Saturday, January 28, 2023
Speaking Punjab

World

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 16 –– ਜਲੰਧਰ ਦੀ ਲੋਕਾਈ ਚਾਹੁੰਦੀ ਹੈ ਸਰਕਾਰ, ਅੱਡਾ ਹੁਸ਼ਿਆਰਪੁਰ ਫਾਟਕ ਉੱਤੇ ਫਲਾਈਓਵਰ ਹੋਵੇ ਛੇਤੀ ਤਿਆਰ

August 17, 2022 09:59 AM

"ਵਤਨ ਵਿਲਾਇਤ ਵਕ਼ਤਨਾਮਾ"

ਸੋਲ੍ਹਵੀਂ ਕਿਸ਼ਤ

ਜਲੰਧਰ ਦੀ ਲੋਕਾਈ ਚਾਹੁੰਦੀ ਹੈ ਸਰਕਾਰ, ਅੱਡਾ ਹੁਸ਼ਿਆਰਪੁਰ ਫਾਟਕ ਉੱਤੇ ਫਲਾਈਓਵਰ ਹੋਵੇ ਛੇਤੀ ਤਿਆਰ

ਵਤਨ ਵਿਲਾਇਤ ਵਕ਼ਤਨਾਮਾ

 ਸੰਗ੍ਰਿਹਕਾਰ : ਦੀਦਾਵਰ

+916284336773

ਭਾਵੇਂ ਕਿਸ਼ਨਪੁਰੇ ਚੌਕ ਜਲੰਧਰ ਤੋਂ ਕੋਟ ਕਿਸ਼ਨਚੰਦ ਵੱਲ ਆਉਣਾ ਹੋਵੇ ਜਾਂ ਦੂਜੇ ਪਾਸਿਓਂ ਬੰਗਾਲੀ ਹਲਵਾਈ ਵਾਲ਼ੀ ਸੜਕ ਤੋਂ ਲੱਛਮੀਪੁਰਾ ਆਬਾਦੀ ਜਲੰਧਰ ਵੱਲ ਜਾਣਾ ਹੋਵੇ, ਹਰ ਬੰਦੇ ਨੂੰ "ਅੱਡਾ ਹੁਸ਼ਿਆਰਪੁਰ ਫਾਟਕ" ਵਾਲਾ ਘੜਿੱਚਖ਼ਾਨਾ ਪਾਰ ਕਰਨਾ ਈ ਪੈਂਦਾ ਐ। 
 
       ਅੱਡਾ ਹੁਸ਼ਿਆਰਪੁਰ ਫਾਟਕ ਜਲੰਧਰ ਤੋਂ ਅੱਗੇ ਜਾਈਏ ਤਾਂ ਤਿੰਨ ਰਾਹ ਦਿਸਦੇ ਨੇ। ਇਕ ਰਾਹ ਇਕਹਿਰੀ ਪੁਲੀ ਤੇ ਅੱਗੇ ਜੌੜੇ ਪੁਲਾਂ ਭਾਵ ਕਿ ਦੋਮੋਰੀਆ ਪੁਲ ਨੂੰ ਜਾਂਦਾ ਹੈ, ਜਿੱਥੇ ਕਿ ਜਲੰਧਰ ਦੀ ਮਸ਼ਹੂਰ ਕਾਰ ਵਾਲ਼ੀ ਕੋਠੀ ਵਾਕਿਆ ਹੈ। ਦੂਜਾ ਰਾਹ ਅੱਡਾ ਹੁਸ਼ਿਆਰਪੁਰ ਗੁਰਦਵਾਰਾ ਤੇ ਅੱਗੇ ਸਿੱਧਾ ਜਾਂਦਾ ਜਾਂਦਾ ਮਾਈ ਹੀਰਾਂ ਗੇਟ ਤੇ ਪਟੇਲ ਚੌਕ ਤਾਈਂ ਜਾਂਦਾ ਏ। ਇਹੀ ਰਾਹ ਸੱਜੇ ਖੱਬੇ ਜਲੰਧਰ ਦੇ ਟਾਂਡਾ ਰੋਡ ਲੋਹਾ ਬਜ਼ਾਰ ਨਾਲ ਜਾ ਰਲ਼ਦੇ ਨੇ। 
 
