Saturday, January 28, 2023
Speaking Punjab

World

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 8 –– ਲੱਖਾਂ ਅਵਾਰਾ ਕੁੱਤੇ ; ਨਿੱਤ ਮਰ ਰਹੀ ਲੋਕਾਈ ; ਤੰਦਰੁਸਤ ਸੋਚਾਂ ਵਾਲੇ ਜਾਗਦੇ ਪਰ ਹਾਕਮ ਸੁੱਤੇ!

July 17, 2022 11:20 PM

"ਵਤਨ ਵਿਲਾਇਤ ਵਕ਼ਤਨਾਮਾ"

ਅੱਠਵੀਂ ਕਿਸ਼ਤ

  

ਲੱਖਾਂ ਅਵਾਰਾ ਕੁੱਤੇ ; ਨਿੱਤ ਮਰ ਰਹੀ ਲੋਕਾਈ ; ਤੰਦਰੁਸਤ ਸੋਚਾਂ ਵਾਲੇ ਜਾਗਦੇ ਪਰ ਹਾਕਮ ਸੁੱਤੇ!

ਵਤਨ ਵਿਲਾਇਤ ਵਕ਼ਤਨਾਮਾ

 ਸੰਗ੍ਰਿਹਕਾਰ : ਦੀਦਾਵਰ

+916284336773

 
 
ਪੰਜਾਬ ਵਿਚ ਹੁਣ ਸੜਕੀ ਅੱਤਵਾਦ ਤੋਂ ਬਾਅਦ ਜੇ ਕੋਈ ਹੋਰ ਖ਼ਤਰਨਾਕ ਵਰਤਾਰਾ ਚੱਲ ਰਿਹਾ ਹੈ ਤਾਂ ਓਹ ਇਹ ਹੈ ਕਿ ਲੱਖਾਂ ਦੀ ਗਿਣਤੀ ਵਿਚ ਹਰਲ–ਹਰਲ ਕਰਦੇ ਅਵਾਰਾ ਕੁੱਤੇ।
 ਇਹ ਬੰਦੇ ਖਾਣੇ ਅਵਾਰਾ ਕੁੱਤੇ, ਪੰਜਾਬ ਦੇ ਬੱਚਿਆਂ, ਜਵਾਨਾਂ, ਅੱਧਖੜ੍ਹਾਂ ਤੇ ਬੁੱਢਿਆਂ ਦੀ ਜ਼ਿੰਦਗੀ ਦੇ "ਗੁੱਝੇ ਵੈਰੀ" ਬਣ ਚੁੱਕੇ ਹਨ। ਸਾਫ਼ ਮਤਲਬ ਇਹ ਹੈ ਕਿ ਪੰਜਾਬ ਵਿਚ ਹੁਣ ਕੋਈ ਵੀ ਮਨੁੱਖ ਬਚਿਆ ਹੋਇਆ ਨਹੀਂ ਹੈ। ਇਕ ਬੰਨੇ ਸੜਕਾਂ ਉੱਤੇ ਖੌਰੂ ਪਾਉਂਦੀਆਂ ਪ੍ਰਾਈਵੇਟ ਬੱਸਾਂ, ਟਰੱਕ, ਟਰਾਲੀਆਂ ਹਨ ਤੇ ਰਿਹਾਇਸ਼ੀ ਇਲਾਕਿਆਂ ਵਿਚ ਅਵਾਰਾ /ਵੱਢਖਾਣੇ ਕੁੱਤੇ ਹਰਲ ਹਰਲ ਕਰਦੇ ਫਿਰਦੇ ਹਨ।
      
 ਅੰਕੜੇ ਦੱਸਦੇ ਨੇ ਕਿ ਪੰਜਾਬ ਵਿਚ,  ਹਰ ਰੋਜ਼, 715 ਦੇ ਕਰੀਬ ਬੰਦੇ, ਜ਼ਨਾਨੀਆਂ ਤੇ ਗਲੀਆਂ ਵਿਚ ਖੇਡਦੇ ਬਾਲ ਬਾਲੜੀਆਂ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਣਦੇ ਹਨ। ਸਦਨ ਵਿਚ ਪਿਛਲੀ ਸਰਕਾਰ ਖੁਦ ਅੰਕੜੇ ਦੇ ਚੁੱਕੀ ਹੈ ਕਿ ਹਰ ਰੋਜ਼ 598 ਬੰਦੇ, ਜ਼ਨਾਨੀਆਂ ਤੇ ਬੱਚੇ ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣਦੇ ਹਨ। 
****
 
