Saturday, January 28, 2023
Speaking Punjab

Health

ਦੋ ਹਫ਼ਤਿਆਂ ’ਚ ਆ ਜਾਵੇਗੀ 12 ਤੋਂ 18 ਸਾਲ ਦੇ ਨਾਬਾਲਗ਼ਾਂ ਲਈ ਬਿਨਾ–ਸੂਈ ਵੈਕਸੀਨ Zycov-D

August 21, 2021 07:55 PM

ਨਵੀਂ ਦਿੱਲੀ: ਫਾਰਮਾਸਿਊਟੀਕਲ ਕੰਪਨੀ ਜ਼ਾਇਡਸ ਕੈਡੀਲਾ (Zydus Cadila) ਨੇ ਅੱਜ ਕਿਹਾ ਹੈ ਕਿ ਉਸ ਨੂੰ ਸਤੰਬਰ ਦੇ ਅੱਧ ਤੱਕ ਆਪਣੀ ਕੋਰੋਨਾ–ਵਾਇਰਸ ਕੋਵਿਡ -19 ਵੈਕਸੀਨ ‘ਜ਼ਾਇਕੋਵ-ਡੀ’ ਦੀ ਸਪਲਾਈ ਸ਼ੁਰੂ ਹੋਣ ਦੀ ਆਸ ਹੈ। ਕੰਪਨੀ ਨੇ ਕਿਹਾ ਕਿ ਇਸ ਟੀਕੇ ਦੀ ਖੁਰਾਕ ਦੀ ਕੀਮਤ ਅਗਲੇ ਇੱਕ ਜਾਂ ਦੋ ਹਫਤਿਆਂ ਵਿੱਚ ਐਲਾਨ ਦਿੱਤੀ ਜਾਵੇਗੀ। ਇਹ ਵੈਕਸੀਨ ਨਾਬਾਲਗ਼ਾਂ ਲਈ ਖ਼ਾਸ ਹੈ ਤੇ ਇਹ ਬਿਨਾ ਸੂਈ ਦੇ ਹੋਵੇਗੀ।

 

ਭਾਰਤ ਦੇ ਡ੍ਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਜ਼ਾਇਡਸ ਕੈਡੀਲਾ ਦੀ ਸਵਦੇਸ਼ੀ ਤੌਰ 'ਤੇ ਵਿਕਸਿਤ ਸੂਈ–ਰਹਿਤ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵੈਕਸੀਨ 12-18 ਸਾਲ ਦੀ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਸਕੇਗੀ।

 

ਜ਼ਾਇਡਸ ਕੈਡੀਲਾ ਦੇ ਮੈਨੇਜਿੰਗ ਡਾਇਰੈਕਟਰ ਸ਼ਰਵੀਲ ਪਟੇਲ ਨੇ ਦੱਸਿਆ, “ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲਣ ਤੋਂ ਬਾਅਦ, ਹੁਣ ਅਸੀਂ ਆਪਣੀ ਵੈਕਸੀਨ ਦੀ ਲਾਗਤ ਅਤੇ ਸਪਲਾਈ ਦੀ ਵਿਧੀ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਾਂਗੇ। ਅਗਲੇ ਇੱਕ ਜਾਂ ਦੋ ਹਫਤਿਆਂ ਵਿੱਚ, ਅਸੀਂ ਟੀਕੇ ਦੀ ਕੀਮਤ ਬਾਰੇ ਦੱਸ ਸਕਾਂਗੇ।

 

ਉਨ੍ਹਾਂ ਕਿਹਾ ਕਿ ਕੰਪਨੀ ਨੂੰ ਆਸ ਹੈ ਕਿ ਸਤੰਬਰ ਦੇ ਅੱਧ ਤੱਕ ਅਸੀਂ ਟੀਕਿਆਂ ਦੀ ਸਪਲਾਈ ਸ਼ੁਰੂ ਕਰ ਸਕਦੇ ਹਾਂ। ਜਿਵੇਂ ਕਿ ਮੈਂ ਕਿਹਾ ਸਾਨੂੰ ਉਤਪਾਦਨ ਨੂੰ 1 ਕਰੋੜ ਖੁਰਾਕਾਂ ਬਣਾਉਣ ਦੀ ਜ਼ਰੂਰਤ ਹੈ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਅਕਤੂਬਰ ਤੱਕ ਇਹ ਟੀਚਾ ਹਾਸਲ ਕਰ ਸਕਦੇ ਹਾਂ।

