Saturday, January 28, 2023
Speaking Punjab

World

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 18 –– ਟਾਈਪ-ਵੰਨ ਡਾਇਬਟੀਜ਼ ਦੀ ਵਜ੍ਹਾ ਨਾਲ ਭੋਗੇ ਸੰਤਾਪ ਨੂੰ ਕਵਿਤਰੀ ਨੇ ਕੀਤਾ ਬਿਆਨ

August 23, 2022 12:03 AM

"ਵਤਨ ਵਿਲਾਇਤ ਵਕ਼ਤਨਾਮਾ"

ਅਠਾਰ੍ਹਵੀਂ ਕਿਸ਼ਤ

  

ਟਾਈਪ-ਵੰਨ ਡਾਇਬਟੀਜ਼ ਦੀ ਵਜ੍ਹਾ ਨਾਲ ਭੋਗੇ ਸੰਤਾਪ ਨੂੰ ਕਵਿਤਰੀ ਨੇ ਕੀਤਾ ਬਿਆਨ

 

ਵਤਨ ਵਿਲਾਇਤ ਵਕ਼ਤਨਾਮਾ

 ਸੰਗ੍ਰਿਹਕਾਰ : ਦੀਦਾਵਰ

+916284336773

 
 
 
ਪਿਛਲੇ 20 ਸਾਲਾਂ ਤੋਂ ਐਸ਼ ਬਾਇਰਨ ਨੂੰ ਰੋਜ਼ਾਨਾ ਆਪਣੇ ਆਪ ਨੂੰ ਇਨਸੁਲਿਨ ਦਾ ਟੀਕਾ ਲਾਉਣਾ ਪਿਆ ਹੈ। ਉਸ ਨੂੰ ਬਲੱਡ ਸ਼ੂਗਰ ਦੀ ਧਿਆਨ ਨਾਲ ਨਿਗਰਾਨੀ ਕਰਨੀ ਪੈਂਦੀ ਹੈ। ਆਪਣੇ ਆਪ ਨੂੰ ਜਿਊਂਦੀ ਰੱਖਣ ਲਈ ਅਣਗਿਣਤ ਵਾਰ ਡਾਕਟਰਾਂ ਨੂੰ ਮਿਲਣਾ ਪਿਆ ਹੈ। ਇਹ ਔਰਤ ਟਾਈਪ-1 ਡਾਇਬਟੀਜ਼ ਹੋਣ ਦੇ ਨੀਵੇਂ ਅਤੇ ਉੱਚ ਪੱਧਰਾਂ ਨਾਲ ਜੂਝਦੀ ਆਈ ਹੈ। ਹੁਣ ਓਹਦੀ ਉਮਰ 31 ਸਾਲ ਹੈ। ਉਸ ਨੇ ਇਕ ਵਾਰ ਖ਼ੁਦ ਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।
 
ਪਰਿਵਾਰ ਮੁਤਾਬਕ ਬੀਬਾ ਐਸ਼ ਨੂੰ 16 ਸਾਲ ਦੀ ਉਮਰ ਵਿਚ ਟਾਈਪ-1 ਡਾਇਬਟੀਜ਼ ਦਾ ਪਤਾ ਲੱਗਾ ਸੀ। ਅੱਲੜ੍ਹ ਕੁੜੀ ਹੋਣ ਕਾਰਨ ਓਦੋਂ ਬਹੁਤਾ ਸਹਿਣ ਨਹੀਂ ਕਰ ਹੁੰਦਾ ਸੀ। 
  ਐਸ਼ ਨੇ ਦੱਸਿਆ ਕਿ ਕਿਸੇ ਬਾਲ ਰੋਗ ਵਿਗਿਆਨੀ ਅਤੇ ਐਂਡੋਕਰੀਨੋਲੋਜਿਸਟ ਨੂੰ ਲੱਭਣ ਦੀ ਕੋਸ਼ਿਸ਼ ਵਿਚ ਰਹਿੰਦੀ ਸਾਂ।  ਮੋਮ ਨੇ ਬਹੁਤ ਮਦਦ ਕੀਤੀ।  ਓਸ ਨੇ ਡਿਪਰੈਸ਼ਨ ਲਈ ਇਲਾਜ ਕੀਤਾ ਗਿਆ ਤੇ "ਡਾਇਬੀਟੀਜ਼ ਦੇ ਮਾਨਸਿਕ ਬੋਝ ਦਾ ਕਦੇ ਜ਼ਿਕਰ ਨਹੀਂ ਕੀਤਾ।
 