 2019 ਵਿਚ ਖੰਨਾ ਸ਼ਹਿਰ ਵਿਚ ਨਿੱਕੇ ਜਿਹੇ ਮੁੰਡੇ ਨੂੰ ਕੁੱਤੇ ਨੇ ਕਈ ਪਾਸਿਓਂ ਵੱਢ ਲਿਆ ਸੀ, ਡਾਕਟਰ ਕੋਲ ਗਏ ਤਾਂ ਉਸ ਭਲੇਮਾਣਸ ਨੇ ਟੈੱਟਨਸ ਦਾ ਟੀਕਾ ਲਾ ਕੇ ਆਪਣੇ ਗਲੋਂ ਬਲਾਅ ਲਾਹੁਣ ਵਾਂਗ ਸਲੂਕ ਕੀਤਾ ਤੇ ਬੱਚੇ ਦੇ ਮਾਪਿਆਂ ਨੂੰ 'ਅਰਾਮ' ਕਰਾਉਣ ਦੀ ਸਲਾਹ ਦੇ ਦਿੱਤੀ. ਪਰ... ਓਸ ਟੱਬਰ ਦੇ ਜੀਆਂ ਨੇ ਪੱਲਿਓਂ ਹਜ਼ਾਰਾਂ ਰੁਪਏ ਖ਼ਰਚ ਕੇ ਸਹੀ ਵੈਕਸੀਨ ਲੁਆ ਕੇ ਮੁੰਡਾ (ਮਸਾਂ) ਬਚਾਇਆ ਸੀ। 
 
 ਸਿਹਤ ਅਮਲੇ ਦੀ ਪੜ੍ਹਾਈ ਵਿਗਿਆਨਕ, ਸੋਚ ਉੱਤੇ ਨਾਨਕਾ-ਦਾਦਕਾ ਅਸਰ ਭਾਰੂ
 
   ਕੁੱਤਾ ਵੱਢਣ ਦੇ ਜਿਨ੍ਹਾਂ ਮਾਮਲਿਆਂ ਵਿਚ ਖ਼ਾਦਿਮ ਨੂੰ ਹਸਪਤਾਲਾਂ ਵਿਚ ਜਾਣਾ ਪਿਆ ਸੀ, ਕੁਲ ਮਿਲਾ ਕੇ, ਤਜਰਬੇ ਚੰਗੇ ਨਹੀਂ ਰਹੇ ਹਨ।  ਇਕ ਤਾਂ ਪੰਗਾ ਇਹ ਹੈ ਕਿ ਗਲੀਆਂ ਵਿਚ ਫਿਰਦੇ, ਪਿੰਡਾਂ ਵਿਚ ਹੱਡਾਂ ਰੋੜੀਆਂ ਲਾਗੇ ਘੁੰਮਦੇ ਕੁੱਤਿਆਂ ਦੇ ਝੁੰਡ ਨੂੰ ਜਿੱਥੇ ਪੁਰਾਣੇ ਖ਼ਿਆਲਾਂ ਦੀ ਜਨਤਾ ਵੱਟਾ ਮਾਰਨਾ ਵੀ ਪਾਪ ਸਮਝਦੀ ਹੈ, ਓਥੇ ਏਸੇ ਸਮਾਜ ਵਿੱਚੋਂ ਉੱਠ ਕੇ "ਪੜ੍ਹ ਲਿਖ ਕੇ " ਡਿਗਰੀਆਂ ਕਰਨ ਵਾਲੇ ਬਹੁਤੇ ਨੌਜਵਾਨ, ਕੁੱਤੇ ਨੂੰ ਬਹੁਤ ਉੱਤਮ ਜੀਵ ਸਮਝਣ ਦੀ ਮਨੌਤ ਪਾਲ਼ੀ ਬੈਠੇ ਹੁੰਦੇ ਹਨ. ਇਹੀ ਵਜ੍ਹਾ ਹੈ ਕਿ ਕੁੱਤੇ ਵੱਲੋਂ ਵੱਢੇ ਚੱਕ ਨੂੰ ਬੁਰਾ ਨਹੀਂ ਆਖਦੇ ਸਗੋਂ ਦਰਵੇਸ਼ ਵਾਲੀ ਕਹਾਣੀ ਸੁਣਾਉਂਦੇ ਕੰਨੀਂ ਪੈਣਗੇ.. !! ਸਾਡੇ ਘਰੋਂ ਥੋੜ੍ਹੀ ਦੂਰ, ਬੁਲੰਦਪੁਰ ਪਿੰਡ ਵਿਚ ਹੱਡਾਰੋੜੀ ਪਈ ਰਹਿੰਦੀ ਹੈ, ਕਈ ਵਾਰੀ ਬੱਚੇ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਣੇ ਹਨ। ਫੇਰ ਵੀ ਆਮ ਲੋਕਾਈ ਨੇ ਕਦੇ ਰਲ਼ ਕੇ ਆਵਾਜ਼ ਬੁਲੰਦ ਨ੍ਹੀ ਕੀਤੀ। ਵਜ੍ਹਾ ਹੈ, ਸਦੀਆਂ ਦੇ ਸੰਸਕਾਰ, ਜਿਹੜੇ ਕਿ ਕੁੱਤਿਆਂ ਦੇ ਖ਼ਾਤਮੇ ਦਾ ਖ਼ਿਆਲ ਵੀ ਨਹੀਂ ਆਉਣ ਦਿੰਦੇ। 
 