     ਦਿੱਕਤ ਇਹ ਹੈ ਕਿ ਅੱਡਾ ਹੁਸ਼ਿਆਰਪੁਰ ਫ਼ਾਟਕਾਂ ਉੱਤੇ ਅਕਸਰ, ਫਾਟਕ ਬੰਦ ਦੇਖੇ ਜਾਂਦੇ ਨੇ। ਇੱਥੇ ਫਾਟਕ ਉੱਤੇ ਥੱਲੇ ਕਰਨ ਵਾਲਾ ਇੰਚਾਰਜ ਕਾਮਾ ਏਨਾ ਸਿਆਣਾ ਹੈ ਕਿ ਰੇਲ ਗੱਡੀ ਭਾਵੇਂ ਕਾਜ਼ੀ ਮੰਡੀ ਜਾਂ ਮਦਰਾਸੀ ਮੁਹੱਲੇ ਦੇ ਟ੍ਰੈਕ ਉੱਤੇ ਪੁੱਜੀ ਹੋਵੇ, ਇਹ ਕਾਮੇ ਰੇਲ ਗੱਡੀ ਲੰਘਣ ਦੀ ਆਮਦ ਤੋਂ ਅੱਧਾ ਘੰਟਾ ਪਹਿਲਾਂ ਹੀ ਫਾਟਕ ਡਾਊਨ ਕਰ ਦਿੰਦੇ ਹਨ। ਕਈ ਵਾਰ ਲੋਕਾਈ ਚੰਗੇ ਮੰਦੇ ਬੋਲ ਵੀ ਬੋਲਦੀ ਹੈ। ਕਈ ਦਫ਼ਾ ਰੋਜ਼ਾਨਾ ਅਖਬਾਰਾਂ ਵਿਚ ਖਬਰਾਂ ਵੀ ਛਪ ਜਾਂਦੀਆਂ ਹਨ ਪਰ ਢੀਠ ਰੇਲਵੇ ਕਾਮੇ ਫਾਟਕ ਡਾਊਨ ਕਰਨਾ ਆਪਣਾ ਪੈਦਾਇਸ਼ੀ ਹੱਕ ਸਮਝਦੇ ਹਨ। 
 
          ਇਸ ਮਸਲੇ ਦੇ ਸਬੰਧ ਵਿਚ ਜਲੰਧਰ ਕਲਿਆਣ ਪ੍ਰੀਸ਼ਦ ਦੇ ਆਗੂ ਵਾਹਦ ਰਾਓਵਾਲੀ ਤੇ ਗੁਰੀ ਸਰੂਪਨਗਰ ਦੱਸਦੇ ਹਨ ਕਿ ਕਈ ਵਾਰ ਫਾਟਕ ਨਿਗਰਾਨਾਂ ਤੇ ਇੰਚਾਰਜਾਂ ਨੂੰ ਮੱਤ ਦੇਣ ਦੀ ਕੋਸ਼ਿਸ਼ ਕੀਤੀ ਏ ਪਰ ਜ਼ੰਗ ਖਾਧੇ ਰੇਡੀਓ ਦੀ ਸੂਈ ਵਾਂਗ ਇਹ ਸਰਕਾਰੀ ਮੁਲਾਜ਼ਮ ਖ਼ੁਦ ਵਿਚ ਤਬਦੀਲੀ ਲਿਆਉਣ ਲਈ ਰਾਜ਼ੀ ਨਹੀਂ ਹੁੰਦੇ!!! ਇੱਕੋ ਹੱਲ ਏ ਕਿ ਬੇ-ਤਹਾਸ਼ਾ ਟ੍ਰੈਫਿਕ ਦੇ ਮੱਦੇਨਜ਼ਰ ਅਸੀਂ ਏਸ ਫਾਟਕ ਉੱਤੇ ਫਲਾਈਓਵਰ ਬਣਾਈਏ।
 
 ਇਹ ਕਿਵੇਂ ਉਸਰੇਗਾ?
 
