ਕਾਹਨੂੰਵਾਨ, ਕੁਲਦੀਪ ਜਾਫਲਪੁਰ: ਪਿੰਡ ਕੋਟ ਧੰਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਘਰ ਘਰ ਅੰਦਰ ਧਰਮਸਾਲ ਪ੍ਰੋਗਰਾਮ ਤਹਿਤ ਗੁਰਮਤਿ ਸਿਖਲਾਈ ਕੈਂਪ ਸਮਾਗਮ ਪਿੰਡ ਕੋਟ ਧੰਦਲ ਵਿਖੇ ਕਰਵਾਇਆ ਗਿਆ। ਜਿਨ੍ਹਾਂ ਦੇ ਤਹਿਤ ਐਤਵਾਰ ਨੂੰ ਭੋਗ ਪਾਏ ਗਏ।ਭਾਗ ਲੈਣ ਵਾਲੇ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੈਡਲ ਤੇ ਸਰਟੀਫਿਕੇਟ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ ਨੇ ਸ਼ਿਰਕਤ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ ਭਾਈ ਲਵਲਪ੍ਰੀਤ ਸਿੰਘ ਤੇ ਭਾਈ ਕੁਲਵੰਤ ਸਿੰਘ ਨੇ ਕਥਾ ਵੀਚਾਰ ਸੁਣਾ ਕੇ ਗੁਰਬਾਣੀ ਨਾਲ ਜੋੜਿਆ। ਪੰਥ ਦੇ ਮਹਾਨ ਕਵੀਸ਼ਰ ਸਤਨਾਮ ਸਿੰਘ ਦਰਦੀ ਅਤੇ ਅਜੀਤ ਸਿੰਘ ਰਜ਼ਾਦਾ ਨੇ ਕਵੀਸ਼ਰੀ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਵਿੱਚ ਸ੍ਰੀ ਦਮਦਮਾ ਸਾਹਿਬ ਹੈਡਕੁਆਟਰ ਤੋਂ ਭਾਈ ਗੁਰਭੇਜ ਸਿੰਘ ਜੀ ਪ੍ਰਚਾਰਕ ਵੀ ਉਚੇਚੇ ਤੌਰ ਤੇ ਪਹੁੰਚੇ ਅਤੇ ਕਲਾਸ ਦੀ ਸੇਵਾ ਭਾਈ ਕੁਲਵੰਤ ਸਿੰਘ ਜੀ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਹੁਰਾਂ ਨੇ ਨਿਭਾਈ।
ਇਸ ਵਿਚ ਪਿੰਡ ਦੇ ਪਤਵੰਤੇ ਗੁਰਮੇਜ ਸਿੰਘ ਪ੍ਰਧਾਨ ਪ੍ਰਿੰਸੀਪਲ ਤਰਸੇਮ ਸਿੰਘ ਹਰਜਿੰਦਰ ਸਿੰਘ ਪ੍ਰਧਾਨ ਯਾਦਵਿੰਦਰ ਸਿੰਘ ਮਨਪ੍ਰੀਤ ਸਿੰਘ ਜਸਵਿੰਦਰ ਸਿੰਘ ਸੁਲੱਖਣ ਸਿੰਘ ਬੱਗਾ ਸਰਵਣ ਸਿੰਘ ਪ੍ਰਿਤਪਾਲ ਸਿੰਘ ਕੋਮਲਪ੍ਰੀਤ ਸਿੰਘ ਸੁਰਜੀਤ ਸਿੰਘ ਆਦਿ ਤੌਰ ਤੇ ਸਨ।