****
ਹੱਥ ਵੇਖਣ ਵਾਲਿਆਂ ਤੇ ਪੱਤਰੀ ਵਾਚਣ ਵਾਲਿਆਂ ਨੇ ਝੱਲੇ ਕਰ ਦਿੱਤੇ ਸਿਆਸੀ ਆਗੂ 
 ਕਈ ਚੋਣਾਂ ਹਾਰ ਚੁੱਕਿਆ, ਲੀਡਰ ਸਾਡਾ ਵਾਕਫ਼ ਹੈ, ਉਹਦੇ ਨਾਲ਼ ਅਵਾਰਾ ਵੱਢਖਾਣੇ ਕੁੱਤਿਆਂ ਦੇ ਮਸਲੇ ਉੱਤੇ ਸਾਡੀ ਗੱਲਬਾਤ ਹੋਈ। ਇਸ ਦੌਰਾਨ ਓਹ ਆਪਣੇ ਵਰਗੇ ਸਿਆਸੀ ਬੰਦਿਆਂ ਦੇ ਕਈ ਭੇਤ ਖੋਲ੍ਹ ਗਿਆ. ਓਹ ਦੱਸਦਾ ਸੀ ਕਿ "ਅਸੀਂ ਸਿਆਸੀ ਬੰਦੇ ਹਾਂ ਤੇ  ਜੀਅ ਕਰਦਾ ਹੈ ਕਿ ਕਿਸੇ ਨਗਰ ਨਿਗਮ ਦੇ ਕੌਂਸਲਰ ਬਣ ਕੇ ਨਿਗਮ ਦੇ ਸਦਨ ਵਿਚ ਬੈਠੇ ਹੋਈਏ, ਜਾਂ ਕਿਸੇ ਗ੍ਰਾਮ ਪੰਚਾਇਤ ਵਿਚ ਸਰਪੰਚ ਨਹੀਂ ਤਾਂ ਪੰਚੈਤੀਆ ਬਣ ਕੇ ਵਿਚਰੀਏ, ਸਾਨੂੰ ਮਸਤਾਂ ਤੇ ਹੱਥ ਵੇਖ ਕੇ ਅਗਲਾ-ਪਿੱਛਲਾ ਵੇਲਾ ਦੱਸਣ ਵਾਲਿਆਂ ਦਾ ਆਸਰਾ ਰਹਿੰਦਾ ਹੈ। ਜੋਤਿਸ਼ ਦੀਆਂ ਦੁਕਾਨਾਂ ਤੇ ਕੁੰਡਲੀਆਂ ਵੇਖ ਕੇ ਭਵਿੱਖ ਦੱਸਣ ਵਾਲਿਆਂ ਕੋਲ ਜਾ ਕੇ, ਚੌਂਕੀਆਂ ਭਰਨੀਆਂ ਪੈਂਦੀਆਂ ਹਨ. ਅਗਲੇ ਬੰਦੇ, ਹੱਥ ਵੇਖ ਕੇ ਇਹ ਵਾਅਦਾ ਕਰਾ ਲੈਂਦੇ ਹਨ ਕਿ "ਭਾਈ ਸਾਬ੍ਹ, ਇਲੈਕਸ਼ਨ ਤੈਨੂੰ ਜਿਤਾਅ ਦਿਆਂਗੇ ਪਰ ਜੇ ਤੂੰ ਜਿੱਤ-ਜੁੱਤ ਗਿਆ ਤਾਂ ਜੀਵ ਹੱਤਿਆ ਨਾ ਹੋਣ ਦਈ.., ਬਲਕਿ ਰੋਕੀ।"😢
 