 ਹੁਣ ਇਕ ਮਾਂ ਤੇ ਕਵਿਤਰੀ ਬਣ ਚੁੱਕੀ ਐਸ਼ ਬਾਇਰਨ ਨੇ ਆਪਣੀ ਕਵਿਤਾ ਵਿਚ ਆਪਣੀ ਕਹਾਣੀ ਸਾਂਝੀ ਕੀਤੀ ਹੈ। "ਆਸਟ੍ਰੇਲੀਅਨ ਡਾਇਬੀਟੀਜ਼ ਕਾਂਗਰਸ" ਪਿਛਲੇ ਹਫ਼ਤੇ ਬ੍ਰਿਸਬੇਨ ਵਿਚ ਹੋਈ ਸੀ। ਕਵਿਤ੍ਰੀ ਐਸ਼ ਨੇ ਕਿਹਾ ਕਿ ਡਾਇਬੀਟੀਜ਼ ਕੰਟ੍ਰੋਲਕਰਨ ਲਈ ਹੁਣ ਤਕਨੀਕ ਵਧੀਆ ਹੈ। 
 
ਜਦਕਿ ਇਸ ਬਿਮਾਰੀ ਵਾਲੇ ਲੋਕਾਂ ਲਈ ਮਾਨਸਿਕ ਸਿਹਤ ਦੇਖਭਾਲ ਦੀ ਰਫ਼ਤਾਰ ਤੇਜ਼ ਨਹੀਂ। ਉਹ ਹੋਰ ਡਾਕਟਰੀ ਪੇਸ਼ੇਵਰਾਂ ਨੂੰ ਇਹ ਯਕੀਨੀ ਬਣਾਉਣ ਲਈ ਚਾਹੁੰਦੀ ਸੀ ਕਿ ਉਹ ਨਿਯਮਤ ਤੌਰ 'ਤੇ ਆਪਣੇ ਮਰੀਜ਼ਾਂ ਦੀ ਮਾਨਸਿਕ ਜਾਂਚ ਕਰਨ।
*****

1998 'ਚ ਕ਼ਤਲ਼ ਕੀਤੇ ਮੁੰਡੇ ਦੇ ਕੇਸ 'ਚ ਛੇਤੀ ਹੋਣਗੇ ਖ਼ੁਲਾਸੇ
 
1998 ਵਿਚ ਆਸਟ੍ਰੇਲੀਆ ਦੇ ਸਿਡਨੀ ਵਾਸੀ ਨੌਜਵਾਨ ਦੀ 'ਹੱਤਿਆ' ਦੇ ਸ਼ੱਕ ਵਿਚ ਗ੍ਰਿਫਤਾਰ ਕੀਤੇ ਗਏ ਅਨਸਰ ਨੂੰ ਕੁਈਨਜ਼ਲੈਂਡ ਤੋਂ ਹਵਾਲਗੀ ਮਨਜ਼ੂਰ ਹੋਣ ਤੋਂ ਬਾਅਦ ਨਿਊ ਸਾਊਥ ਵੇਲਜ਼ ਭੇਜਿਆ ਜਾਵੇਗਾ। ਹਾਸਿਲ ਜਾਣਕਾਰੀ ਮੁਤਾਬਕ ਆਰਥਰ ਹੇਨਜ਼ ਵਾਟਰਲੂ ਵਿਚ ਵਾਕਰ ਸਟਰੀਟ ਉੱਤੇ ਦੋਸਤ ਦੇ ਘਰ ਠਹਿਰਿਆ ਹੋਇਆ ਸੀ ਕਿ ਮੋਲੋਟੋਵ ਕਾਕਟੇਲ ਕਾਰਨ ਅੱਗ ਲੱਗ ਗਈ ਸੀ। 13 ਸਾਲਾ ਮੁੰਡਾ, ਉਪਰਲੀ ਮੰਜ਼ਿਲ 'ਤੇ ਫਸ ਗਿਆ ਸੀ ਤੇ ਉਸ ਦੇ ਸਰੀਰ ਦਾ 60 ਫੀਸਦੀ ਹਿੱਸਾ ਸੜ ਗਿਆ ਸੀ। 11 ਹਫ਼ਤਿਆਂ ਬਾਅਦ  ਉਸ ਦੀ ਮੌਤ ਹੋ ਗਈ ਸੀ। ਫੋਰੈਂਸਿਕ ਜਾਂਚ ਵਿਚ ਪਾਇਆ ਗਿਆ ਹੈ ਕਿ 9 ਅਪ੍ਰੈਲ, 1998 ਨੂੰ ਅੱਗ ਜਾਣ-ਬੁੱਝ ਕੇ ਲਾਈ ਗਈ ਸੀ। ਜਨਵਰੀ 2020 ਵਿਚ ਸਟੇਟ ਕ੍ਰਾਈਮ ਕਮਾਂਡ ਦੇ ਹੋਮੀਸਾਈਡ ਸਕੁਐਡ ਦੇ ਜਾਸੂਸਾਂ ਨੂੰ ਮੁੜ ਜਾਂਚ ਲਈ ਭੇਜਿਆ ਗਿਆ ਸੀ।
 