 ਏਸ ਲਈ ਇਹੋ ਜਿਹਾ ਲੀਡਰ, ਵਿਧਾਇਕ ਬਣਾਉਣਾ ਪਵੇਗਾ ਜਿਹੜਾ ਕਿ ਸਿਆਸਤ ਵਿਚ ਪਰਪੱਕ ਹੋਵੇ, ਤੇ ਲੋਕ ਹਿੱਤ ਪ੍ਰਥਮੇ ਦੇ ਜਜ਼ਬੇ ਨੂੰ ਪ੍ਰਣਾਇਆ ਹੋਇਆ ਵੀ ਹੋਵੇ। ਸਾਡੇ ਚਲੰਤ ਕੌਂਸਲਰ ਸ਼ਾਇਦ ਏਨੀ ਲਿਆਕ਼ਤ ਦੇ ਮਾਲਕ ਨਹੀਂ ਹਨ। ਸਿਆਸਤ ਵਿਚ ਰੁਲਿਆ ਫਿਰਦਾ ਆਗੂ ਹੀ ਵਿਧਾਨ ਸਭਾ ਚੋਣਾਂ ਵਿਚ ਜਿਤਾਅ ਕੇ, ਇਹ ਮਸਲਾ ਹੱਲ ਕਰਾਉਣਾ ਪਵੇਗਾ। 
 
        ਇਸ ਸਬੰਧ ਵਿਚ ਜਲੰਧਰ ਦੀ ਆਮ ਲੋਕਾਈ ਦਾ ਕਹਿਣਾ ਹੈ ਕਿ ਚੰਦਨ ਨਗਰ ਓਵਰਬ੍ਰਿਜ ਵੀ ਏਸੇ ਤਰ੍ਹਾਂ "ਬਣਵਾਇਆ ਗਿਆ" ਸੀ। ਦੀਨ ਦਇਆਲ ਉਪਾਧੀਆਏ ਨਗਰ ਦੇ ਲੋਕਾਂ ਨੇ ਵਿਧਾਇਕ ਬਣਨ ਵਾਲ਼ੇ ਬੰਦੇ ਅੱਗੇ ਸ਼ਰਤ ਰੱਖ ਦਿੱਤੀ ਸੀ ਕਿ ਤੁਹਾਨੂੰ ਤਾਂ  ਵੋਟਾਂ ਪਾਵਾਂਗੇ ਜੇ ਤੁਸੀਂ ਜਿੱਤਣ ਮਗਰੋਂ ਪੰਜਾਬ ਸੂਬਾ ਅਸੰਬਲੀ ਵਿਚ ਚੰਦਨ ਨਗਰ ਓਵਰਬ੍ਰਿਜ ਬਣਾਉਣ ਲਈ ਅਰਜ਼ ਗੁਜ਼ਾਰੋਂਗੇ! ਫੇਰ ਜਿਹੜਾ ਬੰਦਾ ਵਾਅਦਾ ਕਰ ਕੇ ਗਿਆ, ਓਸੇ ਨੂੰ ਜਿਤਾਅ ਦਿੱਤਾ।
 
 ਏਸ ਮਸਲੇ ਬਾਰੇ ਹਾਈ ਐੱਨਡ ਨਿਊਜ਼ ਮੀਡੀਆ ਕਲੱਬ ਸਾਊਥ ਏਸ਼ੀਆ ਦੇ ਇੰਡੀਆ ਚੈਪਟਰ ਦੇ ਨੁਮਾਇੰਦੇ ਦੱਸਦੇ ਹਨ ਕਿ ਚੰਦਨ ਨਗਰ ਫਲਾਈਓਵਰ ਵਾਂਗ ਹੀ ਅੱਡਾ ਹੁਸ਼ਿਆਰਪੁਰ ਜਲੰਧਰ ਫਾਟਕਾਂ ਉੱਪਰ ਫਲਾਈਓਵਰ ਤਾਮੀਰ ਕਰਵਾਉਣਾ, ਵਕ਼ਤ ਦੀ ਅਣ-ਸਰਦੀ ਜ਼ਰੂਰਤ ਹੈ। ਇੱਥੋਂ ਦੇ ਕਈ ਵਪਾਰੀ ਲੋਕ ਏਸੇ ਕਰ ਕੇ ਮਕਾਨ, ਕੋਠੀਆਂ ਵੇਚ ਵੱਟ ਕੇ, ਮਾਡਲ ਟਾਊਨ ਜਾਂ ਗੁਰੂ ਤੇਗ਼ ਬਹਾਦਰ ਨਗਰ ਜਾ ਵੱਸੇ ਨੇ, ਕਿਉਂਜੋ ਓਹ ਲੋਕ ਸ਼ਿਕਾਇਤ ਪਏ ਕਰਦੇ ਸਨ ਕਿ ਏਥੇ ਰਹਿਣ ਦਾ ਕੋਈ ਹੱਜ ਨਹੀਂ, ਏਥੇ ਤਾਂ 15 ਮਿੰਟ ਬਾਅਦ ਫਾਟਕ ਬੰਦ ਹੋ ਜਾਂਦੇ ਨੇ। 
 
