ਆਸਟ੍ਰੇਲੀਆ ਵਿਚ 3.1 ਮਿਲੀਅਨ ਆਸਟ੍ਰੇਲੀਅਨ ਖਪਤਕਾਰ, ਸੈਮਸੰਗ ਫੋਨ ਕੰਪਨੀ ਤੋਂ ਮੁਆਵਜ਼ੇ ਦੀ ਮੰਗ ਕਰ ਸਕਦੇ ਹਨ। ਫੈਡਰਲ ਕੋਰਟ ਨੇ ਸਮਾਰਟਫ਼ੋਨਸ ਦੇ ਪਾਣੀ ਦੇ ਪ੍ਰਤੀਰੋਧ ਬਾਰੇ 'ਗੁਮਰਾਹਕੁੰਨ ਦਾਅਵੇ' ਕਰਨ ਲਈ ਤਕਨੀਕੀ ਦਿੱਗਜ ਸੈਮਸੰਗ ਫੋਨ ਕੰਪਨੀ ਨੂੰ $ 14 ਮਿਲੀਅਨ ਡਾਲਰ ਦਾ ਝਟਕਾ ਦਿੱਤਾ ਹੈ।
"ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ'' ਨੇ ਸੈਮਸੰਗ ਆਸਟ੍ਰੇਲੀਆ ਦੇ ਖਿਲਾਫ ਆਪਣੇ ਗਲੈਕਸੀ ਸਮਾਰਟਫ਼ੋਨਸ ਦੇ 9 ਇਸ਼ਤਿਹਾਰਾਂ ਲਈ ਮੁਕੱਦਮਾ ਕੀਤਾ। ਇਹ ਇਸ਼ਤਿਹਾਰ ਸੋਸ਼ਲ ਮੀਡੀਆ, ਇਸ ਦੀ ਵੈਬਸਾਈਟ ਤੇ ਸਟੋਰਾਂ ਵਿਚ ਨਜ਼ਰੀਂ ਪਏ ਸਨ।
ਏ.ਸੀ.ਸੀ.ਸੀ. ਨੇ ਦਾਅਵਾ ਕੀਤਾ ਹੈ ਕਿ ਉਹਨਾਂ ਇਸ਼ਤਿਹਾਰਾਂ ਵਿਚ ਸਮਾਰਟਫ਼ੋਨਸ ਨੂੰ ਪੂਲ ਤੇ ਸਮੁੰਦਰ ਦੇ ਪਾਣੀ ਦੇ ਆਲੇ-ਦੁਆਲੇ ਦਿਖਾਇਆ ਗਿਆ ਸੀ। ਦਾਅਵੇ ਕੀਤੇ ਗਏ ਸਨ ਕਿ ਪਾਣੀ ਲਾਗੇ ਇਨ੍ਹਾਂ ਫੋਨਾਂ ਦੀ ਸੁਰੱਖਿਅਤ ਵਰਤੋਂ ਕੀਤੀ ਜਾ ਸਕਦੀ ਹੈ। ਏ.ਸੀ.ਸੀ.ਸੀ. ਦੀ ਮੁਖੀ ਬੀਬਾ ਜੀਨਾ ਕੈਸ-ਗੌਟਲੀਬ ਨੇ ਕਿਹਾ ਹੈ ਕਿ ਖਰਾਬ ਫੋਨਾਂ ਵਾਲੇ ਖਪਤਕਾਰਾਂ ਤੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਾਚਡੌਗ ਨੇ ਇਸ਼ਤਿਹਾਰਾਂ ਦੀ ਪੜਚੋਲ ਕੀਤੀ। ਅਸੀਂ ਖਪਤਕਾਰਾਂ ਦੀਆਂ ਸੈਂਕੜੇ ਸ਼ਿਕਾਇਤਾਂ ਦੀ ਪੜਚੋਲ ਕੀਤੀ ਜਿਨ੍ਹਾਂ ਦੱਸਿਆ ਸੀ ਕਿ ਉਹਨਾਂ ਨੂੰ ਆਪਣੇ ਗਲੈਕਸੀ ਫੋਨਾਂ ਉੱਤੇ ਪਾਣੀ ਪੈਣ ਤੋਂ ਬਾਅਦ ਮਸਲੇ ਪੇਸ਼ ਆਏ ਹਨ। ਬਹੁਤ ਸਾਰੇ ਮਾਮਲਿਆਂ ਵਿਚ ਉਨ੍ਹਾਂ ਨੇ ਰਿਪੋਰਟ ਕੀਤੀ ਕਿ ਗਲੈਕਸੀ ਫੋਨ ਨੇ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ ਹੈ।
****
ਮਹਿੰਗਾ ਸਲਾਦ, ਫਿੱਕਾ ਸੁਆਦ!