ਉਸ ਸਾਲ ਜੂਨ ਵਿਚ ਮੁੰਡੇ ਦੀ ਮੌਤ ਬਾਰੇ ਜਾਣਕਾਰੀ ਦੇਣ ਸਬੰਧੀ ਇਨਾਮ $100,000 ਤੋਂ ਵਧਾ ਕੇ $1 ਮਿਲੀਅਨ ਕਰ ਦਿੱਤਾ ਗਿਆ ਸੀ। ਜਾਸੂਸਾਂ ਨੂੰ 55 ਸਾਲਾ ਵਿਅਕਤੀ ਸਬੰਧੀ ਗ੍ਰਿਫਤਾਰੀ ਵਾਰੰਟ ਦਿੱਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਉਹ NSW ਤੋਂ ਬਾਹਰ ਰਹਿੰਦਾ ਸੀ। ਉਸ ਨੂੰ ਬ੍ਰਿਸਬੇਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ NSW ਪੁਲਿਸ ਨੇ  ਉਸ ਦੀ ਹਵਾਲਗੀ ਲਈ ਅਰਜ਼ੀ ਦਿੱਤੀ ਸੀ। NSW ਪੁਲਿਸ ਆਰਥਰ ਦੀ ਮਾਂ ਜੂਲੀਅਨ ਸਜ਼ਾਬੋ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿਚ ਹੋਰ ਜਾਣਕਾਰੀ ਦੇਣ ਲਈ ਤਿਆਰ ਹੈ। ਨਵੇਂ ਖ਼ੁਲਾਸੇ ਕਿਸੇ ਵੀ ਵੇਲ਼ੇ ਸੰਭਵ ਹਨ। 
*****
 
ਕੁਈਨਜ਼ਲੈਂਡ 'ਚ ਸੱਪ ਫੜਨ ਵਾਲੇ ਨੇ ਖੋਲ੍ਹੇ ਰਾਜ਼
 ਕੁਈਨਜ਼ਲੈਂਡ ਵਿਚ ਸੱਪ ਫੜਨ ਵਾਲੇ ਬੰਦੇ ਨੇ ਕਾਲ-ਆਊਟ ਦੌਰਾਨ ਹੈਰਾਨੀਜਨਕ ਖੋਜ ਕੀਤੀ ਹੈ। ਸੱਪ ਫੜਨ ਵਾਲੇ ਲੂਕ ਹੰਟਲੇ ਨੂੰ ਛੱਤ ਦੀ ਜਾਂਚ ਲਈ ਟਿਨਬੀਰਵਾਹ ਦੀ ਲੋਕੇਸ਼ਨ 'ਤੇ ਬੁਲਾਇਆ ਗਿਆ ਸੀ। ਹਾਲਾਂਕਿ ਪੇਸ਼ੇਵਰ ਸਨੇਕ ਕੈਚਰ ਨੂੰ ਓਥੇ ਕੋਈ ਸੱਪ ਨਹੀਂ ਲੱਭਿਆ। ਉਸ ਨੇ 32 ਸੱਪਾਂ ਦੀਆਂ ਛਿੱਲਾਂ ਇਕੱਠੀਆਂ ਕੀਤੀਆਂ ਹਨ। ਉਸ ਨੇ ਕਿਹਾ, "ਓਥੇ ਹੋਰ ਬਹੁਤ ਕੁਝ ਸੀ ਪਰ ਉਨ੍ਹਾਂ ਨੂੰ ਫੜਨ ਲਈ ਤੰਗ ਥਾਵਾਂ ਵਿਚ ਫਿੱਟ ਨਹੀਂ ਹੋ ਸਕਿਆ"।
 
