ਮਾਲੇਰਕੋਟਲਾ, 2 ਦਸੰਬਰ, 2021 (ਸਪੀਕਿੰਗ ਪੰਜਾਬ ਬਿਊਰੋ): ‘ਆਲ ਇੰਡੀਆ ਮੁਸਲਿਮ ਡਿਵੈਲਪਮੈਂਟ ਕੌਂਸਲ’ (AIMDC) ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਐਤਵਾਰ, 5 ਦਸੰਬਰ ਨੂੰ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਦੇ Lemon Tree – The Antrium ਹੋਟਲ ’ਚ ਸਵੇਰੇ 10 ਵਜੇ ਤੋਂ ਸ਼ਾਮੀਂ 5 ਵਜੇ ਤੱਕ ਹੋਵੇਗੀ।
‘ਸਪੀਕਿੰਗ ਪੰਜਾਬ’ ਨੂੰ ਇਸ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੰਦਿਆਂ AIMDC ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਮੁਹੰਮਦ ਇਲਯਾਸ ਅਬਦਾਲੀ ਨੇ ਦੱਸਿਆ ਕਿ ਇਸ ਮੀਟਿੰਗ ’ਚ ਗੁਜਰਾਤ ਸੂਬੇ ਤੋਂ ਜਨਾਬ ਅਫ਼ਜ਼ਲ ਮੈਮਨ, ਮਹਾਰਾਸ਼ਟਰ ਤੋਂ ਮੌਲਾਨਾ ਸਈਅਦ ਅਤਹਰ ਅਲੀ, ਮੁਫ਼ਤੀ ਮੁਹੰਮਦ ਇਸ਼ਫ਼ਾਕ ਕਾਜ਼ੀ, ਮੋਹਤਰਮਾ ਉਜ਼ਮਾ ਨਾਹੀਦ, ਗੋਆ, ਮੱਧ ਪ੍ਰਦੇਸ਼, ਰਾਜਸਥਾਨ ਤੇ ਮਨੀਪੁਰ ਤੋਂ ਮੁਹੰਮਦ ਇਮਤਿਆਜ਼, ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਮੁਹੰਮਦ ਇਲਯਾਸ ਅਬਦਾਲੀ, ਤੇਲੰਗਾਨਾ, ਬਿਹਾਰ ਤੇ ਆਂਧਰਾ ਪ੍ਰਦੇਸ਼ ਤੋਂ ਮੁਫ਼ਤੀ ਉਮਰ ਆਬਿਦੀਨ, ਕਰਨਾਟਕ ਤੋਂ ਮੌਲਾਨਾ ਸੱਯਦ ਤਨਵੀਰ ਹਾਸ਼ਮੀ, ਮੌਲਾਨਾ ਸੱਯਦ ਸ਼ਬੀਰ ਅਹਿਮਦ ਹੁਸੈਨੀ ਨਦਵੀ, ਕੇਰਲ ਤੋਂ ਸੱਯਦ ਮੁਨੱਵਰ ਅਲੀ ਸ਼ਿਹਾਬ ਟਾਂਗਲ, ਪੀਏ ਇਬਰਾਹਿਮ ਹਾਜੀ, ਤਾਮਿਲ ਨਾਡੂ ਤੋਂ ਜੇਬੀਐੱਸਐੱਮ ਹਿਦਾਇਤਉੱਲ੍ਹਾ, ਦਿੱਲੀ ਤੋਂ ਜਨਾਬ ਕਾਸਮ ਰਸੂਲ ਇਲਯਾਸ, ਜੰਮੂ–ਕਸ਼ਮੀਰ, ਲੱਦਾਖ ਤੋਂ ਡਾ. ਅਬਦੁਲ ਕੱਯੁਮ, ਉਤਰਾਖੰਡ ਤੋਂ ਮੌਲਾਨਾ ਜ਼ਾਹਿਦ ਰਾਣਾ ਰਿਜ਼ਵੀ, ਉੱਤਰ ਪ੍ਰਦੇਸ਼਼ ਤੋਂ ਮੌਲਾਨਾ ਖ਼ਾਲਿਦ ਰਸ਼ੀਦ ਫ਼ਰੰਗੀ ਮਹਿਲੀ, ਆਸਾਮ ਤੋਂ ਮੌਲਾਨਾ ਬਦਰੁੱਦੀਨ ਅਜਮਲ, ਪੱਛਮੀ ਬੰਗਾਲਲ ਤੋਂ ਮੌਲਾਨਾ ਸਿੱਦੀਕੁੱਲ੍ਹਾ ਚੌਧਰੀ ਤੋਂ ਇਲਾਵਾ ਮੌਲਾਨਾ ਮਹਿਮੂਦ ਮਦਨੀ, ਮੌਲਾਨਾ ਅਸਗ਼ਰ ਅਲੀ, ਜਨਾਬ ਕੇ. ਰਹਿਮਾਨ ਖ਼ਾਂ, ਮੌਲਾਨਾ ਸੱਯਦ ਤਨਵੀਰ ਹਾਸ਼ਮੀ, ਜਨਾਬ ਇਸਹਾਕ ਕਾਦਰੀ, ਮੁਫ਼ਤੀ ਅਸ਼ਫ਼ਾਕ ਕਾਜ਼ੀ, ਸ੍ਰੀ ਉਵੈਸ ਸ਼ਰੇਸ਼ਵਾਲਾ, ਜਨਾਬ ਹਾਰੂਨ ਰਸ਼ੀਦ, ਸ੍ਰੀ ਐੱਮਜੇ ਰਕੀਬ ਅਤੇ ਮੌਲਾਨਾ ਸੱਜਾਦ ਨੌਮਾਨੀ ਸਾਹਿਬ ਵੀ ਸ਼ਮੂਲੀਅਤ ਕਰਨਗੇ।
AIMDC ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਮੁਹੰਮਦ ਇਲਯਾਸ ਅਬਦਾਲੀ
‘ਮਸਜਿਦ ਵਨ ਮੂਵਮੈਂਟ’ ਦਾ ਮੁੱਖ ਮਕਸਦ ਇਹ ਹੈ ਕਿ ਅਸੀਂ ਆਪਣੀਆਂ ਮਸਜਿਦਾਂ ਨੂੰ ਆਪਣੀ ਕੌਮ ਦੀ ਉਸਾਰੀ ਤੇ ਕੇਂਦਰ ਵਜੋਂ ਸਥਾਪਤ ਕਰੀਏ।
ਯਾਦ ਰਹਹੇ ਕਿ 28 ਅਕਤੂਬਰ, 2018 ਨੂੰ ਬੰਗਲੌਰ ਵਿਖੇ ਇੱਕ ਦੇਸ਼–ਵਿਆਪੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਸੀ; ਜਿਸ ਵਿੱਚ ‘ਆਲ ਇੰਡੀਆ ਮੁਸਲਿਮ ਡਿਵੈਲਪਮੈਂਟ ਕੌਂਸਲ’ ਦੀ ਸਥਾਪਨਾ ਕੀਤੀ ਗੀ ਸੀ, ਜਿਸ ਦਾ ਮੁੱਖ ਵਿਸ਼ਾ ਸੀ – ਭਾਰਤੀ ਮੁਸਲਮਾਨਾਂ ਦਾ ਭੂਤਕਾਲ, ਭਵਿੱਖ ਤੇ ਵਰਤਮਾਨ, ਉਨ੍ਹਾਂ ਦੀਆਂ ਸਮੱਸਿਆਵਾਂ ਦੀ ਪੜਚੋਲ ਅਤੇ ਉਨ੍ਹਾਂ ਦਾ ਪ੍ਰਭਾਵਸ਼ਾਲੀ ਹੱਲ ਅਤੇ ਮਿੱਲਤ ਦੀ ਬਹੁ–ਪੱਖੀ ਤਰੱਕੀ ਵਿੱਚ ਅਹਿਮ ਅਤੇ ਸਰਗਰਮ ਭੂਮਿਕਾ ਅਦਾ ਕਰਨਾ।
ਚੇਤੇ ਰਹੇ ਕਿ ਇਹ ਭਾਰਤ ਦੀ ਇੱਕੋ–ਇੱਕ ਅਜਿਹੀ ਜੱਥੇਬੰਦੀ ਹੈ, ਜਿਹੜੀ ਭਾਰਤੀ ਮੁਸਲਮਾਨਾਂ ਦੇ ਸਾਰੇ ਫ਼ਿਰਕਿਆਂ, ਸੁੰਨੀ, ਸ਼ੀਆ, ਬਰੇਲਵੀ, ਦੇਵਬੰਦੀ, ਤਬਲੀਗ਼ੀ, ਵੋਹਰੀ, ਮੈਮਨ ਆਦਿ ਤੋਂ ਉੱਪਰ ਉੱਠ ਕੇ ਹਰੇਕ ਮੁਸਲਿਮ ਦੀ ਤਰੱਕੀ ਲਈ ਯੋਗਦਾਨ ਪਾਉਣ ’ਚ ਵਿਸ਼ਵਾਸ ਰੱਖਦੀ ਹੈ।