ਆਸਟ੍ਰੇਲੀਆ ਵਿਚ ਖ਼ਰੀਦਦਾਰਾਂ ਨੂੰ ਸਲਾਦ ਦੀ ਸਪਲਾਈ ਵਿਚ ਕੋਈ ਸੁਧਾਰ ਦੇਖਣ ਲਈ ਅਗਸਤ ਦੇ ਅਖੀਰ ਤਕ ਇੰਤਜ਼ਾਰ ਕਰਨਾ ਪਏਗਾ। ਮਹਿੰਗੇ ਸਲਾਦ ਦੀਆਂ ਅੱਖਾਂ ਵਿਚ ਪਾਣੀ ਭਰਨ ਵਾਲੀਆਂ ਕੀਮਤਾਂ ਦੇ ਨਾਲ ਕਈ ਹੋਰ ਹਫ਼ਤਿਆਂ ਤਕ ਚਰਚਾ ਦਾ ਵਿਸ਼ਾ ਬਣੇ ਰਹਿਣ ਦੀ ਸੰਭਾਵਨਾ ਹੈ।
ਸਟ੍ਰਾਬੇਰੀ ਤੇ ਬਲੂਬੇਰੀ ਤੋਂ ਲੈ ਕੇ ਜ਼ੁਕਿਨੀ ਤੇ ਸ਼ਿਮਲਾ ਮਿਰਚ ਤਕ ਹੋਰ ਫਲ ਤੇ ਸਬਜ਼ੀਆਂ ਦੀ ਅਗਲੇ ਦੋ ਮਹੀਨਿਆਂ ਤਕ ਘੱਟ ਸਪਲਾਈ ਹੋਣ ਦੀ 'ਉਮੀਦ' ਹੈ। ਰਿਟੇਲ ਫਰਮ ਵੂਲਵਰਥਸ ਨੇ ਖੁਲਾਸਾ ਕੀਤਾ ਹੈ ਕਿ
ਗਿੱਲੇ ਤੇ ਠੰਡੇ ਮੌਸਮ ਕਰ ਕੇ ਦੇਸ਼ ਦੇ ਸਭ ਤੋਂ ਵੱਡੇ ਸੁਪਰਮਾਰਕੀਟ, ਵੂਲਵਰਥਜ਼, ਸਲਾਦ ਘੱਟ ਸਪਲਾਈ ਕਰ ਸਕੇਗਾ। ਹਾਲਾਂਕਿ ਪ੍ਰਚੂਨ ਵੇਚਕਾਂ ਦਾ ਮੰਨਣਾ ਹੈ ਕਿ ਮੌਜੂਦਾ ਸਥਿਤੀ ਜਿਸ ਕਾਰਨ ਸਲਾਦ ਦੀਆਂ ਕੀਮਤਾਂ $ 12 ਪ੍ਰਤੀ ਸਿਰ ਤਕ ਪਹੁੰਚ ਗਈਆਂ ਹਨ, ਅਗਸਤ ਤਕ ਸੁਧਰੇਗੀ। ਹੜ੍ਹਾਂ, ਮਜ਼ਦੂਰਾਂ ਦੀ ਥੁੜ੍ਹ ਕਰ ਕੇ ਸਪਲਾਈ ਚੇਨ ਵਿਗੜੀ ਰਹੇਗੀ। ਖੁਰਾਕੀ ਮਹਿੰਗਾਈ ਦਾ ਝਲਕਾਰਾ ਪਿਛਲੇ ਕੁਝ ਮਹੀਨਿਆਂ ਦੌਰਾਨ ਸੁਪਰਮਾਰਕੀਟਾਂ ਵਿਚ ਸਲਾਦ ਦੀ ਥੁੜ੍ਹ ਰਾਹੀਂ ਸਪੱਸ਼ਟ ਹੋਇਆ ਹੈ।
*****
ਕੁਈਨਜ਼ਲੈਂਡ 'ਚ ਕੋਵਿਡ-19 ਟੀਕਾਕਰਨ ਦੇ ਆਦੇਸ਼ ਤੇ ਪਾਬੰਦੀਆਂ 'ਚ ਹੋਰ ਢਿੱਲ ਮਿਲੂਗੀ
ਕੁਈਨਜ਼ਲੈਂਡ ਅਗਲੇ ਹਫਤੇ ਤੋਂ ਆਪਣੀਆਂ ਆਖਰੀ ਤੇ ਬਾਕੀ ਬਚੀਆਂ COVID-19 ਪਾਬੰਦੀਆਂ ਨੂੰ ਹਟਾ ਦੇਵੇਗਾ। ਪ੍ਰੀਮੀਅਰ ਅੰਨਾਸਤਾਸੀਆ ਪਲਾਸਜ਼ੁਕ ਨੇ ਐਲਾਨ ਕੀਤਾ ਹੈ ਕਿ 30 ਜੂਨ ਨੂੰ ਸਵੇਰੇ 1 ਵਜੇ ਤੋਂ, ਰਿਹਾਇਸ਼ੀ ਬਜ਼ੁਰਗਾਂ ਦੀ ਦੇਖਭਾਲ, ਅਪਾਹਜਾਂ ਦੀ ਰਿਹਾਇਸ਼ ਜਾਂ ਜੇਲ੍ਹਾਂ ਵਿਚ ਜਾਣ ਵਾਲਿਆਂ ਲਈ ਕੋਵਿਡ-19 ਟੀਕਿਆਂ ਦੀ ਲੋੜ ਨਹੀਂ ਹੋ
