Saturday, January 28, 2023
Speaking Punjab

Punjab

ਜਬਰਨ ਹਰ ਗਰਭਵਤੀ ਦਾ ਸੀਜ਼ੇਰੀਅਨ ਓਪ੍ਰੇਸ਼ਨ ਕਰਨ ਵਾਲੇ ਲੇਖ ਦਾ ਮੁੱਖ ਮੰਤਰੀ ਦਫ਼ਤਰ ਪੰਜਾਬ ਨੇ ਲਿਆ ਨੋਟਿਸ

June 30, 2022 12:08 PM
PHOTO COURTESY: The Tribune

* ਡਰ ਦਾ ਕਾਲਾ ਧੰਦਾ

-- ਸੁਲੇਖ ਦਾ ਖਰੜਾ ਤੇ ਲਿੰਕ ਸੀ C.M.O. ਨੂੰ ਭੇਜਿਆ, ਦਿੱਤਾ ਹਲੂਣਾ

 - ਢਾਈ ਘੰਟੇ ਬਾਅਦ, ਜਵਾਬੀ ਈਮੇਲ ਘੱਲੀ, ਕਾਰਵਾਈ ਦਾ ਭਰੋਸਾ

ਜਲੰਧਰ/ਚੰਡੀਗੜ੍ਹ (ਸਪੀਕਿੰਗ ਪੰਜਾਬ ਮੈਡੀਕਲ ਫਰੌਡ ਬਿਊਰੋ) : ਭਾਰਤ ਖ਼ਾਸਕਰ ਪੰਜਾਬ ਵਿਚ ਧੋਖੇ ਨਾਲ ਨਿੱਜੀ ਹਸਪਤਾਲ ਮਾਲਕਾਂ ਵੱਲੋਂ ਗਰਭਵਤੀ ਔਰਤਾਂ ਦੇ ਸੀਜ਼ੇਰੀਅਨ ਓਪ੍ਰੇਸ਼ਨ ਕਰਨ ਬਾਰੇ ਤਿੱਖੀ ਲਫ਼ਜ਼ਾਲੀ ਵਾਲਾ ਸੁਲੇਖ, ਸਪੀਕਿੰਗ ਪੰਜਾਬ ਨੇ ਕੁਝ ਸਮਾਂ ਪਹਿਲਾਂ ਅਪਲੋਡ ਕੀਤਾ ਸੀ। ਇਸ ਸੁਲੇਖ ਦਾ ਖਰੜਾ ਤੇ ਲਿੰਕ ਸੀ ਐੱਮ ਓ ਪੰਜਾਬ ਨੂੰ ਈਮੇਲ ਕੀਤੇ ਸਨ, ਜਿਸ ਦਾ ਜਵਾਬ ਮੁੱਖ ਮੰਤਰੀ ਦਫ਼ਤਰ ਪੰਜਾਬ ਨੇ ਢਾਈ ਘੰਟਿਆਂ ਵਿਚ ਦਿੱਤਾ ਹੈ, ਇਸ ਦਾ ਮੋਬਾਈਲ ਸਕ੍ਰੀਨ ਸ਼ਾਟ ਨਾਲ ਨੱਥੀ ਹੈ।
 
ਇਸ ਸੁਲੇਖ ਨੂੁੰ ਇਹ ਸਤਰ (ਲਿੰਕ) ਦੱਬ ਕੇ ਪੜ੍ਹਿਆ ਜਾ ਸਕਦਾ ਹੈ

 ਇਸ ਸੁਲੇਖ ਬਾਰੇ ਕਰਤਾਰਪੁਰ ਦਿਹਾਤੀ ਵਿਧਾਨ ਸਭਾ ਹਲਕਾ ਵਿਚ ਪੈਂਦੇ ਰਾਊਵਾਲੀ, ਪੱਤੀ ਸਰੂਪਨਗਰ ਵਾਸੀ ਸਮਾਜੀ ਕਾਰਕੁਨ ਤੇ ਖ਼ਬਰਨਵੀਸ ਯਾਦਵਿੰਦਰ ਦੀਦਾਵਰ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸੁਲੇਖ ਇਸੇ ਵੈੱਬਸਾਈਟ ’ਤੇ ਜਾਰੀ ਕਾਲਮ ‘ਆਮ ਬਸ਼ਰ ਦੀ ਪਰਵਾਜ਼’ ਦੇ ਸ਼ੁਮਾਰੇ ਵਿਚ ਅਪਲੋਡ ਕੀਤਾ ਸੀ। 
 
