ਬੱਚਿਆ ਨੂੰ ਧਰਮ ਪ੍ਰਚਾਰ ਕਮੇਟੀ ਵੱਲੋ ਸਨਮਾਨ ਪੱਤਰ ' ਤੇ ਮੈਡਲ ਦੇ ਕੇ ਕੀਤਾ ਸਨਮਾਨਿਤ
ਅਮ੍ਰਿੰਤਸਰ ( ਮਹਿੰਦਰ ਸਿੰਘ ਸੀਟਾ ): ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ "ਘਰਿ ਘਰਿ ਅੰਦਰਿ ਧਰਮਸਾਲ" ਲਹਿਰ ਤਹਿਤ ਹਲਕਾ ਸ਼ਹਿਰੀ ਪੂਰਬੀ ਦੇ ਅੰਤ੍ਰਿੰਗ ਕਮੇਟੀ ਮੈਬਰ ਸ੍ਰ ਹਰਜਾਪ ਸਿੰਘ ਸੁਲਤਾਨਵਿੰਡ ਜੀ ਦੀ ਅਗਵਾਈ ਹੇਠ ਨਿਊ ਪ੍ਰਤਾਪ ਨਗਰ ਅੰਮ੍ਰਿਤਸਰ ਵਿਖੇ ਗੁਰਦੁਆਰਾ ਮਾਤਾ ਗੁਜਰੀ ਜੀ ਵਿਖੇ ਬੱਚਿਆਂ ਦੀ ਸੰਥਿਆ ਦੀ ਕਲਾਸ ਲੱਗਭੱਗ ਇਕ ਮਹੀਨਾ ਲਗਾਈ ਸੀ । ਜਿਸ ਦੀ ਵੀਰਵਾਰ ਨੂੰ ਸਮਾਪਤੀ ਕੀਤੀ ਗਈ।
ਇਸ ਕਲਾਸ ਵਿੱਚ ਲੱਗਭੱਗ 20 ਬੱਚਿਆਂ ਨੇ ਭਾਗ ਲਿਆ। ਇਹਨਾਂ ਬੱਚਿਆਂ ਨੂੰ ਸੰਥਿਆ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਇੰਦਰਜੀਤ ਸਿੰਘ ਜੀ ਨੇ ਨਿਭਾਈ।
ਮੌਕੇ ਤੇ ਬੱਚਿਆਂ ਨੂੰ ਧਰਮ ਪ੍ਰਚਾਰ ਕਮੇਟੀ ਵਲੋਂ ਸਨਮਾਨ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਦੇ ਮੀਤ ਪ੍ਰਧਾਨ ਬਾਬਾ ਗੁਰਪ੍ਰੀਤ ਸਿੰਘ, ਧਰਮ ਪ੍ਰਚਾਰ ਕਮੇਟੀ ਵਲੋਂ ਭਾਈ ਅਮਰ ਸਿੰਘ ਪ੍ਰਚਾਰਕ ਭਾਈ ਮਲਕੀਤ ਸਿੰਘ ਸਖੀਰਾ ਪ੍ਰਚਾਰਕ ਸਾਹਿਬਾਨ ਵੀ ਪਹੁੰਚੇ।