 

ਉਨ੍ਹਾਂ ਕਿਹਾ, ਸਾਨੂੰ ਭਰੋਸਾ ਹੈ ਕਿ ਅਕਤੂਬਰ ਤੱਕ ਅਸੀਂ ਇੱਕ ਕਰੋੜ ਵੈਕਸੀਨਾਂ ਦਾ ਉਤਪਾਦਨ ਸ਼ੁਰੂ ਕਰ ਦੇਵਾਂਗੇ ਅਤੇ ਇਸ ਦਾ ਮਤਲਬ ਹੈ ਕਿ ਜਨਵਰੀ ਦੇ ਅੰਤ ਤੱਕ ਸਾਡੇ ਕੋਲ 4-5 ਕਰੋੜ ਟੀਕਿਆਂ ਦਾ ਉਤਪਾਦਨ ਹੋ ਸਕਦਾ ਹੈ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਡ੍ਰੱਗ ਕੰਟਰੋਲਰ ਜਨਰਲ ਤੋਂ ਜ਼ਾਇਡਸ ਕੈਡੀਲਾ ਦੀ ਕੋਵਿਡ ਵੈਕਸੀਨ ਜ਼ਾਈਕੋਵ-ਡੀ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਨੂੰ ਬਹੁਤ ਮਹੱਤਵਪੂਰਨ ਛਿਣ ਦੱਸਦਿਆਂ ਕਿਹਾ ਹੈ ਕਿ ਦੁਨੀਆ ਦੀ ਪਹਿਲੀ ਡੀਐਨਏ-ਅਧਾਰਤ ਕੋਵਿਡ -19 ਟੀਕੇ ਦੀ ਪ੍ਰਵਾਨਗੀ ਦਿੱਤੀ ਜਾਵੇਗੀ।

 

ਇਸ ਤੋਂ ਪਹਿਲਾਂ ਦੇਸ਼ ਵਿੱਚ ਪੰਜ ਟੀਕੇ ਮਨਜ਼ੂਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਸੀਰਮ ਇੰਸਟੀਚਿਊਟ ਦਾ ਕੋਵੀਸ਼ੀਲਡ, ਭਾਰਤ ਬਾਇਓਟੈਕ ਦਾ ਕੋਵੈਕਸੀਨ, ਰੂਸੀ ਟੀਕਾ ਸਪੁਤਨਿਕ ਵੀ ਅਤੇ ਅਮਰੀਕਾ ਦਾ ਮੌਡਰਨਾ ਅਤੇ ਜੌਹਨਸਨ ਐਂਡ ਜਾਨਸਨ ਦਾ ਟੀਕਾ ਸ਼ਾਮਲ ਹੈ। ਇਨ੍ਹਾਂ ਟੀਕਿਆਂ ਵਿੱਚੋਂ, ਕੋਵੀਸ਼ਿਲਡ, ਕੋਵੈਕਸੀਨ ਅਤੇ ਸਪੁਤਨਿਕ V ਦੀ ਵਰਤੋਂ ਦੇਸ਼ ਵਿੱਚ ਕੀਤੀ ਜਾ ਰਹੀ ਹੈ। ਇਸ ਪ੍ਰਵਾਨਗੀ ਦੇ ਨਾਲ, ਜ਼ਾਇਕੋਵ-ਡੀ ਛੇਵੀਂ ਵੈਕਸੀਨ ਹੋਵੇਗੀ। (ਭਾਸ਼ਾ)

Have something to say? Post your comment