ਸੱਪ ਫੜਨ ਵਾਲੇ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਜਗਰ, ਦਰੱਖਤ ਦੇ ਸੱਪ ਤੇ ਭੂਰੇ ਸੱਪ ਕਈ ਸਾਲਾਂ ਤੋਂ ਛੱਤ 'ਤੇ ਆਪਣੀ ਛਿੱਲ ਸੁੱਟ ਰਹੇ ਹਨ।  ਸੱਪਾਂ ਨੇ ਠੰਡੇ ਮਹੀਨਿਆਂ ਦੌਰਾਨ ਨਿੱਘੇ ਰਹਿਣ ਲਈ ਘਰਾਂ ਦੀ ਵਰਤੋਂ ਕੀਤੀ ਹੈ। ਇਹ ਕੁਈਨਜ਼ਲੈਂਡ ਦੀ ਛੱਤ ਦੀ ਵਿਸ਼ੇਸ਼ਤਾ ਹੈ, ਸ਼ਾਇਦ ਪ੍ਰਤੀ ਘਰ ਇੰਨੇ ਸਾਰੇ ਛਿੱਲ ਨਹੀਂ ਹਨ ਪਰ ਕਿਸੇ ਸਮੇਂ ਤੁਹਾਡੀ ਛੱਤ 'ਤੇ ਸੱਪ  ਹੋਣਾ ਬਹੁਤ ਆਮ ਹੈ। ਜੇ ਤੁਸੀਂ ਇਲਾਕੇ ਵਿਚ ਨਵੇਂ ਹੋ ਤਾਂ ਕੁਈਨਜ਼ਲੈਂਡ ਵਿਚ ਤੁਹਾਡਾ ਸੁਆਗਤ ਹੈ। ਇਹ ਸੱਪਾਂ ਨਾਲ ਭਰਿਆ ਹੋਇਆ ਹੈ ਪਰ ਚਿੰਤਾ ਨਾ ਕਰੋ, ਉਹ ਤੁਹਾਡਾ ਪਿੱਛਾ ਨਹੀਂ ਕਰਨਗੇ ਜਾਂ ਕੋਈ ਸਮੱਸਿਆ ਨਹੀਂ ਹੋਵੇਗੀ।
*****
 
ਮੌਡਰਨ ਮਾਂ ਨੇ 'ਡਰਾਈਵਿੰਗ' ਕਰਦੀ ਬੱਚੀ ਦਾ ਵੀਡੀਓ ਪਾਇਆ, ਲੋਕਾਂ ਬੁਰਾ ਮਨਾਇਆ
  ਤਿੰਨ ਸਾਲ ਦੀ ਬੱਚੀ ਆਪਣੀ ਮਾਂ ਦੀ ਝੋਲੀ ਵਿਚ ਬਿਨਾਂ ਸੀਟ ਬੈਲਟ ਦੇ ਬੈਠੀ ਹੈ। ਓਹ ਐਡੀਲੇਡ ਦੀਆਂ ਸੜਕਾਂ 'ਤੇ "ਡਰਾਈਵਿੰਗ" ਕਰ ਰਹੀ ਹੈ। ਇਸ ਕਲਿੱਪ ਨੂੰ ਫੇਸਬੁੱਕ 'ਤੇ ਅਪਲੋਡ ਕੀਤਾ ਗਿਆ ਸੀ। ਅਣਪਛਾਤੀ ਔਰਤ ਨੇ ਟੀ ਵੀ ਚੈਨਲ ਨਾਲ ਇੰਟਰਵਿਊ ਵਿਚ ਇਸ ਹਰਕਤ ਲਈ ਆਪਣਾ ਬਚਾਅ ਕੀਤਾ ਹੈ। ਉਸ ਨੇ ਕਿਹਾ ਕਿ ਮੈਨੂੰ ਯਾਦ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਸੱਚਮੁੱਚ ਇਹ ਦੇਖਣਾ ਚਾਹੁੰਦੀ ਸੀ ਕਿ ਡਰਾਈਵਰ ਦੀ ਸੀਟ ਕੀ ਅਨੁਭਵ ਦਿੰਦੀ ਹੈ। ਮੈਂ ਸੋਚਿਆ ਮੇਰੀ ਧੀ ਨੂੰ ਇਹ ਪਸੰਦ ਹੋ ਸਕਦਾ ਹੈ।  ਓਧਰ, ਸਾਊਥ ਆਸਟ੍ਰੇਲੀਆ ਪੁਲਿਸ ਨੇ ਕਿਹਾ ਹੈ ਕਿ ਉਹ ਇਸ ਘਟਨਾ ਤੋਂ ਜਾਣੂ ਹਨ। ਉਨ੍ਹਾਂ ਨੇ ਰੀਮਾਈਂਡਰ ਜਾਰੀ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਸੱਤ ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਕੋਲ ਰੱਖਣ ਵੇਲ਼ੇ ਸੰਜਮ ਵਿਚ ਹੋਣਾ ਚਾਹੀਦਾ ਹੈ, ਖ਼ਾਸਕਰ ਜਦੋਂ ਉਹ ਕਿਸੇ ਕਾਰ ਵਿਚ ਹੁੰਦੇ ਹਨ। ਅਮਲਦਾਰੀ ਵਿਚ ਨਾਕਾਮੀ ਦੇ ਨਤੀਜੇ ਵਜੋਂ ਲਗਭਗ $500 ਦਾ ਜੁਰਮਾਨਾ ਹੋ ਸਕਦਾ ਹੈ।
*****
 
