Saturday, January 28, 2023
Speaking Punjab

World

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 20 –– 18 ਵਰ੍ਹੇ ਪਹਿਲਾਂ ਔਸਟ੍ਰੇਲੀਆ ਆ ਕੇ ਸੀ ਮਨ ਲਾਇਆ, ਮੰਤਰੀ ਨੇ ਦੇਸ ਛੱਡਣ ਦਾ ਫਰਮਾਨ ਸੁਣਾਇਆ, ਮੁਕਾਮੀ ਅਵਾਮ ਅੱਗੇ ਆਇਆ

August 28, 2022 08:36 AM

"ਵਤਨ ਵਿਲਾਇਤ ਵਕ਼ਤਨਾਮਾ"

ਵੀਹਵੀਂ ਕਿਸ਼ਤ

  

18 ਵਰ੍ਹੇ ਪਹਿਲਾਂ ਔਸਟ੍ਰੇਲੀਆ ਆ ਕੇ ਸੀ ਮਨ ਲਾਇਆ, ਮੰਤਰੀ ਨੇ ਦੇਸ ਛੱਡਣ ਦਾ ਫਰਮਾਨ ਸੁਣਾਇਆ, ਮੁਕਾਮੀ ਅਵਾਮ ਅੱਗੇ ਆਇਆ

 

ਵਤਨ ਵਿਲਾਇਤ ਵਕ਼ਤਨਾਮਾ

 ਸੰਗ੍ਰਿਹਕਾਰ : ਦੀਦਾਵਰ

+916284336773

 
 
 
ਸਾਊਥ ਔਸਟ੍ਰੇਲੀਆ ਵਿਚ ਰਹਿੰਦਾ ਦੇਸੀ ਜੋੜਾ ਮੁਸ਼ਕਲ ਵਿਚ ਹੈ। ਕਸਬੇ ਦੇ ਸਥਾਨਕ ਲੋਕ ਇਸ ਜੋੜੇ ਨੂੰ ਇੱਥੇ ਰੱਖਣ ਲਈ ਹਿਮਾਇਤ ਦੇ ਰਹੇ ਹਨ। 18 ਸਾਲਾਂ ਤਕ ਇਸ ਸੋਹਣੇ ਦੇਸ਼ ਵਿਚ ਰਹਿਣ ਤੋਂ ਬਾਅਦ ਨਵੀ ਕੌਰ ਤੇ ਉਨ੍ਹਾਂ ਦਾ ਜੀਵਨ ਸਾਥੀ ਵਿਕ ਸਿੰਘ, ਅਗਲੇ ਮਹੀਨੇ ਇੱਥੋਂ ਕੱਢੇ ਜਾਣ ਵਾਲੇ ਹਨ। 
 
ਨਵੀ ਕੌਰ, ਬਜ਼ੁਰਗ ਦੇਖਭਾਲ ਕਰਮਚਾਰੀ ਹੈ ਅਤੇ ਉਸਦਾ ਪਤੀ ਵਿਕ ਸਿੰਘ ਹਵਾਬਾਜ਼ੀ ਖੇਤਰ ਵਿਚ ਕੰਮ ਕਰਦਾ ਹੈ। ਮੁਰੇ ਨਦੀ ਦੇ ਕੰਢੇ ਲਗਭਗ 9000 ਵਸਨੀਕਾਂ ਦੇ ਕਸਬੇ ਗੋਲਵਾ ਵਿਚ ਜੋੜੇ ਦਾ ਸੱਜਰਾ ਇਤਿਹਾਸ ਹੈ।
 
 ਦੋਵਾਂ ਮੀਆਂ ਬੀਵੀ ਨੇ ਮਿਲ ਕੇ ਲਗਭਗ ਪੰਜ ਸਾਲਾਂ ਤਕ ਸਥਾਨਕ ਰੈਸਟੋਰੈਂਟ ਚਲਾਇਆ। ਜਦੋਂ ਉਹਨਾਂ ਦੇ ਵੀਜ਼ਾ ਸਟੇਟਸ ਬਾਰੇ ਅਨਿਸ਼ਚਿਤਤਾ ਨੇ ਘੇਰ ਲਿਆ ਤਾਂ ਪਿਛਲੇ ਸਾਲ ਆਪਣਾ ਰੈਸਟੋਰੈਂਟ ਬੰਦ ਕਰ ਦਿੱਤਾ। 
 
