ ਰਾਧਿਕਾ ਜਮਾਤ ਪੰਜਵੀਂ ਪਹਿਲਾ ਸਥਾਨ,ਕਵਿਤਾ ਗਾਇਨ ਜਮਾਤ ਪੰਜਵੀਂ ਸਿਮਰਨ ਦੂਸਰਾ ਸਥਾਨ ਅਤੇ ਕਿਤਾਬ ਪੜ੍ਹਨ ਵਿੱਚ ਪੰਜਵੀਂ ਜਮਾਤ ਦੀ ਸੁੱਖਮਨਪੀ੍ਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਹੈੱਡ ਟੀਚਰ ਨਿਸ਼ਾਨ ਸਿੰਘ ਚਾਹਲ ਨੇ ਬੱਚਿਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਅਗਲੇ ਮੁਕਾਬਲਿਆਂ ਲਈ ਹੋਰ ਮਿਹਨਤ ਕਰਨ ਦਾ ਸੱਦਾ ਦਿੱਤਾ।ਅਖੀਰ ਵਿੱਚ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਰਣਬੀਰ ਸਿੰਘ, ਗੁਰਭੇਜ ਸਿੰਘ,ਰਾਹਲ, ਗੁਰਦੇਵ ਸਿੰਘ ਸਰਬਜੀਤ ਸਿੰਘ ਅਤੇ ਅੰਮਿ੍ਤਪਾਲ ਸਿੰਘ ਸੈਂਟਰ ਇੰਚਾਰਜ ਹਾਜ਼ਰ ਸਨ।