ਲੌਕਡਾਊਨ ਦੌਰਾਨ ਕੀਤੀ ਪਾਰਟੀ ਨੇ ਕਰਵਾਈ ਵਿਕਟੋਰੀਆ ਸੂਬੇ 'ਚ ਬਦਨਾਮੀ 
 
ਵਿਕਟੋਰੀਆ ਵਿਚ 2021 ਦੀ ਤਾਲਾਬੰਦੀ ਦੌਰਾਨ ਸਿਹਤ ਮਹਿਕਮੇ ਦੇ ਨੌਕਰਸ਼ਾਹਾਂ ਦਾ ਪਰਦਾਫਾਸ਼ ਕੀਤਾ ਗਿਆ ਸੀ ਉਦੋਂ ਕੁਆਰੰਟੀਨ ਸਟਾਫ ਦੀ  ਟੀਮ ਨਿਯਮਾਂ ਦੀ ਉਲੰਘਣਾ ਦੌਰਾਨ ਫੜੀ ਗਈ ਸੀ। ਜਦਕਿ ਲੱਖਾਂ ਵਿਕਟੋਰੀਆ ਵਾਸੀਆਂ ਨੇ ਪਿਛਲੇ ਸਾਲ ਸਰਦੀਆਂ ਦੌਰਾਨ ਸੂਬੇ ਵਿਚ ਚੌਥੀ ਵਾਰ ਤਾਲਾਬੰਦੀ ਨੂੰ ਸਹਿਣ ਕੀਤਾ ਸੀ।
 
ਕੋਵਿਡ ਕੁਆਰੰਟੀਨ ਵਿਕਟੋਰੀਆ ਵਰਕਰਾਂ ਦੀ ਟੀਮ, ਜੋ ਕਿ ਹੋਟਲ ਕੁਆਰੰਟੀਨ ਦੇ ਪ੍ਰਬੰਧ ਲਈ ਜ਼ਿੰਮੇਵਾਰ ਹੈ, ਨੇ ਸਹਿਕਰਮੀ ਨੂੰ ਵਿਦਾਇਗੀ ਪਾਰਟੀ ਦੇਣ ਲਈ ਨਿਯਮਾਂ ਨੂੰ ਛਿੱਕੇ ਟੰਗਿਆ ਸੀ। ਓਥੇ ਪੀਣ ਯੋਗ ਸ਼ੈਆਂ ਤੇ ਕੇਕ ਮੌਜੂਦ ਸਨ।
 
 ਇਹ ਪਾਰਟੀ ਪਿਛਲੇ ਸਾਲ 4 ਜੂਨ ਨੂੰ ਵਿਕਟੋਰੀਆ ਦੇ 28 ਮਈ ਨੂੰ ਤਾਲਾਬੰਦੀ ਵਿਚ ਦਾਖਲ ਹੋਣ ਤੋਂ ਹਫ਼ਤੇ ਬਾਅਦ CQV ਦਫਤਰ ਵਿਚ ਕੀਤੀ ਗਈ ਸੀ। ਏਸ ਘਟਨਾ ਨੇ ਏਜੰਸੀ ਤੇ ਵਿਕਟੋਰੀਆ ਪੁਲਿਸ ਨੂੰ ਜਾਂਚ ਲਈ ਪ੍ਰੇਰਿਤ ਕੀਤਾ ਸੀ।
 
 ਪਾਰਟੀ ਵਿਚ ਸਹਿਕਰਮੀਆਂ ਦੀ ਛੋਟੀ ਟੀਮ ਸ਼ਾਮਲ ਸੀ, ਜਿਸ ਵਿਚ ਮੈਨੇਜਰ ਨੇ ਗੈਰ-ਕਾਨੂੰਨੀ ਕੰਮ ਤੋਂ ਬਾਅਦ ਇਕੱਠੇ ਹੋਣ ਲਈ ਉਤਸ਼ਾਹਤ ਕੀਤਾ ਸੀ। ਇਸ ਵਿਚ ਬ੍ਰਿਟਿਸ਼ ਪਾਰਟੀਗੇਟ ਸਕੈਂਡਲ ਦੀ ਗੂੰਜ ਸੀ, ਜਿਸ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਟਨ ਦੇ ਪਤਨ ਵਿਚ 'ਹਿੱਸਾ' ਪਾਇਆ ਸੀ।
*****
 