ਨਵੀ ਨੇ ਬ੍ਰਿਜਿੰਗ ਵੀਜ਼ਾ ਹਾਸਿਲ ਕਰਨ ਪਿੱਛੋਂ ਬਜ਼ੁਰਗ ਦੇਖਭਾਲ ਖੇਤਰ ਵਿਚ ਯੋਗਤਾ ਵਿਖਾਈ। ਐਸਟੀਆ ਹੈਲਥ ਲਈ ਮਹਾਂਮਾਰੀ ਦੇ ਦੂਜੇ ਅੱਧ ਵਿੱਚ ਕੰਮ ਕੀਤਾ।
 
ਹਾਲਾਂਕਿ, ਪਿਛਲੇ ਮਹੀਨੇ ਮੰਤਰੀ ਦੇ ਦਖਲ ਪਿੱਛੋਂ ਉਨ੍ਹਾਂ ਦੀ ਤੀਜੀ ਅਰਜ਼ੀ ਰੱਦ ਹੋਣ ਤੋਂ ਬਾਅਦ, ਜੋੜੇ ਨੂੰ ਦੇਸ਼ ਛੱਡਣ ਜਾਂ ਦੇਸ਼ ਨਿਕਾਲਾ ਦੇਣ ਲਈ 30 ਸਤੰਬਰ ਤਕ ਦਾ ਵਕ਼ਤ ਦਿੱਤਾ ਗਿਆ ਹੈ। ਹੁਣ ਤਕ, 35,000 ਤੋਂ ਵੱਧ ਲੋਕ ਜੋੜੇ ਦੀ ਪਟੀਸ਼ਨ 'ਤੇ ਦਸਤਖਤ ਕਰ ਚੁੱਕੇ ਹਨ, ਜਿਸ ਵਿੱਚ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਗਿਲਸ ਨੂੰ ਆਸਟ੍ਰੇਲੀਆ ਵਿਚ ਰਹਿਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਗਈ ਸੀ। 
 
ਨਵੀ ਕੌਰ ਨੇ ਕਿਹਾ, "ਆਸਟ੍ਰੇਲੀਆ ਸਾਡੇ ਲਈ ਸਾਡਾ ਘਰ ਹੈ। ਇਹ ਉਹ ਥਾਂ ਹੈ ਜਿੱਥੇ ਅਸੀਂ ਕੁਝ ਬਣਨਾ ਚਾਹੁੰਦੇ ਹਾਂ, ਜਿੱਥੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਕਿਸਮਤ ਰੌਸ਼ਨ ਹੈ। 
ਨਵੀ ਦੱਸਦੀ ਹੈ ਕਿ 18 ਸਾਲ ਦੀ ਉਮਰ ਵਿਚ ਭਾਰਤ ਛੱਡ ਦਿੱਤਾ ਸੀ। ਮੈਂ ਹੁਣ ਭਾਰਤ ਨਾਲ ਨਹੀਂ ਜੁੜ ਸਕਦੀ। ਉਹ ਤੇ ਵਿਕ, ਆਸਟ੍ਰੇਲੀਆ ਵਿਚ ਮਿਲੇ ਅਤੇ ਵਿਆਹੇ ਸਨ। ਪਿਛਲੇ ਅੱਠ ਸਾਲਾਂ ਤੋਂ ਬ੍ਰਿਜਿੰਗ ਵੀਜ਼ੇ 'ਤੇ ਰਹਿ ਰਹੇ ਹਨ। ਕੁੜੀ ਨੇ ਕਿਹਾ ਕਿ ਵੀਜ਼ਾ ਸਮੱਸਿਆਵਾਂ 2014 ਵਿਚ ਸ਼ੁਰੂ ਹੋਈਆਂ। ਜਦੋਂ ਇਮੀਗ੍ਰੇਸ਼ਨ ਵਕੀਲ  ਨੇ ਉਨ੍ਹਾਂ ਦੀ ਤਰਫੋਂ ਸਥਾਈ ਹੁਨਰਮੰਦ ਵੀਜ਼ੇ ਲਈ ਅਧੂਰੀ ਅਰਜ਼ੀ ਦਾਇਰ ਕੀਤੀ। ਉਹ ਚੰਦਰਾ ਵਕੀਲ ਸਾਡੇ ਪੈਸੇ ਵਿੱਚੋਂ 30,000 ਡਾਲਰ ਲੈ ਕੇ ਭੱਜ ਗਿਆ।
 