ਪਵੇਗੀ।
ਚੀਫ ਹੈਲਥ ਅਫਸਰ ਜੌਹਨ ਗੇਰਾਰਡ ਨੇ ਦੱਸਿਆ ਕਿ ਸਕੂਲਾਂ, ਬਚਪਨ ਦੀ ਸ਼ੁਰੂਆਤੀ ਸਿੱਖਿਆ, ਸਕੂਲ ਤੋਂ ਬਾਹਰ ਦੇਖਭਾਲ, ਕਿੰਡਰਗਾਰਟਨ, ਫੈਮਲੀ ਡੇ ਕੇਅਰ, ਪੁਲਿਸ ਵਾਚ ਹਾਊਸ, ਨੌਜਵਾਨਾਂ ਦੇ ਨਜ਼ਰਬੰਦੀ ਕੇਂਦਰਾਂ ਤੇ ਹਵਾਈ ਅੱਡਿਆਂ ਵਿਚ ਉੱਚ-ਜੋਖਮ ਵਾਲੇ ਕਾਮਿਆਂ ਲਈ ਕੋਵਿਡ-19 ਵੈਕਸੀਨ ਦੇ ਆਦੇਸ਼ ਨੂੰ ਰੱਦ ਕੀਤਾ ਜਾ ਸਕਦਾ ਹੈ।
'ਲਾਜ਼ਮੀ ਟੀਕੇ' ਹਾਲੇ ਵੀ ਹੈਲਥਕੇਅਰ, ਹਸਪਤਾਲਾਂ, ਬਜ਼ੁਰਗਾਂ ਦੀ ਦੇਖਭਾਲ ਤੇ ਅਪਾਹਜਤਾ ਦੇਖਭਾਲ ਵਿਚ ਕਰਮਚਾਰੀਆਂ ਲਈ ਲੋੜੀਂਦੇ ਹਨ। ਪ੍ਰੀਮੀਅਰ ਪਲਾਸਜ਼ੁਕ ਨੇ ਕਿਹਾ ਕਿ ਵੱਖ ਵੱਖ ਸਥਾਨਾਂ ਤੋਂ ਕੁਈਨਜ਼ਲੈਂਡ ਦੀ ਯਾਤਰਾ ਕਰਨ ਵਾਲਿਆਂ ਲਈ ਪਹੁੰਚਣ ਤੋਂ ਬਾਅਦ, ਜਾਂਚ ਦੀ ਲਾਜ਼ਮੀ ਸ਼ਰਤ ਨੂੰ ਹਟਾ ਦਿੱਤਾ ਹੈ।
*****
ਫਲੂ ਸੀਜ਼ਨ ਦੌਰਾਨ ਹਸਪਤਾਲਾਂ 'ਚ ਬਾਲ ਮਰੀਜ਼ ਵਧੇ
ਬੱਚਿਆਂ ਦੇ ਹਸਪਤਾਲਾਂ ਵਿਚ ਬਾਲ ਮਰੀਜ਼ ਵੱਧ ਰਹੇ ਹਨ।
ਮਸ਼ਹੂਰ ਡਾਕਟਰ ਨੇ ਉਨ੍ਹਾਂ ਲੱਛਣਾਂ ਤੇ ਪਰਹੇਜਾਂ ਬਾਰੇ ਦੱਸਿਆ ਹੈ ਜਿਨ੍ਹਾਂ ਲਈ ਮਾਪਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
ਦਰਅਸਲ, ਫਲੂ ਦੇ ਮੌਸਮ ਵਿਚ ਛੋਟੇ ਬੱਚੇ ਬਿਮਾਰ ਹੋ ਕੇ ਹਸਪਤਾਲਾਂ ਵਿਚ ਦਾਖ਼ਲ ਹੋ ਰਹੇ ਹਨ।
