-ਹੜ੍ਹਾਂ ਦੀ ਮਾਰ ਪਈ
ਕੇਰਾਂਗ, ਬਿਊਰੋ : ਇਚੁਕਾ ਤੇ ਇਸ ਪਿੰਡ ਦੇ ਕੁਝ ਹਿੱਸਿਆਂ ਲਈ “ਐਮਰਜੈਂਸੀ ਨਿਕਾਸੀ ਚੇਤਾਵਨੀ” ਜਾਰੀ ਕੀਤੀ ਗਈ ਹੈ।
ਇਚੁਕਾ ਤੇ ਮੋਆਮਾ ਵਿਚ ਹੜ੍ਹ ਆਉਣ ਦੇ ਨਾਲ ਏਰੀਆ ਵਿਚੋਂ ਹਰ ਵਿਅਕਤੀ ਨੂੰ ਤੁਰੰਤ ਚਲੇ ਜਾਣ ਲਈ ਕਿਹਾ ਗਿਆ ਹੈ।
ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਐਤਵਾਰ ਸ਼ਾਮ ਤਕ ਜਬਰਦਸਤ ਹੜ੍ਹ ਦੀ ਸੰਭਾਵਨਾ ਹੈ। ਮਰੇ ਰਿਵਰ ਈਚੁਕਾ, ਮੋਆਮਾ, ਟੋਰੰਬਰੀ ਤੇ ਬਰਹਮ ਵਿਚ ਹੜ੍ਹ ਆਇਆ ਹੋਇਆ ਹੈ। ਪਾਣੀ, ਪਹਿਲਾਂ ਹੀ 94.8m ‘ਤੇ ਹੈ। 1993 ਵਿਚ ਬਣਾਏ ਗਏ 94.77m ਦੇ ਪਿਛਲੇ ਰਿਕਾਰਡ ਨਾਲੋਂ ਵੱਧ ਹੈ।
ਇਚੁਕਾ ਵਿਖੇ ਕੈਂਪਸਪੇ ਰਿਵਰ ਦੇ ਨਾਲ ਹੜ੍ਹ ਵਾਲੇ ਹਾਲਾਤ ਹਨ, ਜੋ ਕਿ 94.5 ਮੀਟਰ ਤਕ ਪਹੁੰਚ ਗਈ ਹੈ। ਇਸ ਦੌਰਾਨ, ਮੱਲੇ ਤੇ ਵਿਮੇਰਾ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵਿਕਟੋਰੀਆ ਵਾਸੀਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਸ਼ਾਮ ਨੂੰ ਤੇਜ਼ ਗਰਜ-ਤੂਫ਼ਾਨ ਦੇ ਆਸਾਰ ਹਨ।
ਮੌਸਮ ਵਿਗਿਆਨ ਬਿਊਰੋ ਨੇ ਕਿਹਾ ਹੈ ਕਿ ਆਉਣ ਵਾਲੇ ਘੰਟਿਆਂ ਵਿਚ ਸੂਬੇ ਦੇ ਪੱਛਮ ਵਿਚ ਤੇਜ਼ ਹਵਾਵਾਂ, ਵੱਡੇ ਗੜੇਮਾਰੀ, ਭਾਰੀ ਬਾਰਸ਼ ਤੇ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਹੈ।
Ouyen ਤੇ Walpeup ਨੂੰ ਪ੍ਰਭਾਵਤ ਇਲਾਕਿਆਂ ਵਜੋਂ ਸੂਚੀਬੱਧ ਕੀਤਾ ਸੀ। weatherZone ਬਿਊਰੋ ਨੇ ਪੂਰਵ-ਅਨੁਮਾਨਤ ਗਰਜ-ਤੂਫ਼ਾਨ ਦੀਆਂ ਸਥਿਤੀਆਂ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਵਸਨੀਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਸੰਭਵ ਹੋਵੇ ਤਾਂ ਮੌਸਮ ਦੀਆਂ ਸਾਰੀਆਂ ਚੇਤਾਵਨੀਆਂ ਤੇ ਪੂਰਵ-ਅਨੁਮਾਨਾਂ ਬਾਰੇ ਅੱਪਡੇਟ ਰਹਿਣ।
ਕੇਰਾਂਗ ਦੇ ਵਸਨੀਕਾਂ ਨੂੰ ਐਤਵਾਰ ਨੂੰ ਲੋਡਨ ਰਿਵਰ ਦੇ ਆਫਰਨ ਤੋਂ ਪਹਿਲਾਂ ਤੁਰੰਤ ਖਾਲੀ ਕਰਨ ਦੀ ਅਪੀਲ ਕੀਤੀ ਗਈ ਹੈ।