ਜੀਵ ਦਇਆ ਦੀ ਗੁਮਰਾਹਕੁੰਨ ਪਰਭਾਸ਼ਾ
 ਸੋ, ਅਸੀਂ ਵੇਖਦੇ ਹਾਂ ਕਿ ਇਹੋ ਜਿਹੇ ਹੱਥ ਵੇਖਣ ਵਾਲੇ ਪੱਤਰੀ ਵਾਚਕ, ਜਿਨ੍ਹਾਂ ਤੋਤਾ ਲਾਗੇ ਰੱਖ ਕੇ, ਕਾਰਡ ਚੁਕਾਉਣ ਦਾ ਧੰਦਾ ਤੋਰਿਆ ਹੁੰਦਾ ਹੈ, ਓਹ ਵੀ ਸਿਆਸੀ ਲੀਡਰ ਨੂੰ ਆਉਂਦੇ ਸਾਰ ਇਕ ਤਾਂ "ਤੇਰੀ ਟਿਕਟ ਪੱਕੀ ਭਾਅ" ਦਾ ਲਾਰਾ ਲਾ ਦਿੰਦੇ ਹਨ।
ਦੂਜਾ, ਸਹੁੰ ਪੁਆ ਕੇ "ਉਪਾਅ" ਕਰ ਕੇ ਭੇਜਦੇ ਨੇ ਕਿ ਵੀਰਾ, ਜੇ ਤੂੰ ਜਿੱਤ ਕੇ ਕਿਸੇ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਜਾਂ ਕਿਸੇ ਪਾਰਲੀਮੈਂਟ ਵਿਚ ਪੁੱਜ ਗਿਆ ਤਾਂ ਵੀਰੇ ਯਾਦ ਰੱਖੀਂ "ਜੀਵ ਦਇਆ" ਕਰਨੀ ਨਾ ਭੁਲਾਈ। ਏਸ ਤਰ੍ਹਾਂ ਸਾਡੇ ਮੁਲਕ ਭਾਰਤ ਖ਼ਾਸਕਰ ਸਾਡੇ ਦੇਸ ਪੰਜਾਬ ਵਿਚ ਅਵਾਰਾ ਕੁੱਤੇ  ਆਪਣੀ ਨਫ਼ਰੀ ਵਧਾ ਕੇ, ਕਰੋੜਾਂ ਤੀਕ ਪੁੱਜ ਗਏ ਹਨ। 
****
 
ਹੁਣ, ਅੰਨ੍ਹਾ ਕੀ ਭਾਲੇ?  ਦੋ ਅੱਖਾਂ !!??  
ਇਸ ਅਖੌਤ ਮੁਤਾਬਕ 1993 ਤੋਂ ਬਾਅਦ ਕਿਸੇ ਵੋਟ ਮੰਗਤੇ ਸਿਆਸਤਦਾਨ ਨੇ ਜਿੱਤਣ ਮਗਰੋਂ ਕੁੱਤਿਆਂ ਦਾ ਘਾਣ ਹੋਣ ਈ ਨਈ ਦਿੱਤਾ. ਨਹੀਂ ਤਾਂ ਇਤਿਹਾਸਕ ਸੱਚਾਈ ਇਹ ਹੈ ਕਿ ਪਹਿਲਾਂ ਪਾਗ਼ਲ ਕੁੱਤਿਆਂ ਤੇ ਹਲਕਾਅਗ੍ਰਸਤ ਕੁੱਤਿਆਂ ਦੀ ਸ਼ਿਕਾਇਤ ਦੇਣ ਮਗਰੋਂ "ਕਮੇਟੀ ਵਾਲੇ" ਝੱਟ ਆ ਜਾਂਦੇ ਸਨ ਤੇ ਕੁੱਤਾ ਬੁੜ੍ਹਕਾ ਕੇ, ਓਹ ਜਾਂਦੇ ਸਨ। 
 1992 ਵਿਚ ਭਾਰਤ ਦੇਸ ਵਿਚ ਕੇਬਲ ਕਲਚਰ ਆਇਆ, ਲੋਕਾਂ ਨੂੰ ਦੂਰਦਰਸ਼ਨ ਦੇ ਡਰਾਮਿਆਂ ਤੋਂ ਮੁਕਤੀ ਮਿਲੀ, ਕੁਲ ਜਹਾਨ ਦੇ ਦੇਸਾਂ ਦੇ ਖੁੱਲ੍ਹੇ ਡੁੱਲੇ ਟੀ. ਵੀ. ਚੈਨਲ ਵੇਖਣ ਨੂੰ ਮਿਲੇ, ਇਹਦੇ ਬਾਵਜੂਦ ਸਾਡੇ ਸਿਰਾਂ ਨੂੰ ਜਾਮ ਕਰ ਕੇ ਬੈਠੇ ਮਹਾਨ ਸੰਸਕ੍ਰਿਤੀ ਦੇ ਖ਼ਿਆਲ ਨਹੀਂ ਖੁਰ ਸਕੇ। ਸਿਆਸੀ ਬੰਦੇ ਜਿਹੜੇ ਆਮ ਲੋਕਾਂ ਨਾਲੋਂ ਜਾਗਰੂਕ ਸਮਝੇ ਜਾਂਦੇ ਹਨ, ਓਹ ਵੀ ਗੁੜ-ਗੋਹਾ ਇਕ ਕਰੀਂ ਬੈਠੇ ਹਨ।
 
