ਅੰਮ੍ਰਿਤਸਰ ( ਮਹਿੰਦਰ ਸਿੰਘ ਸੀਟਾ ): ਸ੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਰਜਿ. ਵੱਲੋ ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ ਬਜੀਦਪੁਰ ਫਿਰੋਜ਼ਪੁਰ ਦੇ ਅਖੰਡ ਪਾਠੀ ਸਿੰਘਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਸਬੰਧ ਵਿੱਚ ਵਿਸ਼ੇਸ ਮੀਟਿੰਗ ਹੋਈ ਅਤੇ ਸਬ ਕਮੇਟੀ ਦਾ ਗਠਨ ਵੀ ਕੀਤਾ ਗਿਆ।
ਬਜੀਦਪੁਰ ਸਾਹਿਬ ਦੇ ਅਖੰਡ ਪਾਠੀ ਸਿੰਘਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਸ੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬ ਅਤੇ ਮੈਨੇਜਰ ਸਾਹਿਬ ਨਾਲ ਮੀਟਿੰਗ ਦੋਰਾਨ ਮੋਕੇ ਤੇ ਹੱਲ ਕੀਤਾ ਗਿਆ। ਸ੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਅਮੀਸ਼ਾਹ ਨੇ ਕਿਹਾ ਕਿ ਅਖੰਡ ਪਾਠੀ ਦੇ ਹੱਕ ਪ੍ਰਤੀ ਯਤਨਸ਼ੀਲ ਹੈ ਜੇਕਰ ਅਖੰਡ ਪਾਠੀ ਸਿੰਘਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਉਸ ਅਸਥਾਨ ਦੇ ਅਧਿਕਾਰੀ ਆਪ ਜਿੰਮੇਵਾਰ ਹੋਣਗੇ।
ਅਖੰਡ ਪਾਠੀ ਸਿੰਘਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਕਰੋ । ਮੀਟਿੰਗ ਦੋਰਾਨ ਸੁਸਾਇਟੀ ਦੇ ਅਹੁਦੇਦਾਰ ਅਤੇ ਪਾਠੀ ਸਿੰਘ ਮੋਜੂਦ ਸਨ।