   ਲੱਛਮੀਪੁਰਾ ਮੁਹੱਲਾ ਦਾ  ਵਪਾਰੀ ਜਿਹੜਾ ਕਿ ਚੋਖੇ ਉਤਸ਼ਾਹ ਨਾਲ ਏਥੇ ਰਹਿੰਦਾ ਰਿਹੈ ਤੇ ਕਾਰੋਬਾਰ ਪਿਆ ਕਰਦਾ ਸੀ, ਓਹ ਸੱਭੇ ਕੁਝ, ਵੇਚ ਕੇ, ਆਦਰਸ਼ ਨਗਰ ਚਿੱਕ ਚਿੱਕ ਕੋਰਨਰ ਵਾਲ਼ੀ ਗਲੀ ਵਿਚ ਜਾ ਵੱਸਿਆ ਐ। ਓਹਨੂੰ ਏਸ ਗੱਲ ਦਾ ਬੜਾ ਰੋਸਾ ਸੀ ਕਿ ਅੱਡਾ ਹੁਸ਼ਿਆਰਪੁਰ ਚੌਕ ਦੇ ਫਾਟਕ ਤਾਂ ਸਦਾ ਬੰਦ ਈ ਰਹਿੰਦੇ ਨੇ...। 
 
       ਕਾਬਿਲੇ ਜ਼ਿਕ਼ਰ ਏ ਕਿ ਅੱਡਾ ਹੁਸ਼ਿਆਰਪੁਰ ਫਾਟਕ ਤੋਂ ਪਾਰ ਲੰਘ ਕੇ, ਹੇਠਾਂ ਜਾਂਦੀ ਗਲੀ ਦੇ ਲੋਕ ਵੀ ਚੋਖੇ ਅਰਸੇ ਤੋਂ ਮੰਗ ਪਏ ਕਰਦੇ ਨੇ ਕਿ ਚੰਦਨ ਨਗਰ ਫਾਟਕ ਵਾਂਗ ਈ "ਅੱਡਾ ਹੁਸ਼ਿਆਰਪੁਰ ਜਲੰਧਰ" ਫਾਟਕਾਂ ਦਾ ਟੰਟਾ ਮੁਕਾਉਣ ਲਈ ਏਸ ਸਥਾਨ ਦੇ ਐਨ ਉੱਪਰ ਕਰ ਕੇ, ਫਲਾਈਓਵਰ ਬ੍ਰਿਜ ਉਸਾਰਨ ਦੀ ਡਾਹਢੀ ਪੂਰੀ ਕੀਤੀ ਜਾਏ। ਜਲੰਧਰ ਨੌਰਥ ਦੇ ਵਿਧਾਇਕ ਅਵਤਾਰ ਸਿੰਘ ਬਾਵਾ ਹੈਨਰੀ ਨੌਜਵਾਨ ਤੇ ਸੂਝਤ ਵਾਲ਼ੇ ਆਗੂ ਨੇ, ਕਾਇਮ ਮੁਕਾਮ ਵਿਧਾਇਕ ਹੈਣ। 
 