ਨੁਕਸ ਇੱਥੇ ਆ, ਬੇਲੀਓ ..!
      ਸੂਤਰ ਦੱਸਦੇ ਹਨ ਕਿ ਭਾਜਪਾ ਦੀ ਸਰਕਾਰ ਵਿਚ ਸ਼ਾਮਲ ਹੋ ਕੇ ਪਹਿਲੀ ਦਫ਼ਾ ਕੇਂਦਰੀ ਵਜ਼ੀਰ ਬਣੀ ਸ੍ਰੀਮਤੀ ਮੇਨਕਾ ਗਾਂਧੀ ਹੁਰਾਂ ਨੇ ਕੁੱਤੇ ਮਾਰਨ ਉੱਤੇ ਕਾਨੂੰਨੀ ਪਾਬੰਦੀ ਲੁਆ ਦਿੱਤੀ ਸੀ। ਏਧਰ 15-16 ਸਾਲਾਂ ਤੋਂ ਦਾਸ ਕਈ ਆਰਟੀਕਲ ਲਿਖ ਕੇ ਤੇ ਚਿਠੀਆਂ ਪਾ ਕੇ ਵੱਡੇ ਤੋਂ ਵੱਡੇ ਸਿਆਸੀ ਆਗੂ ਨੂੰ ਸਵਾਲ ਪੁੱਛ ਚੁੱਕਿਆ ਹੈ ਕਿ ਅਵਾਰਾ ਕੁੱਤੇ ਕਿਓਂ ਬਚਾਅ ਰਹੇ ਓ?  ਓਏ ਭਲੇ ਮਾਣਸੋ ਕੁੱਤੇ ਬਚਾਅ ਕੇ ਰੱਖਣੇ ਨੇ ਤਾਂ "ਕਤੀੜਖਾਨੇ " ਉਸਾਰ ਲਓ, ਕਿ ਨਹੀਂ?  ਪਰ ਕੋਈ ਮੈਂਬਰ ਪਾਰਲੀਮੈਂਟ ਜਾਂ ਵਿਧਾਨਕਾਰ ਜਾਂ ਨਿਗਮ ਦਾ ਕੌਂਸਲਰ ਛੱਡੋ, ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਨਹੀਂ ਜੁਆਬ ਭੇਜ ਰਿਹਾ. ਨਿੱਕੇ ਹੁੰਦੇ ਤੋਂ ਇਹੋ ਜਿਹੀ ਸੋਚ ਬਣਾ ਦਿੱਤੀ ਗਈ ਹੈ ਕਿ "ਪਾਪ" ਕਰਨਾ ਈ ਨਹੀਂ ਚਾਹੁੰਦੇ !! ਵੱਡੀ ਗੱਲ ਇਹ ਹੈ ਕਿ ਖਬਰਾਂ ਵਿਚ ਨਾਮ ਛਪਣ ਦੀ ਹਵਸ ਹੋਣ ਕਾਰਨ ਬਹੁਤ ਸਾਰੇ ਨੇਤਾ ਕਿਸਮ ਦੇ ਬੰਦੇ, ਕੁੱਤੇ ਬਿੱਲੀਆਂ ਬਚਾਉਣ ਦੀ ਮੁਹਿੰਮ ਦਾ ਹਿੱਸਾ ਬਣ ਗਏ ਹਨ। ਨਹੀਂ ਤਾਂ ਖਬਰ ਛਪਵਾਉਣ ਖ਼ਾਤਰ ਜਿੱਥੇ ਪੱਤਰਕਾਰਾਂ ਦਾ ਮਿੰਨਤ ਤਰਲਾ ਕਰਨਾ ਪੈਂਦਾ ਹੈ, ਓਥੇ ਇਸ਼ਤਿਹਾਰ ਵੀ ਦੇਣਾ ਪੈਂਦਾ ਹੈ। ਕੁੱਤੇ ਬਚਾਉਣ ਦੀ ਖਬਰ ਵਿਚ ਹਰ ਜਣੇ ਖਣੇ ਦਾ ਨਾਮ ਮੁਫ਼ਤ ਵਿਚ ਛੱਪ ਜਾਂਦਾ ਹੈ। ਨਾਲੇ ਪੁੰਨ, ਨਾਲੇ ਫਲੀਆਂ। 
 
