(ਜਗਤਾਰ ਸਿੰਘ ਭੁੱਲਰ)
ਲਾਹੌਰ : ਪੰਜਾਬੀ ਸਾਹਿਤ ਦੇ ਮੋਹਰੀ ਕਹਾਉਣ ਵਾਲੇ ਸਾਹਿਤਿਕ ਰਸਾਲੇ ਹੁਣ ਅਤੇ ਜੌਹਲ ਪਰਿਵਾਰ ਵਲੋਂ ਅਵਤਾਰ ਜੰਡਿਆਲਵੀ ਯਾਦਗਾਰੀ ਐਵਾਰਡ ਪਹਿਲੀ ਵਾਰ ਭਾਰਤ ਤੋਂ ਬਾਹਰ ਪਹਿਲੀ ਵਾਰ ਸਮਾਗਮ ਕੀਤਾ ਗਿਆ। ਲਾਹੌਰ ਪ੍ਰੈਸ ਕਲੱਬ ਵਿੱਖੇ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉਘੇ ਵਿਦਵਾਨ ਅਤੇ ਵਰਲਡ ਪੰਜਾਬੀ ਕਾਨਫਰੰਸ ਭਾਰਤ ਇਕਾਈ ਦੇ ਪ੍ਰਧਾਨ ਡਾਕਟਰ ੜਦੀਪਕ ਮਨਮੋਹਨ ਸਿੰਘ ਅਤੇ ਗੁਰਭਜਨ ਗਿੱਲ ਵਲੋਂ ਸਾਂਝੇ ਤੌਰ ਤੇ ਕੀਤੀ ਗਈ।
ਅਵਤਾਰ ਜੰਡਿਆਲਵੀ ਯਾਦਗਾਰੀ ਐਵਾਰਡ ਲਈ ਅਫ਼ਜ਼ਲ ਸਾਹਿਰ ਨੂੰ ਚੁਣਿਆ ਗਿਆ। ਇੱਕ ਸ਼ਾਲ ਅਤੇ ਭਾਰਤੀ ਕਰੰਸੀ 31000 ਰੁਪਏ ਨਾਲ ਨਕਦ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਨੌਜਵਾਨ ਅਲੀ ਉਸਮਾਨ ਬਾਜਵਾ ਨੂੰ ਪੰਜਾਬੀ ਕਹਾਣੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਹਨਾਂ ਨੂੰ ਵੀ ਸ਼ਾਲ ਅਤੇ ਨਗਦ ਰਾਸ਼ੀ 31000 ਭਾਰਤੀ ਕਰੰਸੀ ਨਾਲ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਲਾਹੌਰ ਦੀ ਪੱਤਰਕਾਰ ਫਾਇਕਾ ਅਨਵਰ ਨੂੰ ਟੀਵੀ ਪੰਜਾਬੀ ਦੁਨੀਆ ਮੀਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਹਨਾਂ ਨੂੰ ਫੁਲਕਾਰੀ ਅਤੇ 11000 ਰੁਪਏ ਭਾਰਤੀ ਕਰੰਸੀ ਨਾਲ ਸਨਮਾਨ ਕੀਤਾ ਗਿਆ ।
ਇਸੇ ਤਰ੍ਹਾਂ ਪੰਜਾਬੀ ਰੇਡੀਓ ਅਮਰੀਕਾ ਮੀਡੀਆ ਐਵਾਰਡ ਤਹਿਤ ਮਸਊਦ ਮੱਲ੍ਹੀ ਨੂੰ 11000 ਰੁਪਏ ਭਾਰਤੀ ਕਰੰਸੀ ਅਤੇ ਸ਼ਾਲ ਦੇਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਅਦਾਰਾ ਹੁਣ ਦੇ ਐਡੀਟਰ ਸੁਸ਼ੀਲ ਦੋਸਾਂਝ ਅਤੇ ਡਿਪਟੀ ਐਡੀਟਰ ਕਮਲ ਦੋਸਾਂਝ, ਅੰਮ੍ਰਿਤਸਰ ਟਾਈਮਜ਼ ਦੇ ਐਡੀਟਰ ਦਲਜੀਤ ਸਿੰਘ ਸਰਾਂ, ਗੁਰਭੇਜ ਸਿੰਘ ਗੋਰਾਇਆ, ਦਲਜੀਤ ਸਿੰਘ ਸ਼ਾਹੀ, ਦਰਸ਼ਨ ਸਿੰਘ ਬੁੱਟਰ, ਬਾਬਾ ਨਜ਼ਮੀ ਆਦਿ ਸਾਹਿਤਿਕ ਖੇਤਰ ਦੀਆਂ ਹਸਤੀਆਂ ਹਾਜ਼ਿਰ ਸਨ।