ਉਣੱਤੀ ਜੂਨ ਨੂੰ ਉਨ੍ਹਾਂ ਨੇ ਇਹ ਸੁਲੇਖ ਮੁੱਖ ਮੰਤਰੀ ਦਫ਼ਤਰ ਪੰਜਾਬ ਨੂੰ ਭੇਜ ਕੇ ਨਿੱਜੀ ਹਸਪਤਾਲਾਂ ਦੇ ਮਾਲਕਾਂ ਦੇ ਕਾਰੇ (ਹਰ ਗਰਭਵਤੀ ਔਰਤ ਦੇ ਸੀਜੇਰੀਅਨ ਓਪ੍ਰੇਸ਼ਨ) ਨੂੰ ਰੋਕਣ ਤੇ ਹਸਪਤਾਲ ਮਾਲਕਾਂ ’ਤੇ ਕਰੜਾ ਹੱਥ ਪਾਉਣ ਦੀ ਅਰਜ਼ ਕੀਤੀ ਸੀ।
 
ਕਰੀਬ ਢਾਈ ਘੰਟਿਆਂ ਬਾਅਦ ਹੀ ਉਨ੍ਹਾਂ ਨੂੁੰ ਸੀ ਐੱਮ ਓ ਨੇ ਜਵਾਬ ਦਿੱਤਾ, ਜਿਸ ਦੀ ਇਬਾਰਤ ਅੰਗਰੇਜ਼ੀ ਜ਼ੁਬਾਨ ਵਿਚ ਹੈ। ਇਸ ਲਈ ਸਬੰਧਤ ਸਿਹਤ ਮਹਿਕਮੇ ਨੂੰ ਜਾਂਚ ਕਰ ਕੇ ਫ਼ੌਰੀ ਕਾਰਵਾਈ ਕਰਨ ਦੀ ਸਖ਼ਤ ਤਾਕੀਦ ਕੀਤੀ ਗਈ ਹੈ।
 
 ਲਿਖਾਰੀ ਤੇ ਦਰਖ਼ਾਸਤਗੁਜ਼ਾਰ ਯਾਦਵਿੰਦਰ ਨੇ ਕਿਹਾ ਕਿ ਉਹ ਲੋਕਧਾਰਾਈ ਪੱਖ, ਇਨਸਾਨੀ ਸਾਇਕੀ ਤੋਂ ਇਲਾਵਾ ਲੋਕਾਈ ਦੇ ਮਸਲਿਆਂ ਬਾਰੇ ਸੁਲੇਖ ਲਿਖਦੇ ਆ ਰਹੇ ਹਨ। ਸੀ ਐੱਮ ਓ ਨੇ ਅੱਗੇ ਕਾਰਵਾਈ ਕਰਨੀ ਹੈ ਜਾਂ ਨਹੀਂ, ਇਹ ਤਾਂ ਹਾਕਮ ਹੀ ਜਾਣਦੇ ਹੋਣਗੇ ਪਰ ਉਹ ਅਵਾਮੀ ਮਸਲਿਆਂ ਲਈ ਕੁਲ ਦੁਨੀਆਂ ਦੇ ਮੀਡੀਆ ਵਿਚ ਲਿਖ ਕੇ ਪੱਤਰਕਾਰ ਵਜੋਂ ਆਪਣਾ ਧਰਮ ਨਿਭਾਉਂਦੇ ਰਹਿਣਗੇ।

Have something to say? Post your comment

Readers' Comments

ਨੌਜਵਾਨ ਭਾਰਤ ਪਾਰਟੀ 6/30/2022 1:10:49 PM

ਬਹੁਤ ਸੱਚ ਬਿਆਨ ਕੀਤਾ ਵਾਅ

More From Punjab

ਸ਼੍ਰੌਮਣੀ ਕਮੇਟੀ ਲੰਮੀਆਂ ਸਜ਼ਾਵਾਂ ਵਾਲੇ 9 ਬੰਦੀ ਸਿੰਘਾਂ ਨੂੰ ਹਰ ਮਹੀਨੇ ਦੇਵਗੀ 20  ਹਜ਼ਾਰ ਰੁਪਏ ਸਨਮਾਨ ਭੱਤਾ - ਐਡਵੋਕੇਟ ਹਰਜਿੰਦਰ ਸਿੰਘ ਧਾਮੀ 

ਸ਼੍ਰੌਮਣੀ ਕਮੇਟੀ ਲੰਮੀਆਂ ਸਜ਼ਾਵਾਂ ਵਾਲੇ 9 ਬੰਦੀ ਸਿੰਘਾਂ ਨੂੰ ਹਰ ਮਹੀਨੇ ਦੇਵਗੀ 20  ਹਜ਼ਾਰ ਰੁਪਏ ਸਨਮਾਨ ਭੱਤਾ - ਐਡਵੋਕੇਟ ਹਰਜਿੰਦਰ ਸਿੰਘ ਧਾਮੀ 