 ਜਦੋਂ ਮੈਂ ਇਹ ਜਾਣਨ ਲਈ ਉਸ ਬੰਦੇ ਦੇ ਦਫ਼ਤਰ ਗਈ ਤਾਂ ਦਫਤਰ ਖਾਲੀ ਸੀ। ਫੇਰ, ਇਕ ਹੋਰ ਇਮੀਗ੍ਰੇਸ਼ਨ ਏਜੰਟ ਕੋਲ ਗਏ ਸਾਂ। ਓਹਨੇ ਵੱਖਰੀ ਕਿਸਮ ਦੇ ਹੁਨਰਮੰਦ ਵੀਜ਼ੇ ਲਈ ਅਰਜ਼ੀ ਦਾਇਰ ਕੀਤੀ। ਸਾਰੇ ਲੋੜੀਂਦੇ ਕਾਗਜ਼ਾਤ ਦਾਇਰ ਕਰਨ ਵਿਚ ਨਾਕਾਮ ਰਿਹਾ। 
 
ਮਾਈਗ੍ਰੇਸ਼ਨ ਸੋਲਿਊਸ਼ਨਜ਼ ਦੇ ਸੀਈਓ ਮਾਰਕ ਗਲਾਜ਼ਬਰੂਕ ਹੁਣ ਜੋੜੇ ਦੀ ਤਰਫੋਂ ਕੰਮ ਕਰ ਰਹੇ ਹਨ। ਗਲੇਜ਼ਬਰੂਕ ਨੇ ਕਿਹਾ ਕਿ ਬਹੁਤ ਸਾਰੇ ਕਮਜ਼ੋਰ ਪਰਵਾਸੀਆਂ ਵਾਂਗ, ਨਵੀ ਤੇ ਅਤੇ ਵਿਕ ਦੇ ਮਾੜੇ ਹਾਲਾਤ ਦਾ ਫਾਇਦਾ ਉਠਾਇਆ ਗਿਆ ਸੀ। ਸਾਡੇ ਅਦਾਰੇ ਨਾਲ ਕੰਮ ਕਰਨ ਤੋਂ ਪਹਿਲਾਂ ਉਹਨਾਂ ਨੂੰ ਕਮਜ਼ੋਰ ਇਮੀਗ੍ਰੇਸ਼ਨ ਸਲਾਹ ਮਿਲੀ। ਉਹਨਾਂ ਨੂੰ ਬੁਰੀ ਸੂਰਤੇਹਾਲ ਪੇਸ਼ ਆਈ, ਜਿੱਥੇ ਉਹਨਾਂ ਦਾ ਸ਼ੋਸ਼ਣ ਹੋਇਆ।
 
 ਗਲਾਜ਼ਬਰੂਕ ਨੇ ਕਿਹਾ ਕਿ "ਪੱਕਾ ਆਸਟ੍ਰੇਲੀਅਨ ਵੀਜ਼ਾ" ਪ੍ਰਾਪਤ ਕਰਨ ਲਈ ਨਵੀ ਤੇ ਉਸ ਦੇ ਪਤੀ ਨੂੰ ਦੇਸ਼ ਛੱਡਣਾ ਪਏਗਾ, ਜਦੋਂ ਤਕ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਗਾਈਲਸ ਦਇਆ ਨਹੀਂ ਕਰਦੇ। ਮੰਤਰੀ ਕੋਲ ਜੋੜੇ ਨੂੰ ਰਹਿਣ ਦੀ ਇਜਾਜ਼ਤ ਦੇਣ ਦਾ ਰਾਖਵਾਂ ਅਖਤਿਆਰ ਹੈ। 
 
ਨਵੀ ਕੌਰ, Sauth Australia ਦੇ ਕਸਬਾਨੁਮਾ ਹਿੱਸੇ ਵਿਚ ਬਜ਼ੁਰਗ ਦੇਖਭਾਲ ਕਰਮਚਾਰੀ ਹੈ, ਜਿੱਥੇ ਰਵਾਇਤੀ ਤੌਰ 'ਤੇ ਬਜ਼ੁਰਗ ਦੇਖਭਾਲ ਕਰਮਚਾਰੀਆਂ ਨੂੰ ਲੱਭਣਾ ਬਹੁਤ ਮੁਸ਼ਕਲ ਹੈ।
 
ਇਹ ਅਜਿਹਾ ਇਲਾਕਾ ਹੈ ਜਿਸ ਨੂੰ ਕੋਵਿਡ ਦੌਰਾਨ ਗ੍ਰਹਿ ਮਾਮਲਿਆਂ ਦੇ ਮਹਿਕਮੇ ਨੇ "ਨਾਜ਼ੁਕ ਦੇਖਭਾਲ ਇਲਾਕਾ" ਮੰਨਿਆ ਸੀ। 
 
