ਚੰਡੀਗੜ੍ਹ, ਸਪੀਕਿੰਗ ਪੰਜਾਬ ਬਿਊਰੋ: ਪੰਜਾਬ ਰਾਜ ਘੱਟ–ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਇਮਾਨੂਏਲ ਨਾਹਰ ਨੂੰ ਸਰਕਾਰ ’ਚ ਕੈਬਿਨੇਟ ਰੈਂਕ ਮਿਲਣ ਕਾਰਣ ਸਮੁੱਚੇ ਮਸੀਹੀ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਦੀ ਸਰਕਾਰ ਨੇ ਈਸਾਈ ਭਾਈਚਾਰੇ ਨੂੰ ਮਾਣ ਬਖ਼ਸ਼ਿਆ ਹੈ। ਇਸ ਲਈ ਮਸੀਹੀ ਭਾਈਚਾਰਾ ਮਾਣਯੋਗ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਹੁਰਾਂ ਦਾ ਇਸ ਸ਼ਲਾਘਾਯੋਗ ਕੰਮ ਲਈ ਡਾਢਾ ਧੰਨਵਾਦ ਕਰਦਾ ਹੈ।
ਇਸ ਮੌਕੇ ‘ਚਰਚੇਜ਼ ਐਸੋਸੀਏਸ਼ਨ ਮੋਹਾਲੀ’ ਦੇ ਪ੍ਰਧਾਨ ਪਾਸਟਰ ਅਨਿਲ ਰਾਏ ਅਤੇ ਜਨਰਲ ਸਕੱਤਰ ਪਾਸਟਰ ਸ਼ਿਜੂ ਫ਼ਿਲਿਪ ਨੇ ਡਾ. ਨਾਹਰ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।