ਹੋਬਾਰਟ 'ਚ ਸਪਰਿੰਗਵੇਲ ਬੋਰਡਿੰਗ ਹਾਊਸ ਹੋਣ ਲੱਗਾ ਬੰਦ, ਪੇਂਡੂ ਜੁਆਕ ਤੰਗ
ਕੁਝ ਅਰਸਾ ਪਹਿਲਾਂ ਤਕ ਸਥਾਨਕ ਔਰਤ ਡੇਬਰਾ ਮਿੱਲ ਦੀਆਂ ਸਪੱਸ਼ਟ ਯੋਜਨਾਵਾਂ ਸਨ ਕਿ ਉਸਦੀ ਧੀ ਹੰਨਾਹ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਹੋਬਾਰਟ ਵਿਚ ਡੇਢ ਘੰਟੇ ਦੀ ਦੂਰੀ 'ਤੇ, ਨਿਊਟਾਊਨ ਵਿਚ ਸਪਰਿੰਗਵੇਲ ਹੋਸਟਲ ਵਿਚ ਰਹਿ ਕੇ ਹੰਨਾਹ ਨੇ ਪੜ੍ਹਨਾ ਸੀ। 2022 ਸਾਲ ਮੁੱਕਣ ਤੀਕ ਇਹ ਸਹੂਲਤ ਬੰਦ ਹੋਣ ਬਾਰੇ ਖਬਰ ਨੇ ਸਾਰੇ ਖਾਬ ਖ਼ਿਆਲ, ਫਨਾਹ ਕਰ ਦਿੱਤੇ ਨੇ। ਇਸ ਫੈਸਲੇ ਨੇ ਇਲਾਕੇ ਦੇ ਪਰਿਵਾਰਾਂ ਲਈ ਬੇ ਯਕੀਨੀ ਪੈਦਾ ਕੀਤੀ ਹੈ। ਇਹ ਪਰਿਵਾਰ ਆਪਣੇ ਬੱਚਿਆਂ ਨੂੰ ਉੱਥੇ ਪੜ੍ਹਾਈ ਲਈ ਭੇਜਣਾ ਚਾਹੁੰਦੇ ਸਨ।
 
ਫ਼ਿਕਰਮੰਦ ਮਾਂ ਆਖਦੀ ਹੈ ਕਿ ਅਸਲ ਵਿਚ ਉਨ੍ਹਾਂ ਕੋਲ ਕੋਈ ਬਦਲ ਉਪਲਬਧ ਨਹੀਂ।ਵਿਦਿਆਰਥੀ ਰਿਹਾਇਸ਼ ਦੇ ਪ੍ਰਬੰਧਕ ਬੌਬ ਗਿਲਮੌਰ ਨੇ ਕਿਹਾ ਹੈ ਕਿ ਕੋਵਿਡ-19 ਫੈਲਣ ਦੀ ਵਜ੍ਹਾ ਨਾਲ, ਉੱਥੇ ਰਹਿਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਗਈ ਹੈ। ਵਿੱਤੀ ਤੌਰ 'ਤੇ ਇਹ ਅਦਾਰਾ ਚਲਾਉਣਾ ਸੁਖਾਲ਼ਾ ਨਹੀਂ ਰਿਹਾ।
 
 ਮਹਾਂਮਾਰੀ ਤੋਂ ਪਹਿਲਾਂ ਹਰ ਸਾਲ ਲਗਭਗ 65 ਬੋਰਡਰ ਹੁੰਦੇ ਸਨ, ਹੋਬਰਟ ਇਲਾਕੇ ਵਿਚ ਲਗਭਗ ਦਰਜਨ ਵੱਖ-ਵੱਖ ਸਕੂਲਾਂ ਵਿਚ ਪੜ੍ਹਦੇ ਸਨ। ਉਸ ਨੇ ਕਿਹਾ ਕਿ ਅਸੀਂ 2004 ਵਿਚ ਇਸ ਮਾਡਲ ਦੀ ਸ਼ੁਰੂਆਤ ਤੋਂ ਲੈ ਕੇ 2019 ਦੇ ਮੁੱਕਣ ਤਕ ਬਹੁਤ ਸਫਲਤਾ ਨਾਲ ਚੱਲੇ ਸਾਂ।  2019 ਦੇ ਅਖ਼ੀਰ ਵਿਚ ਅਸੀਂ ਵਿੱਤੀ ਤੌਰ 'ਤੇ ਬਹੁਤ ਵਧੀਆ ਹਾਲਤ ਵਿਚ ਹੁੰਦੇ ਸੀ ਪਰ ਇਸ ਵਾਰ ਅਸੀਂ ਅਦਾਰਾ ਬੰਦ ਕਰਨ ਬਾਰੇ ਸੋਚ ਰਹੇ ਹਾਂ।
*****
 
Risk & protective factors
The cause for type 1 diabetes is not know yet but it appears that family history is the main factor but there is also a link to genetic factors and viral infections contracted at a young age. Although this is non-preventable disease, maintaining a healthy lifestyle is the best way to maintain it. With type 2 diabetes age is a risk as this type of diabetes as most cases develop at a older age. Ethnicity has is also an factor that contributes to contracting diabetes for example: being of Aboriginal, Torres straight Islander, pacific Islander, Indian subcontinent or Chinese cultural background. Type 2 has also strong links to a poor lifestyle. As it is also relates with overweight/obesity, physical inactivity and unhealthy diet. High blood pressure, the intake of to much saturated fat and refined sugar and a high level of alcohol consumption are all risk factors of developing diabetes.
 