ਅੰਮ੍ਰਿਤਸਰ ਬਸੰਤ ਐਵੀਨਿਊ ਆਮ ਆਦਮੀ ਕਲੀਨੀਕ ਦਾ ਹੋਇਆ ਉਦਘਾਟਨ 

ਅੰਮ੍ਰਿਤਸਰ ਬਸੰਤ ਐਵੀਨਿਊ ਆਮ ਆਦਮੀ ਕਲੀਨੀਕ ਦਾ ਹੋਇਆ ਉਦਘਾਟਨ 

  15 ਦਿਨਾਂ ਬਾਅਦ ਹੀ ਦਫ਼ਤਰ ਦੇ ਉਦਘਾਟਨ ਮੌਕੇ ਜ਼ਾਹਿਦਾ ਸੁਲੇਮਾਨ ਨੇ ਕੀਤਾ ਵੱਡਾ ਇਕੱਠ, ਮਲੇਰਕੋਟਲਾ ਨੂੰ 40 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਦਫ਼ਤਰ ਨਸੀਬ ਹੋਇਆ

15 ਦਿਨਾਂ ਬਾਅਦ ਹੀ ਦਫ਼ਤਰ ਦੇ ਉਦਘਾਟਨ ਮੌਕੇ ਜ਼ਾਹਿਦਾ ਸੁਲੇਮਾਨ ਨੇ ਕੀਤਾ ਵੱਡਾ ਇਕੱਠ, ਮਲੇਰਕੋਟਲਾ ਨੂੰ 40 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਦਫ਼ਤਰ ਨਸੀਬ ਹੋਇਆ

ਸਬ- ਇੰਸਪੈਕਟਰ ਦਲਜੀਤ ਸਿੰਘ ਨੂੰ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਮਿਲੀ ਅਹਿਮ ਜ਼ਿੰਮੇਵਾਰੀ

ਸਬ- ਇੰਸਪੈਕਟਰ ਦਲਜੀਤ ਸਿੰਘ ਨੂੰ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਮਿਲੀ ਅਹਿਮ ਜ਼ਿੰਮੇਵਾਰੀ

ਸ਼੍ਰੌਮਣੀ ਕਮੇਟੀ ਦੀ ਹਾਕੀ ਟੀਮ ਨੇ ਵੱਖ-ਵੱਖ ਹਾਕੀ ਮੁਕਾਬਲਿਆਂ ਦੌਰਾਨ ਦਰਜ ਕੀਤੀਆਂ ਜਿੱਤਾਂ

ਸ਼੍ਰੌਮਣੀ ਕਮੇਟੀ ਦੀ ਹਾਕੀ ਟੀਮ ਨੇ ਵੱਖ-ਵੱਖ ਹਾਕੀ ਮੁਕਾਬਲਿਆਂ ਦੌਰਾਨ ਦਰਜ ਕੀਤੀਆਂ ਜਿੱਤਾਂ

ਡਿਪਟੀ ਕਮਿਸ਼ਨਰ ਦੀ ਅਗਵਾਈ ' ਹੋਈ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ 

ਡਿਪਟੀ ਕਮਿਸ਼ਨਰ ਦੀ ਅਗਵਾਈ ' ਹੋਈ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ 

ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਘਰ ਘਰ ਤੱਕ ਕਰੇਗੀ ਪਹੁੰਚ- ਭਾਈ ਗੁਰਚਰਨ ਸਿੰਘ ਗਰੇਵਾਲ 

ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਘਰ ਘਰ ਤੱਕ ਕਰੇਗੀ ਪਹੁੰਚ- ਭਾਈ ਗੁਰਚਰਨ ਸਿੰਘ ਗਰੇਵਾਲ 

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਸਜਾਈ  ਗਈ 

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਸਜਾਈ  ਗਈ 

ਹਲਕਾ ਮਲੇਰਕੋਟਲਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦਾ ਉਦਘਾਟਨ 26 ਨੂੰ,  ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਸੇਵਾਦਾਰ ਇਕਬਾਲ ਸਿੰਘ ਝੂੰਦਾਂ ਕਰਨਗੇ ਉਦਘਾਟਨ

ਹਲਕਾ ਮਲੇਰਕੋਟਲਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦਾ ਉਦਘਾਟਨ 26 ਨੂੰ, ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਸੇਵਾਦਾਰ ਇਕਬਾਲ ਸਿੰਘ ਝੂੰਦਾਂ ਕਰਨਗੇ ਉਦਘਾਟਨ

ਸਰਕਾਰਾਂ ਅਪਰਾਧੀ ਗੁਰਮੀਤ ਰਾਮ ਰਹੀਮ ' ਤੇ ਏਨਾ ਮਿਹਰਬਾਨ ਕਿਉ - ਭਾਈ ਰਾਮ ਸਿੰਘ 

ਸਰਕਾਰਾਂ ਅਪਰਾਧੀ ਗੁਰਮੀਤ ਰਾਮ ਰਹੀਮ ' ਤੇ ਏਨਾ ਮਿਹਰਬਾਨ ਕਿਉ - ਭਾਈ ਰਾਮ ਸਿੰਘ