 ਉਨ੍ਹਾਂ ਅੱਗੇ ਜਲੰਧਰੀ ਲੋਕਾਈ ਦੀ ਅਰਜ਼ ਏ ਕਿ ਓਹ ਇਹ ਮਸਲਾ ਆਪਣੇ ਹੱਥਾਂ ਵਿਚ ਲੈ ਕੇ, ਏਸ ਮਸਲੇ ਦਾ ਨਿਵਾਰਣ ਕਰਨ ਤੇ ਅਗਲੀ ਦਫ਼ਾ ਮੰਤਰੀ ਬਣ ਕੇ, ਇਹ, ਅੱਡਾ ਹੁਸ਼ਿਆਰਪੁਰ ਫਾਟਕਾਂ ਦੇ ਧੁਰ ਉਪਰ ਪੁਲ ਉਸਾਰਨ ਦਾ ਮੁੱਦਾ ਹੱਲ ਕਰ ਛੱਡਣ। ਇਕਹਿਰੀ ਪੁਲੀ ਤੇ ਦੋਮੋਰੀਆ ਪੁਲ ਦੇ ਪੰਗੇ ਬਾਰੇ ਇਹ ਖ਼ਬਰ ਪੜ੍ਹ ਲੇਓ [LINK].
 
ਆਮੀਨ! 
 
ਸੰਪਰਕ : ਸਰੂਪ ਨਗਰ। ਰਾਓਵਾਲੀ। ਜਲੰਧਰ ਦਿਹਾਤੀ।

Have something to say? Post your comment

More From World

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 25 –– ਹੜ੍ਹ, ਤੂਫ਼ਾਨ ਤੇ ਕੋਵਿਡ ਵਾਇਰਸ ਦਾ ਵਰਤਾਰਾ ਆਮ ; ਤੜਫ਼ ਰਿਹੈ ਆਸਟ੍ਰੇਲੀਆ ਦਾ ਅਵਾਮ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 25 –– ਹੜ੍ਹ, ਤੂਫ਼ਾਨ ਤੇ ਕੋਵਿਡ ਵਾਇਰਸ ਦਾ ਵਰਤਾਰਾ ਆਮ ; ਤੜਫ਼ ਰਿਹੈ ਆਸਟ੍ਰੇਲੀਆ ਦਾ ਅਵਾਮ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 24 –– ਪ੍ਰੀਮੀਅਰ ਨੇ ਦਿੱਤੀ ਚੇਤਾਵਨੀ ;  ਕੁਈਨਜ਼ਲੈੱਡ 'ਚ ਕੋਵਿਡ ਦੀ ਚੌਥੀ ਲਹਿਰ ਦਾ ਅਸਰ ਸ਼ੁਰੂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 24 –– ਪ੍ਰੀਮੀਅਰ ਨੇ ਦਿੱਤੀ ਚੇਤਾਵਨੀ ; ਕੁਈਨਜ਼ਲੈੱਡ 'ਚ ਕੋਵਿਡ ਦੀ ਚੌਥੀ ਲਹਿਰ ਦਾ ਅਸਰ ਸ਼ੁਰੂ

ਆਸਟ੍ਰੇਲੀਆ ‘ਚ ਹੜ੍ਹਾਂ ਕਾਰਨ ਲੋਕਾਈ ਘਰ ਛੱਡਣ ਨੂੰ ਮਜਬੂਰ

ਆਸਟ੍ਰੇਲੀਆ ‘ਚ ਹੜ੍ਹਾਂ ਕਾਰਨ ਲੋਕਾਈ ਘਰ ਛੱਡਣ ਨੂੰ ਮਜਬੂਰ

ਸਿਸਟਮ ਕਰੈਸ਼ 'ਚ ਘੰਟਿਆਂ ਤਾਈਂ ਟ੍ਰਿਪਲ-0 ਕਾਲ ਸੇਵਾ ਰਹੀ ਔਫਲਾਈਨ

ਸਿਸਟਮ ਕਰੈਸ਼ 'ਚ ਘੰਟਿਆਂ ਤਾਈਂ ਟ੍ਰਿਪਲ-0 ਕਾਲ ਸੇਵਾ ਰਹੀ ਔਫਲਾਈਨ

ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣਾ ਬੇਹੱਦ ਸ਼ਲਾਘਾਯੋਗ - ਜਥੇਦਾਰ ਹਰਪ੍ਰੀਤ ਸਿੰਘ 

ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣਾ ਬੇਹੱਦ ਸ਼ਲਾਘਾਯੋਗ - ਜਥੇਦਾਰ ਹਰਪ੍ਰੀਤ ਸਿੰਘ 