Its estimated that up to 60% cases of diabetes can be prevented or delayed. It is recommended that individuals maintain a healthy lifestyle. This includes: balanced diet, regular physical activity and managing blood and cholesterol levels and not smoking to assist in preventing diabetes. 
 
Social Determinants
 
The increases of incidence of type 2 diabetes is linked to a variety of socio-economic factors that include: education, employment status and rate of income (wealth). In Australia, socio-economically disadvantage people are generally more at risk compared to other Australians as they are more physically inactive, consume larger amounts of alcohol and have a poorer diets which leads to obesity. These are all risk factors contributing to diabetes.
 
higher rates of type 2 diabetes are found amongst Aboriginals and Torres Strait Islanders  as their lifestyle is much poorer and they are three times more likely to develop diabetes compared to other Australians because of the potential risk factors they're involved in and their lack of services to education and health.
 
An aging population has impacted on the increase of incidence of type 2 diabetes as the Australian population increases, the most rapid growth of cases will occur in the age group 45+
 
The social acceptance of alcohol has also contributed to the increase of cases of type 2 diabetes, dangerous levels of alcohol consumption affects health and is also a risk factor in developing diabetes.
 
 
 

ਸੰਪਰਕ : ਸਰੂਪ ਨਗਰ। ਰਾਓਵਾਲੀ। ਜਲੰਧਰ ਦਿਹਾਤੀ।

Have something to say? Post your comment

More From World

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 25 –– ਹੜ੍ਹ, ਤੂਫ਼ਾਨ ਤੇ ਕੋਵਿਡ ਵਾਇਰਸ ਦਾ ਵਰਤਾਰਾ ਆਮ ; ਤੜਫ਼ ਰਿਹੈ ਆਸਟ੍ਰੇਲੀਆ ਦਾ ਅਵਾਮ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 25 –– ਹੜ੍ਹ, ਤੂਫ਼ਾਨ ਤੇ ਕੋਵਿਡ ਵਾਇਰਸ ਦਾ ਵਰਤਾਰਾ ਆਮ ; ਤੜਫ਼ ਰਿਹੈ ਆਸਟ੍ਰੇਲੀਆ ਦਾ ਅਵਾਮ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 24 –– ਪ੍ਰੀਮੀਅਰ ਨੇ ਦਿੱਤੀ ਚੇਤਾਵਨੀ ;  ਕੁਈਨਜ਼ਲੈੱਡ 'ਚ ਕੋਵਿਡ ਦੀ ਚੌਥੀ ਲਹਿਰ ਦਾ ਅਸਰ ਸ਼ੁਰੂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 24 –– ਪ੍ਰੀਮੀਅਰ ਨੇ ਦਿੱਤੀ ਚੇਤਾਵਨੀ ; ਕੁਈਨਜ਼ਲੈੱਡ 'ਚ ਕੋਵਿਡ ਦੀ ਚੌਥੀ ਲਹਿਰ ਦਾ ਅਸਰ ਸ਼ੁਰੂ

ਆਸਟ੍ਰੇਲੀਆ ‘ਚ ਹੜ੍ਹਾਂ ਕਾਰਨ ਲੋਕਾਈ ਘਰ ਛੱਡਣ ਨੂੰ ਮਜਬੂਰ

ਆਸਟ੍ਰੇਲੀਆ ‘ਚ ਹੜ੍ਹਾਂ ਕਾਰਨ ਲੋਕਾਈ ਘਰ ਛੱਡਣ ਨੂੰ ਮਜਬੂਰ

ਸਿਸਟਮ ਕਰੈਸ਼ 'ਚ ਘੰਟਿਆਂ ਤਾਈਂ ਟ੍ਰਿਪਲ-0 ਕਾਲ ਸੇਵਾ ਰਹੀ ਔਫਲਾਈਨ

ਸਿਸਟਮ ਕਰੈਸ਼ 'ਚ ਘੰਟਿਆਂ ਤਾਈਂ ਟ੍ਰਿਪਲ-0 ਕਾਲ ਸੇਵਾ ਰਹੀ ਔਫਲਾਈਨ

ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣਾ ਬੇਹੱਦ ਸ਼ਲਾਘਾਯੋਗ - ਜਥੇਦਾਰ ਹਰਪ੍ਰੀਤ ਸਿੰਘ 

ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣਾ ਬੇਹੱਦ ਸ਼ਲਾਘਾਯੋਗ - ਜਥੇਦਾਰ ਹਰਪ੍ਰੀਤ ਸਿੰਘ 

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 23 –– ਪਰਥ 'ਚ ਝੀਲ ਕਾਰ ਹਾਦਸਾ ; ਡੁੱਬ ਮੋਈਆਂ ਭਾਰਤੀ ਪਿਛੋਕੜ ਦੀਆਂ 2 ਕੁੜੀਆਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 23 –– ਪਰਥ 'ਚ ਝੀਲ ਕਾਰ ਹਾਦਸਾ ; ਡੁੱਬ ਮੋਈਆਂ ਭਾਰਤੀ ਪਿਛੋਕੜ ਦੀਆਂ 2 ਕੁੜੀਆਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 22 –– ਨਿਓ-ਨਾਜ਼ੀ ਛੋਕਰਿਆਂ ਦਾ ਕਾਰਾ ; ਹੋਲੋਕਾਸਟ ਮਿਊਜ਼ੀਅਮ  ਨੂੰ ਕਰ ਰਹੇ ਮਖੌਲਾਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 22 –– ਨਿਓ-ਨਾਜ਼ੀ ਛੋਕਰਿਆਂ ਦਾ ਕਾਰਾ ; ਹੋਲੋਕਾਸਟ ਮਿਊਜ਼ੀਅਮ  ਨੂੰ ਕਰ ਰਹੇ ਮਖੌਲਾਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 21 –– ਪੰਜਾਬ 'ਚ ਕਾਂਗਰਸ ਦੀ ਕਿਰਕਿਰੀ ; ਆਗੂਆਂ ਤੇ ਪਾਛੂਆਂ ਦੀ ਸਕੂਲਿੰਗ ਤੇ ਲੁੜੀਂਦੀ ਸਖ਼ਤੀ ਤੋਂ ਇਲਾਵਾ ਰਾਹੁਲ ਕੋਲ ਹੋਰ ਕਿਹੜਾ ਰਾਹ ਬਚਿਐ?

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 21 –– ਪੰਜਾਬ 'ਚ ਕਾਂਗਰਸ ਦੀ ਕਿਰਕਿਰੀ ; ਆਗੂਆਂ ਤੇ ਪਾਛੂਆਂ ਦੀ ਸਕੂਲਿੰਗ ਤੇ ਲੁੜੀਂਦੀ ਸਖ਼ਤੀ ਤੋਂ ਇਲਾਵਾ ਰਾਹੁਲ ਕੋਲ ਹੋਰ ਕਿਹੜਾ ਰਾਹ ਬਚਿਐ?

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 20 –– 18 ਵਰ੍ਹੇ ਪਹਿਲਾਂ ਔਸਟ੍ਰੇਲੀਆ ਆ ਕੇ ਸੀ ਮਨ ਲਾਇਆ, ਮੰਤਰੀ ਨੇ ਦੇਸ ਛੱਡਣ ਦਾ ਫਰਮਾਨ ਸੁਣਾਇਆ, ਮੁਕਾਮੀ ਅਵਾਮ ਅੱਗੇ ਆਇਆ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 20 –– 18 ਵਰ੍ਹੇ ਪਹਿਲਾਂ ਔਸਟ੍ਰੇਲੀਆ ਆ ਕੇ ਸੀ ਮਨ ਲਾਇਆ, ਮੰਤਰੀ ਨੇ ਦੇਸ ਛੱਡਣ ਦਾ ਫਰਮਾਨ ਸੁਣਾਇਆ, ਮੁਕਾਮੀ ਅਵਾਮ ਅੱਗੇ ਆਇਆ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 19 –– ਤਾਰਕ ਮਹਿਤੇ ਦੀਆਂ ਪੁੱਠੀਆਂ ਐਨਕਾਂ ਤੇ ਸਾਡੇ ਸਰਬ ਪ੍ਰਵਾਨਤ ਟੁਚੇਪਣ ਦਾ ਫਿਲਮਾਂਕਣ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 19 –– ਤਾਰਕ ਮਹਿਤੇ ਦੀਆਂ ਪੁੱਠੀਆਂ ਐਨਕਾਂ ਤੇ ਸਾਡੇ ਸਰਬ ਪ੍ਰਵਾਨਤ ਟੁਚੇਪਣ ਦਾ ਫਿਲਮਾਂਕਣ