ਵਿਸ਼ੇਸ਼ ਟਿੱਪਣੀ: ਇਹੋ ਸਾਡੇ ਸਰਬ ਸਾਂਝੀਵਾਲ ਭਾਰਤੀ ਸਮਾਜ ਦੀ ਖ਼ੂਬਸੂਰਤੀ ਹੈ ਕਿ ਇੱਕ ਸਿੱਖ ਕਵਿੱਤਰੀ ਬੀਬਾ ਨੇ ਮਸੀਹੀ ਭਾਈਚਾਰੇ ਲਈ ਕ੍ਰਿਸਮਸ ਡੇਅ ਮੌਕੇ ਇਹ ਕਵਿਤਾ ਲਿਖੀ ਹੈ। ਅਦਾਰਾ 'ਸਪੀਕਿੰਗ ਪੰਜਾਬ' ਉਸੇ ਕਵਿਤਾ ਨੂੰ ਪ੍ਰਕਾਸ਼ਿਤ ਕਰਨ ਦੀ ਖ਼ੁਸ਼ੀ ਹਾਸਲ ਕਰ ਰਿਹਾ ਹੈ, ਜੋ ਉਨ੍ਹਾਂ ਵ੍ਹਟਸਐਪ ਗਰੁੱਪ 'ਅਦਬੀ ਸਾਂਝ' 'ਚ ਸ਼ੇਅਰ ਕੀਤੀ ਸੀ।
ਕ੍ਰਿਸਮਿਸ ਡੇਅ
ਹਰਮੀਤ ਕੌਰ ਗੁਰਦਾਸਪੁਰ
ਬਾਬਾ ਤੂੰ ਕਾਸ ਨੂੰ ਸੂਲੀ ਚੜ੍ਹਿਆ ਸੈੰ
ਤੇ ਕਿਨ੍ਹਾਂ ਲਈ ਤੂੰ ਮਰਿਆ ਸੈਂ?
ਤੇਰੇ ਪੁੱਤ ਕਪੁੱਤ ਹੋ ਗਏ ਨੇ
ਜਿਨ੍ਹਾਂ ਲਈ ਤੂੰ ਮਰਿਆ ਸੈਂ
ਤੂੰ ਹੱਸ ਕੇ ਸੂਲੀ ਚੜ੍ਹ ਗਿਆ ਸੀ
ਤੇ ਸਾਰਾ ਆਲਮ ਖੜ੍ਹ ਗਿਆ ਸੀ
ਅੱਜ ਵਹਿਮਾਂ ਦੇ ਵਿੱਚ ਪੈ ਗਏ ਨੇ
ਤੇਰੇ ਪੁੱਤ ਕਿਹੜੇ ਰਾਹ ਪੈ ਗਏ ਨੇ ?
ਮੁੜ ਆ ਕੇ ਫੇਰਾ ਪਾ ਜਾ ਤੂੰ
ਤੇ ਸੱਚ ਦਾ ਰਾਹ ਵਿਖਾ ਜਾ ਤੂੰ
ਹਰ ਸਾਲ ਤੇਰਾ ਦਿਨ ਮਨਾਉਂਦੇ ਨੇ
ਤੇਰੇ ਦਿੱਤੇ ਸਬਕ ਨਾ ਅਪਣਾਉਂਦੇ ਨੇ
ਤੇਰੇ ਪੁੱਤ ਤੇਰੇ ਨਾਂ ਤੇ ਲੜਦੇ ਨੇ
ਇੱਕ ਦੂਜੇ ਵੱਲ ਵੇਖ ਕੇ ਸੜਦੇ ਨੇ
ਉਹ ਚਰਚ ਦੇ ਬੂਹੇ ਖੜ੍ਹ ਕੇ ਸੂਟਾ ਲਾਉਂਦੇ ਨੇ
ਗਲੀਆਂ ਦੇ ਵਿੱਚ ਖ਼ੂਬ ਉਹ ਖੌਰੂ ਪਾਉਂਦੇ ਨੇ
ਰੱਬ ਜਾਣੇ ਕਦ ਵੱਡਾ ਦਿਨ ਹੁਣ ਆਵੇਗਾ?
ਹਰ ਧੀ ਪੁੱਤਰ ਕ੍ਰਿਸਮਸ ਡੇ ਮਨਾਵੇਗਾ
ਮੀਤ ਨੇ ਬਾਬਾ ਸੱਚੋ ਸੱਚ ਸੁਣਾਇਆ ਏ
ਵੇਖ ਕੇ ਹਾਲਤ ਕੌਮ ਦੀ ਦਿਲ ਘਬਰਾਇਆ ਏ
ਆਜਾ ਫਿਰ ਤੋਂ ਰਾਹੇ ਪਾ ਜਾ ਸਾਰਿਆਂ ਨੂੰ
ਵੱਡਾ ਦਿਨ ਕੀ ਹੁੰਦਾ ਦਸ ਜਾ ਸਾਰਿਆਂ ਨੂੰ
ਹਰਮੀਤ ਕੌਰ ਗੁਰਦਾਸਪੁਰ
75080 42900
ਕ੍ਰਿਸਮਸ ਡੇਅ ਦੇ ਪਾਵਨ ਮੌਕੇ ਤੇ ਸਮੂਹ ਮਸੀਹੀ ਭਾਈਚਾਰੇ ਨੂੰ ਮੁਬਾਰਕ ਹੋਵੇ ਜੀ