 ਸਥਾਨਕ ਮੇਅਰ ਕੀਥ ਪਾਰਕਸ ਤੇ ਫੈਡਰਲ ਐਮਪੀ ਰੇਬੇਖਾ ਸ਼ਾਰਕੀ  ਨੇ ਮੰਤਰੀ ਗਾਈਲਸ ਨੂੰ ਜੋੜੇ ਦੇ ਪੱਖ ਵਿਚ ਚਿੱਠੀਆਂ ਲਿਖੀਆਂ ਹਨ, ਦੇਖੋ, ਕੀ ਬਣਦਾ!
      English Report : 
***
 Navi kaur and Vick Singh case ; Australia
 
A small, regional town in South Australia is throwing its support behind a couple who are set to be deported next month after living in the country for 18 years.
Navi is, an aged care worker and her husband Vik Singh is looking to work in aviation.
The couple have a long history in Goolwa, a town of roughly 9000 residents on the mouth of the Murray River. Together, they ran the local Indian restaurant for almost five years.
 
Navi and Vik Singh have lived in Australia for 18 years. During that time they operated an Indian restaurant in Goolwa, South Australia, before Kaur moved in to aged care.
Navi Kaur and Vik Singh have lived in Australia for 18 years. During that time they operated an Indian restaurant in Goolwa, South Australia, before Kaur moved in to aged care. (Supplied: Navi Kaur)
When uncertainty over their visa situation forced them to close their restaurant last year, Kaur got her qualifications in aged care, while on a bridging visa, and worked through the second half of the pandemic for Estia Health.
 
However, the couple have been given until September 30 to leave the country, or be deported, after their third application for a ministerial intervention was rejected last month.
 
So far, more than 35,000 people have signed the couple's petition imploring Immigration Minister Andrew Giles to allow them to stay in Australia.
 
"Australia is home for us. This is the place where we want to be, where we feel like we are destined to be," Kaur said.
 
"I left India when I was 18 years old, so long ago that I can't even remember it. I can't connect with India anymore."
 
 
 

ਸੰਪਰਕ : ਸਰੂਪ ਨਗਰ। ਰਾਓਵਾਲੀ। ਜਲੰਧਰ ਦਿਹਾਤੀ।

Have something to say? Post your comment

More From World

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 25 –– ਹੜ੍ਹ, ਤੂਫ਼ਾਨ ਤੇ ਕੋਵਿਡ ਵਾਇਰਸ ਦਾ ਵਰਤਾਰਾ ਆਮ ; ਤੜਫ਼ ਰਿਹੈ ਆਸਟ੍ਰੇਲੀਆ ਦਾ ਅਵਾਮ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 25 –– ਹੜ੍ਹ, ਤੂਫ਼ਾਨ ਤੇ ਕੋਵਿਡ ਵਾਇਰਸ ਦਾ ਵਰਤਾਰਾ ਆਮ ; ਤੜਫ਼ ਰਿਹੈ ਆਸਟ੍ਰੇਲੀਆ ਦਾ ਅਵਾਮ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 24 –– ਪ੍ਰੀਮੀਅਰ ਨੇ ਦਿੱਤੀ ਚੇਤਾਵਨੀ ;  ਕੁਈਨਜ਼ਲੈੱਡ 'ਚ ਕੋਵਿਡ ਦੀ ਚੌਥੀ ਲਹਿਰ ਦਾ ਅਸਰ ਸ਼ੁਰੂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 24 –– ਪ੍ਰੀਮੀਅਰ ਨੇ ਦਿੱਤੀ ਚੇਤਾਵਨੀ ; ਕੁਈਨਜ਼ਲੈੱਡ 'ਚ ਕੋਵਿਡ ਦੀ ਚੌਥੀ ਲਹਿਰ ਦਾ ਅਸਰ ਸ਼ੁਰੂ

ਆਸਟ੍ਰੇਲੀਆ ‘ਚ ਹੜ੍ਹਾਂ ਕਾਰਨ ਲੋਕਾਈ ਘਰ ਛੱਡਣ ਨੂੰ ਮਜਬੂਰ

ਆਸਟ੍ਰੇਲੀਆ ‘ਚ ਹੜ੍ਹਾਂ ਕਾਰਨ ਲੋਕਾਈ ਘਰ ਛੱਡਣ ਨੂੰ ਮਜਬੂਰ

ਸਿਸਟਮ ਕਰੈਸ਼ 'ਚ ਘੰਟਿਆਂ ਤਾਈਂ ਟ੍ਰਿਪਲ-0 ਕਾਲ ਸੇਵਾ ਰਹੀ ਔਫਲਾਈਨ

ਸਿਸਟਮ ਕਰੈਸ਼ 'ਚ ਘੰਟਿਆਂ ਤਾਈਂ ਟ੍ਰਿਪਲ-0 ਕਾਲ ਸੇਵਾ ਰਹੀ ਔਫਲਾਈਨ

ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣਾ ਬੇਹੱਦ ਸ਼ਲਾਘਾਯੋਗ - ਜਥੇਦਾਰ ਹਰਪ੍ਰੀਤ ਸਿੰਘ 

ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣਾ ਬੇਹੱਦ ਸ਼ਲਾਘਾਯੋਗ - ਜਥੇਦਾਰ ਹਰਪ੍ਰੀਤ ਸਿੰਘ 

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 23 –– ਪਰਥ 'ਚ ਝੀਲ ਕਾਰ ਹਾਦਸਾ ; ਡੁੱਬ ਮੋਈਆਂ ਭਾਰਤੀ ਪਿਛੋਕੜ ਦੀਆਂ 2 ਕੁੜੀਆਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 23 –– ਪਰਥ 'ਚ ਝੀਲ ਕਾਰ ਹਾਦਸਾ ; ਡੁੱਬ ਮੋਈਆਂ ਭਾਰਤੀ ਪਿਛੋਕੜ ਦੀਆਂ 2 ਕੁੜੀਆਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 22 –– ਨਿਓ-ਨਾਜ਼ੀ ਛੋਕਰਿਆਂ ਦਾ ਕਾਰਾ ; ਹੋਲੋਕਾਸਟ ਮਿਊਜ਼ੀਅਮ  ਨੂੰ ਕਰ ਰਹੇ ਮਖੌਲਾਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 22 –– ਨਿਓ-ਨਾਜ਼ੀ ਛੋਕਰਿਆਂ ਦਾ ਕਾਰਾ ; ਹੋਲੋਕਾਸਟ ਮਿਊਜ਼ੀਅਮ  ਨੂੰ ਕਰ ਰਹੇ ਮਖੌਲਾਂ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 21 –– ਪੰਜਾਬ 'ਚ ਕਾਂਗਰਸ ਦੀ ਕਿਰਕਿਰੀ ; ਆਗੂਆਂ ਤੇ ਪਾਛੂਆਂ ਦੀ ਸਕੂਲਿੰਗ ਤੇ ਲੁੜੀਂਦੀ ਸਖ਼ਤੀ ਤੋਂ ਇਲਾਵਾ ਰਾਹੁਲ ਕੋਲ ਹੋਰ ਕਿਹੜਾ ਰਾਹ ਬਚਿਐ?

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 21 –– ਪੰਜਾਬ 'ਚ ਕਾਂਗਰਸ ਦੀ ਕਿਰਕਿਰੀ ; ਆਗੂਆਂ ਤੇ ਪਾਛੂਆਂ ਦੀ ਸਕੂਲਿੰਗ ਤੇ ਲੁੜੀਂਦੀ ਸਖ਼ਤੀ ਤੋਂ ਇਲਾਵਾ ਰਾਹੁਲ ਕੋਲ ਹੋਰ ਕਿਹੜਾ ਰਾਹ ਬਚਿਐ?

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 19 –– ਤਾਰਕ ਮਹਿਤੇ ਦੀਆਂ ਪੁੱਠੀਆਂ ਐਨਕਾਂ ਤੇ ਸਾਡੇ ਸਰਬ ਪ੍ਰਵਾਨਤ ਟੁਚੇਪਣ ਦਾ ਫਿਲਮਾਂਕਣ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 19 –– ਤਾਰਕ ਮਹਿਤੇ ਦੀਆਂ ਪੁੱਠੀਆਂ ਐਨਕਾਂ ਤੇ ਸਾਡੇ ਸਰਬ ਪ੍ਰਵਾਨਤ ਟੁਚੇਪਣ ਦਾ ਫਿਲਮਾਂਕਣ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 18 –– ਟਾਈਪ-ਵੰਨ ਡਾਇਬਟੀਜ਼ ਦੀ ਵਜ੍ਹਾ ਨਾਲ ਭੋਗੇ ਸੰਤਾਪ ਨੂੰ ਕਵਿਤਰੀ ਨੇ ਕੀਤਾ ਬਿਆਨ

ਦੀਦਾਵਰ ਦਾ - ਵਤਨ ਵਿਲਾਇਤ ਵਕ਼ਤਨਾਮਾ' – 18 –– ਟਾਈਪ-ਵੰਨ ਡਾਇਬਟੀਜ਼ ਦੀ ਵਜ੍ਹਾ ਨਾਲ ਭੋਗੇ ਸੰਤਾਪ ਨੂੰ ਕਵਿਤਰੀ ਨੇ ਕੀਤਾ ਬਿਆਨ