ਡਾ. ਇਮਾਨੁਏਲ ਨਾਹਰ (ਸੱਜੇ) ਮੀਟਿੰਗ ਦੌਰਾਨ ਪਾਸਟਰ ਸ਼ਿਜੁ ਫ਼ਿਲਿਪ ਨਾਲ
ਚੰਡੀਗੜ੍ਹ, ਮਹਿਤਾਬ–ਉਦ–ਦੀਨ: ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ (Punjab State Minority Commission) ਦੇ ਚੇਅਰਮੈਨ ਡਾ. ਇਮਾਨੁਏਲ ਨਾਹਰ ਨੇ ਪਾਦਰੀ ਸ਼ਿਜੂ ਫ਼ਿਲਿਪ ਨੂੰ ਘੱਟ ਗਿਣਤੀ ਕਮਿਸ਼ਨ ਦੀ ਐਡਵਾਈਜ਼ਰੀ ਕਮੇਟੀ (Advisory Committee) ਦਾ ਮੈਂਬਰ ਨਿਯੁਕਤ ਕੀਤਾ ਹੈ। ਇਸ ਤੋਂ ਬਾਅਦ ਪੰਜਾਬ ਦੇ ਸਮੂਹ ਮਸੀਹੀ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਵੱਖੋ–ਵੱਖਰੇ ਮਸੀਹੀ ਆਗੂਆਂ ਨੇ ਇਸ ਲਈ ਜਿੱਥੇ ਪਾਦਰੀ ਸ਼ਿਜੂ ਫ਼ਿਲਿਪ ਨੂੰ ਮੁਬਾਰਕਬਾਦ ਦਿੱਤੀ ਹੈ, ਉੱਥੇ ਹੀ ਡਾ. ਇਮਾਨੁਏਲ ਨਾਹਰ ਦਾ ਵੀ ਸ਼ੁਕਰੀਆ ਅਦਾ ਕੀਤਾ ਜਾ ਰਿਹਾ ਹੈ। ਚਰਚੇਜ਼ ਐਸੋਸੀਏਸ਼ਨ ਮੋਹਾਲੀ ਦੇ ਕਾਰਜਕਾਰਨੀ ਮੈਂਬਰਾਂ ਨੇ ਵੀ ਪਾਦਰੀ ਸ਼ਿਜੂ ਫ਼ਿਲਿਪ ਨੂੰ ਵਧਾਈਆਂ ਦਿੱਤੀਆਂ ਹਨ।
News Contd. beyond this Photograph
‘ਸਪੀਕਿੰਗ ਪੰਜਾਬ’ ਨਾਲ ਗੱਲਬਾਤ ਦੌਰਾਨ ਪਾਦਰੀ ਸ਼ਿਜੂ ਫ਼ਿਲਿਪ ਨੇ ਵੀ ਡਾ. ਇਮਾਨੁਏਲ ਨਾਹਰ ਹੁਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਉਨ੍ਹਾ ਉੱਤੇ ਜੋ ਭਰੋਸਾ ਪ੍ਰਗਟਾਇਆ ਹੈ, ਉਹ ਉਸ ’ਤੇ ਖਰੇ ਉੱਤਰ ਕੇ ਵਿਖਾਉਣਗੇ।
News Contd. beyond this Photograph
ਪਾਦਰੀ ਸ਼ਿਜੂ ਫ਼ਿਲਿਪ ਨੇ ਕਿਹਾ ਕਿ ਉਹ ਮਸੀਹੀ ਭਾਈਚਾਰੇ ਦੀ ਭਲਾਈ ਲਈ ਈਮਾਨਦਾਰੀ ਨਾਲ ਤੇ ਬਿਨਾ ਕਿਸੇ ਭੇਦਭਾਵ ਦੇ ਕੰਮ ਕਰਨਗੇ। ਉਨ੍ਹਾਂ ਇਸ ਮੌਕੇ ਆਪਣੇ ਮਾਰਗ–ਦਰਸ਼ਕ ਪਾਦਰੀ ਅਨਿਲ ਰਾਏ ਹੁਰਾਂ ਦਾ ਵੀ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਪਾਦਰੀ ਰਾਏ ਨੇ ਉਨ੍ਹਾਂ ਨੂੰ ਹਮੇਸ਼ਾ ਸਮਾਜ ਭਲਾਈ ਦੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਹੈ। ਉਹ ਆਪਣੀ ਵਡੇਰੀ ਉਮਰੇ ਵੀ ਮਸੀਹੀ ਸੰਸਾਰ ਲਈ ਪੂਰੀ ਤਰ੍ਹਾਂ ਸਰਗਰਮ ਹਨ, ਜਿਸ ਲਈ ਉਹ ਸ਼ਲਾਘਾ ਦੇ ਪਾਤਰ ਹਨ।
News Contd. beyond this Photograph
ਪਾਦਰੀ ਅਨਿਲ ਰਾਏ, ਜੋ ਚਰਚੇਜ਼ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਹਨ, ਨੇ ਵੀ ਡੀ ਇਮਾਨੁਏਲ ਨਾਹਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਾਦਰੀ ਸ਼ਿਜੂ ਫ਼ਿਲਿਪ ਨੂੰ ਮੋਹਾਲੀ ਜ਼ਿਲ੍ਹੇ ਤੋਂ ਘੱਟ ਗਿਣਤੀ ਕਮਿਸ਼ਨ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕਰ ਕੇ ਸਮੁੱਚੇ ਮਸੀਹੀ ਭਾਈਚਾਰੇ ਦਾ ਮਾਣ ਵਧਾਇਆ ਹੈ।
News Contd. beyond this Photograph
ਪਾਦਰੀ ਸ਼ਿਜੂ ਫ਼ਿਲਿਪ ਨੇ ਦੱਸਿਆ ਕਿ ਕੱਲ੍ਹ ਸ਼ੁੱਕਰਵਾਰ ਨੂੰ ਚੇਅਰਮੈਨ ਡਾ. ਇਮਾਨੁਏਲ ਨਾਹਰ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਘੱਟ–ਗਿਣਤੀ ਕਮਿਸ਼ਨ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਹੋਰਨਾਂ ਤੋਂ ਇਲਾਵਾ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ, ਸਲਾਹਕਾਰ ਕਮੇਟੀ ਦੇ ਮੈਂਬਰ ਮਾਈਕਲ ਪੈਟ੍ਰਿਕ, ਲੁਧਿਆਣਾ ਤੋਂ ਪਾਸਟਰ ਕੇ. ਕੋਸ਼ੀ, ਰੋਪੜ ਤੋਂ ਪਾਸਟਰ ਚਰਨ, ਚੰਡੀਗੜ੍ਹ ਤੋਂ ਸ੍ਰੀ ਅਨਿਲ ਗ਼ਜ਼ਨ, ਈਵੈਂਜਲਿਸਟ ਕਮਲ ਬਿਨ ਸ਼ਾਹ, ਫ਼ਿਰੋਜ਼ਪੁਰ ਤੋਂ ਹਾਰੂਨ ਲੱਧੜ, ਟੋਨੀ ਪ੍ਰਧਾਨ ਅਤੇ ਹੋਰ ਵੱਖੋ–ਵੱਖਰੇ ਜ਼ਿਲ੍ਹਿਆਂ ਦੇ ਸਮੂਹ ਆਗੂਆਂ ਨੇ ਭਾਗ ਲਿਆ।
News Contd. beyond this Photograph