ਲੋਕ ਕਰਨ ਸਖ਼ਤਾਈ,  ਸਿਆਸੀ ਆਗੂਆਂ ਦੀ ਸਮਝੋ ਸ਼ਾਮਤ ਆਈ
  ਚਾਹੀਦਾ ਇਹ ਹੈ ਕਿ ਲੋਕ ਵੋਟਾਂ ਮੰਗਣ ਆਉਣ ਵਾਲੀਆਂ ਦੀ ਕਲਾਸ ਲਾਉਣ, ਬਈ, ਭਲਿਓ ਬੰਦਿਓ ਜਾਂ ਜਨਾਨੀਓ!! ਜਾਂ ਤਾਂ ਪ੍ਰਾਇਮਰੀ ਹੈਲਥ ਸੈਂਟਰਾਂ ਤੇ ਸਿਵਲ ਹਸਪਤਾਲਾਂ ਵਿਚ ਹਲਕਾਅ ਰੋਕਣ ਵਾਲੇ ਟੀਕਿਆਂ ਦਾ ਪ੍ਰਬੰਧ ਕਰਾ ਦਿਓ. ਜਾਂ ਕਤੀੜਸ਼ਾਲਾ ਖੁਲ੍ਹਾਅ ਦਿਓ ਜਾਂ ਫੇਰ ਭਾਰਤ ਦੇ ਉੱਤਰ ਪੂਰਬ ਦੇ ਸੂਬੇ, ਜਿਹੜੇ ਚੀਨ ਦੇਸ ਨਾਲ਼ ਲੱਗਦੇ ਨੇ, ਓਥੇ ਇਹ ਕੁੱਤੇ 'ਕੱਠੇ ਕਰਾ ਕੇ ਭੇਜ ਦਿਓ, ਓਧਰਲੇ ਲੋਕ ਆਮ ਹੀ ਕੁੱਤਾ ਵੱਢ ਕੇ ਖਾ ਲੈਂਦੇ ਹਨ, ਕੁੱਤਿਆਂ ਦਾ ਟੰਟਾ ਮੁਕ ਜਾਏਗਾ ਤੇ ਤੁਸੀਂ ਵੀ "ਜੀਵ ਦਇਆ" ਕਰ ਕੇ ਆਪਣੇ ਪੱਤਰੀ/ ਕੁੰਡਲੀ ਵਾਚਣ ਵਾਲੇ ਦੇ ਬੋਲ ਪੂਰੇ ਕਰ ਲਿਓ. ਜੇ, ਤੁਸੀਂ ਕੁੱਤਿਆਂ ਦਾ ਪੁਆੜਾ ਮੁਕਾਉਣ ਲਈ ਕੋਈ ਹੀਲਾ ਵਸੀਲਾ ਨਹੀਂ ਕਰਨਾ ਤਾਂ ਬੱਚੂ ਏਸ ਵਾਰ ਆਪਾਂ ਵੀ nota ਨੂੰ ਵੋਟਾਂ ਪਾ ਕੇ ਆਵਾਂਗੇ ਤੇ ਤੁਹਾਨੂੰ ਰੱਦ ਕਰਾਂਗੇ..!!
 
ਪੰਜਾਬ ਨਾ ਬਚਾ ਸਕੇ ਤਾਂ ਕੀ ਫਾਇਦਾ?
 