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 23 –– ਪਰਥ 'ਚ ਝੀਲ ਕਾਰ ਹਾਦਸਾ ; ਡੁੱਬ ਮੋਈਆਂ ਭਾਰਤੀ ਪਿਛੋਕੜ ਦੀਆਂ 2 ਕੁੜੀਆਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 23 –– ਪਰਥ 'ਚ ਝੀਲ ਕਾਰ ਹਾਦਸਾ ; ਡੁੱਬ ਮੋਈਆਂ ਭਾਰਤੀ ਪਿਛੋਕੜ ਦੀਆਂ 2 ਕੁੜੀਆਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 22 –– ਨਿਓ-ਨਾਜ਼ੀ ਛੋਕਰਿਆਂ ਦਾ ਕਾਰਾ ; ਹੋਲੋਕਾਸਟ ਮਿਊਜ਼ੀਅਮ  ਨੂੰ ਕਰ ਰਹੇ ਮਖੌਲਾਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 22 –– ਨਿਓ-ਨਾਜ਼ੀ ਛੋਕਰਿਆਂ ਦਾ ਕਾਰਾ ; ਹੋਲੋਕਾਸਟ ਮਿਊਜ਼ੀਅਮ  ਨੂੰ ਕਰ ਰਹੇ ਮਖੌਲਾਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 21 –– ਪੰਜਾਬ 'ਚ ਕਾਂਗਰਸ ਦੀ ਕਿਰਕਿਰੀ ; ਆਗੂਆਂ ਤੇ ਪਾਛੂਆਂ ਦੀ ਸਕੂਲਿੰਗ ਤੇ ਲੁੜੀਂਦੀ ਸਖ਼ਤੀ ਤੋਂ ਇਲਾਵਾ ਰਾਹੁਲ ਕੋਲ ਹੋਰ ਕਿਹੜਾ ਰਾਹ ਬਚਿਐ?

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 21 –– ਪੰਜਾਬ 'ਚ ਕਾਂਗਰਸ ਦੀ ਕਿਰਕਿਰੀ ; ਆਗੂਆਂ ਤੇ ਪਾਛੂਆਂ ਦੀ ਸਕੂਲਿੰਗ ਤੇ ਲੁੜੀਂਦੀ ਸਖ਼ਤੀ ਤੋਂ ਇਲਾਵਾ ਰਾਹੁਲ ਕੋਲ ਹੋਰ ਕਿਹੜਾ ਰਾਹ ਬਚਿਐ?

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 20 –– 18 ਵਰ੍ਹੇ ਪਹਿਲਾਂ ਔਸਟ੍ਰੇਲੀਆ ਆ ਕੇ ਸੀ ਮਨ ਲਾਇਆ, ਮੰਤਰੀ ਨੇ ਦੇਸ ਛੱਡਣ ਦਾ ਫਰਮਾਨ ਸੁਣਾਇਆ, ਮੁਕਾਮੀ ਅਵਾਮ ਅੱਗੇ ਆਇਆ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 20 –– 18 ਵਰ੍ਹੇ ਪਹਿਲਾਂ ਔਸਟ੍ਰੇਲੀਆ ਆ ਕੇ ਸੀ ਮਨ ਲਾਇਆ, ਮੰਤਰੀ ਨੇ ਦੇਸ ਛੱਡਣ ਦਾ ਫਰਮਾਨ ਸੁਣਾਇਆ, ਮੁਕਾਮੀ ਅਵਾਮ ਅੱਗੇ ਆਇਆ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 19 –– ਤਾਰਕ ਮਹਿਤੇ ਦੀਆਂ ਪੁੱਠੀਆਂ ਐਨਕਾਂ ਤੇ ਸਾਡੇ ਸਰਬ ਪ੍ਰਵਾਨਤ ਟੁਚੇਪਣ ਦਾ ਫਿਲਮਾਂਕਣ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 19 –– ਤਾਰਕ ਮਹਿਤੇ ਦੀਆਂ ਪੁੱਠੀਆਂ ਐਨਕਾਂ ਤੇ ਸਾਡੇ ਸਰਬ ਪ੍ਰਵਾਨਤ ਟੁਚੇਪਣ ਦਾ ਫਿਲਮਾਂਕਣ