ਰਾਇਲ ਚਿਲਡਰਨ ਹਸਪਤਾਲ ਤੋਂ ਡਾ. ਮਾਰਗੀ ਡੈਨਚਿਨ ਨੇ ਕਿਹਾ ਹੈ ਕਿ ਫਲੂ ਤੇ ਰੈਸਪੀਰੇਟਰੀ ਸਿੰਸੀਟੀਅਲ ਵਾਇਰਸ (ਆਰਐਸਵੀ) ਦੋਵੇਂ ਛੋਟੇ ਬੱਚਿਆਂ ਵਿਚ ਗੰਭੀਰ ਲਾਗਾਂ ਦਾ ਕਾਰਨ ਬਣ ਰਹੇ ਹਨ। ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਾਰਚ ਤੇ ਅਪ੍ਰੈਲ ਤੋਂ "ਲਗਭਗ 20 ਫੀਸਦ ਬੱਚਿਆਂ ਨੂੰ ਹਸਪਤਾਲ ਵਿਚ ਦਾਖ਼ਲ ਹੋਣਾ ਪੈ ਸਕਦਾ ਹੈ।
******
COVID-19 ਰੈਪਿਡ ਐਂਟੀਜੇਨ ਟੈਸਟ ਸਪਲਾਇਰ ਨੂੰ ਕੀਤਾ $100,000 ਤੋਂ ਵੱਧ ਦਾ ਜੁਰਮਾਨਾ
COVID-19 ਰੈਪਿਡ ਐਂਟੀਜੇਨ ਟੈਸਟਾਂ ਦੇ ਸਪਲਾਇਰ ਨੂੰ ਕੁਲ $106,560 ਦੇ ਜੁਰਮਾਨੇ ਕੀਤੇ ਗਏ ਹਨ। ਇਲਾਜ ਨਾਲ ਸਬੰਧਤ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਸਨੇ ਹਾਫ ਫਾਰਮਾ Pty ਲਿਮਟਿਡ ਨੂੰ ਹੁਕਮ ਅਦੂਲੀ ਸਬੰਧੀ ਅੱਠ ਨੋਟਿਸ ਜਾਰੀ ਕੀਤੇ ਹਨ।
TGA ਨੇ ਕਿਹਾ ਕਿ ਜੁਰਮਾਨੇ ਸਰਕਾਰੀ ਏਜੰਸੀ ਨੂੰ ਕਥਿਤ ਤੌਰ 'ਤੇ ਜਾਣਕਾਰੀ ਦੇਣ ਵਿਚ ਨਾਕਾਮ ਰਹਿਣ ਲਈ ਜਾਰੀ ਕੀਤੇ ਗਏ ਹਨ।
ਟੀ ਜੀ ਏ ਨੇ ਬਿਆਨ ਵਿਚ ਕਿਹਾ ਹੈ ਕਿ ਪ੍ਰਵਾਨਤ ਮੈਡੀਕਲ ਡਿਵਾਈਸਾਂ ਦੇ ਸਾਰੇ ਸਪਾਂਸਰਾਂ ਨੂੰ ਥੈਰੇਪਿਊਟਿਕ ਗੁੱਡਜ਼ ਐਕਟ 1989 ਦੇ ਤਹਿਤ ਕਾਰਗੁਜ਼ਾਰੀ ਸਬੂਤ ਦਿਖਾਉਣ ਦੀ ਲੋੜ ਹੁੰਦੀ ਹੈ। ਸਰਕਾਰੀ ਏਜੰਸੀ ਨੇ ਇਹ ਵੀ ਦੋਸ਼ ਲਾਇਆ ਹੈ ਕਿ "ਗਾਹਕ ਸਹਾਇਤਾ ਦੀ ਅਣਹੋਂਦ ਬਾਰੇ ਰਿਪੋਰਟ ਕੀਤੀ ਗਈ ਹੈ ਤੇ ਟੀ ਜੀ ਏ ਨੇ ਜਾਂਚ ਵਿਚ ਪੁਸ਼ਟੀ ਕੀਤੀ ਹੈ। ਹਾਲਾਂਕਿ ਹਾਫ ਫਾਰਮਾ ਦੇ ਮੈਨੇਜਿੰਗ ਡਾਇਰੈਕਟਰ ਜੈਕਸਨ ਹਾਫ ਨੇ ਦੱਸਿਆ ਹੈ ਕਿ ਕੰਪਨੀ ਲਗਾਤਾਰ ਰੈਗੂਲੇਟਰ ਨੂੰ ਜਾਣਕਾਰੀ ਭੇਜਦੀ ਰਹੀ ਹੈ।
Samsung slugged $14 million over misleading ads, and 3.1 million consumers could claim refunds
AS many as 3.1 million Australians could seek compensation from Samsung after the tech giant was slugged $14 million by the Federal Court on Thursday for making “misleading” claims about the water resistance of its smartphones. The Australian Competition and Consumer Commission issued a lawsuit against Samsung Australia over nine advertisements for its Galaxy smartphones that appeared across social media, its website, and in stores.
The ACCC claimed the ads, in which Samsung smartphones were shown around pool and sea water, misrepresented where they could be safely used. ACCC Chair Gina Cass-Gottlieb said the watchdog investigated the ads after receiving complaints from consumers with damaged phones. “We reviewed hundreds of complaints from consumers who reported they experienced issues with their Galaxy phones after it was exposed to water and, in many cases, they reported their Galaxy phone stopped working entirely,” Ms Cass-Gottlieb said.
ਸੰਪਰਕ : ਸਰੂਪ ਨਗਰ। ਰਾਓਵਾਲੀ। ਜਲੰਧਰ ਦਿਹਾਤੀ।