     ਅਸੀਂ ਕੁੱਤਿਆਂ ਤੇ ਤਮਾਮ ਅਵਾਰਾ ਡੰਗਰਾਂ ਦੇ ਖਾਤਮੇ ਲਈ ਜ਼ੋਰ ਨਹੀਂ ਪਾ ਰਹੇ ਹਾਂ ਸਗੋਂ ਪੰਜਾਬ ਦੇ ਬਾਲਾਂ, ਬਾਲੜੀਆਂ, ਜਵਾਨਾਂ ਤੇ ਬਜ਼ੁਰਗਾਂ ਦੀ ਜਾਨ ਦੀ ਸਲਾਮਤੀ ਮੰਗ ਰਹੇ ਹਾਂ। ਜੇ, ਵਹਿਮੀ ਤੇ ਅੰਧ ਵਿਸ਼ਵਾਸੀ ਸਿਆਸੀ ਬੰਦਿਆਂ ਨੂੰ ਘਰ ਬਿਠਾਅ ਕੇ ਸਿਆਣੇ ਮੁੰਡੇ ਕੁੜੀਆਂ ਨੂੰ ਲੀਡਰ ਬਣਾਉਣ ਦੇ ਹਾਲਾਤ ਬਣਾਉਣੇ ਪਏ ਤਦ ਵੀ ਏਸ ਭਾਅ ਮਾੜਾ ਨਹੀਂ, ਸੋਚ ਕੇ ਦੇਖ ਲਿਓ। ਇਹ ਵਹਿਮੀ ਸਿਆਸੀ ਆਗੂ ਹੀ ਕੁੱਤੇ ਬਚਾਅ ਕੇ, ਆਪਣੀ ਜੀਵ ਹੱਤਿਆ ਵਾਲੀ ਬਚਕਾਨੀ ਸੋਚ ਨੂੰ ਅੱਗੇ ਵਧਾਅ ਰਹੇ ਆ। 
 
 
 

ਸੰਪਰਕ : ਸਰੂਪ ਨਗਰ। ਰਾਓਵਾਲੀ। ਜਲੰਧਰ ਦਿਹਾਤੀ।

Have something to say? Post your comment

More From World

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 25 –– ਹੜ੍ਹ, ਤੂਫ਼ਾਨ ਤੇ ਕੋਵਿਡ ਵਾਇਰਸ ਦਾ ਵਰਤਾਰਾ ਆਮ ; ਤੜਫ਼ ਰਿਹੈ ਆਸਟ੍ਰੇਲੀਆ ਦਾ ਅਵਾਮ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 25 –– ਹੜ੍ਹ, ਤੂਫ਼ਾਨ ਤੇ ਕੋਵਿਡ ਵਾਇਰਸ ਦਾ ਵਰਤਾਰਾ ਆਮ ; ਤੜਫ਼ ਰਿਹੈ ਆਸਟ੍ਰੇਲੀਆ ਦਾ ਅਵਾਮ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 24 –– ਪ੍ਰੀਮੀਅਰ ਨੇ ਦਿੱਤੀ ਚੇਤਾਵਨੀ ;  ਕੁਈਨਜ਼ਲੈੱਡ 'ਚ ਕੋਵਿਡ ਦੀ ਚੌਥੀ ਲਹਿਰ ਦਾ ਅਸਰ ਸ਼ੁਰੂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 24 –– ਪ੍ਰੀਮੀਅਰ ਨੇ ਦਿੱਤੀ ਚੇਤਾਵਨੀ ; ਕੁਈਨਜ਼ਲੈੱਡ 'ਚ ਕੋਵਿਡ ਦੀ ਚੌਥੀ ਲਹਿਰ ਦਾ ਅਸਰ ਸ਼ੁਰੂ

ਆਸਟ੍ਰੇਲੀਆ ‘ਚ ਹੜ੍ਹਾਂ ਕਾਰਨ ਲੋਕਾਈ ਘਰ ਛੱਡਣ ਨੂੰ ਮਜਬੂਰ

ਆਸਟ੍ਰੇਲੀਆ ‘ਚ ਹੜ੍ਹਾਂ ਕਾਰਨ ਲੋਕਾਈ ਘਰ ਛੱਡਣ ਨੂੰ ਮਜਬੂਰ

ਸਿਸਟਮ ਕਰੈਸ਼ 'ਚ ਘੰਟਿਆਂ ਤਾਈਂ ਟ੍ਰਿਪਲ-0 ਕਾਲ ਸੇਵਾ ਰਹੀ ਔਫਲਾਈਨ

ਸਿਸਟਮ ਕਰੈਸ਼ 'ਚ ਘੰਟਿਆਂ ਤਾਈਂ ਟ੍ਰਿਪਲ-0 ਕਾਲ ਸੇਵਾ ਰਹੀ ਔਫਲਾਈਨ

ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣਾ ਬੇਹੱਦ ਸ਼ਲਾਘਾਯੋਗ - ਜਥੇਦਾਰ ਹਰਪ੍ਰੀਤ ਸਿੰਘ 

ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣਾ ਬੇਹੱਦ ਸ਼ਲਾਘਾਯੋਗ - ਜਥੇਦਾਰ ਹਰਪ੍ਰੀਤ ਸਿੰਘ 

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 23 –– ਪਰਥ 'ਚ ਝੀਲ ਕਾਰ ਹਾਦਸਾ ; ਡੁੱਬ ਮੋਈਆਂ ਭਾਰਤੀ ਪਿਛੋਕੜ ਦੀਆਂ 2 ਕੁੜੀਆਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 23 –– ਪਰਥ 'ਚ ਝੀਲ ਕਾਰ ਹਾਦਸਾ ; ਡੁੱਬ ਮੋਈਆਂ ਭਾਰਤੀ ਪਿਛੋਕੜ ਦੀਆਂ 2 ਕੁੜੀਆਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 22 –– ਨਿਓ-ਨਾਜ਼ੀ ਛੋਕਰਿਆਂ ਦਾ ਕਾਰਾ ; ਹੋਲੋਕਾਸਟ ਮਿਊਜ਼ੀਅਮ  ਨੂੰ ਕਰ ਰਹੇ ਮਖੌਲਾਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 22 –– ਨਿਓ-ਨਾਜ਼ੀ ਛੋਕਰਿਆਂ ਦਾ ਕਾਰਾ ; ਹੋਲੋਕਾਸਟ ਮਿਊਜ਼ੀਅਮ  ਨੂੰ ਕਰ ਰਹੇ ਮਖੌਲਾਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 21 –– ਪੰਜਾਬ 'ਚ ਕਾਂਗਰਸ ਦੀ ਕਿਰਕਿਰੀ ; ਆਗੂਆਂ ਤੇ ਪਾਛੂਆਂ ਦੀ ਸਕੂਲਿੰਗ ਤੇ ਲੁੜੀਂਦੀ ਸਖ਼ਤੀ ਤੋਂ ਇਲਾਵਾ ਰਾਹੁਲ ਕੋਲ ਹੋਰ ਕਿਹੜਾ ਰਾਹ ਬਚਿਐ?

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 21 –– ਪੰਜਾਬ 'ਚ ਕਾਂਗਰਸ ਦੀ ਕਿਰਕਿਰੀ ; ਆਗੂਆਂ ਤੇ ਪਾਛੂਆਂ ਦੀ ਸਕੂਲਿੰਗ ਤੇ ਲੁੜੀਂਦੀ ਸਖ਼ਤੀ ਤੋਂ ਇਲਾਵਾ ਰਾਹੁਲ ਕੋਲ ਹੋਰ ਕਿਹੜਾ ਰਾਹ ਬਚਿਐ?

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 20 –– 18 ਵਰ੍ਹੇ ਪਹਿਲਾਂ ਔਸਟ੍ਰੇਲੀਆ ਆ ਕੇ ਸੀ ਮਨ ਲਾਇਆ, ਮੰਤਰੀ ਨੇ ਦੇਸ ਛੱਡਣ ਦਾ ਫਰਮਾਨ ਸੁਣਾਇਆ, ਮੁਕਾਮੀ ਅਵਾਮ ਅੱਗੇ ਆਇਆ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 20 –– 18 ਵਰ੍ਹੇ ਪਹਿਲਾਂ ਔਸਟ੍ਰੇਲੀਆ ਆ ਕੇ ਸੀ ਮਨ ਲਾਇਆ, ਮੰਤਰੀ ਨੇ ਦੇਸ ਛੱਡਣ ਦਾ ਫਰਮਾਨ ਸੁਣਾਇਆ, ਮੁਕਾਮੀ ਅਵਾਮ ਅੱਗੇ ਆਇਆ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 19 –– ਤਾਰਕ ਮਹਿਤੇ ਦੀਆਂ ਪੁੱਠੀਆਂ ਐਨਕਾਂ ਤੇ ਸਾਡੇ ਸਰਬ ਪ੍ਰਵਾਨਤ ਟੁਚੇਪਣ ਦਾ ਫਿਲਮਾਂਕਣ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 19 –– ਤਾਰਕ ਮਹਿਤੇ ਦੀਆਂ ਪੁੱਠੀਆਂ ਐਨਕਾਂ ਤੇ ਸਾਡੇ ਸਰਬ ਪ੍ਰਵਾਨਤ ਟੁਚੇਪਣ ਦਾ ਫਿਲਮਾਂਕਣ