ਅੰਮ੍ਰਿਤਸਰ (ਮਹਿੰਦਰ ਸਿੰਘ ਸੀਟਾ) : ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਦੌਰਾਨ ਕਮੇਟੀ ਦੇ ਪ੍ਰਬੰਧ ਵਾਲੇ ਵੱਖ-ਵੱਖ ਅਦਾਰਿਆਂ ਦੇ ਪ੍ਰਬੰਧਾਂ
ਨੂੰ ਚੁਸਤ ਦਰੁਸਤ ਕਰਨ ਲਈ ਵੱਖ ਵੱਖ ਮੈਂਬਰ ਇੰਚਾਰਜ ਲਗਾਏ ਗਏ ਹਨ ਅਤੇ ਕੁਝ ਕਮੇਟੀਆਂ ਬਣਾਈਆਂ ਹਨ।ਜਨਰਲ ਇਜਲਾਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਆਲ ਇੰਡੀਆ ਧਰਮ ਪ੍ਰਚਾਰ ਕਮੇਟੀ ਸਥਾਪਤ ਕਰਦਿਆਂ ਇਸ ਦਾ ਮੈਂਬਰ ਇੰਚਾਰਜ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਲਗਾਇਆ ਗਿਆ ਹੈ। ਇਸਦੇ ਨਾਲ ਹੀ ਮਾਝਾ ਜੋਨ ਵਿਚ ਧਰਮ ਪ੍ਰਚਾਰ ਲਈ ਭਾਈ ਰਾਮ ਸਿੰਘ ਮਾਲਵਾਂ ਲਈ ਗੁਰਪ੍ਰੀਤ ਸਿੰਘ ਝੱਜਰ, ਦੁਆਬਾ ਲਈ ਸ.ਗੁਰਬਖਸ਼ ਸਿੰਘ ਖਾਲਸਾ ਅਤੇ ਹਰਿਆਣਾ ਲਈ ਸ.ਹਰਭਜਨ ਸਿੰਘ ਮਸਾਣਾ ਸੇਵਾਵਾਂ ਨਿਭਾਉਣਗੇ। ਸ਼੍ਰੌਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਜਾਇਦਾਦਾਂ ਲਈ ਮੈਂਬਰ ਇੰਚਾਰਜ ਸ.ਸੁਰਜੀਤ ਸਿੰਘ ਭਿੱਟੇਵਿੰਡ ਹੋਣਗੇ ਅਤੇ ਇਮਾਰਤਾਂ ਦੀ ਉਸਾਰੀ ਲਈ ਸ.ਕੁਲਵੰਤ ਸਿੰਘ ਮੰਨਣ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਵਿਦਿਅਕ ਅਦਾਰਿਆਂ ਲਈ ਸਕੂਲਾਂ ਵਾਸਤੇ ਸ.ਸਵਰਣ ਸਿੰਘ ਕੁਲਾਰ ਅਤੇ ਕਾਲਜਾਂ ਲਈ ਪਰਜੀਤ ਕੌਰ ਲਾਂਡਰਾਂ ਮੈਂਬਰ ਇੰਚਾਰਜ ਹੋਣਗੇ।ਉਨ੍ਹਾਂ ਦੱਸਿਆ ਕਿ ਲੰਗਰ ਲਈ ਮੈਂਬਰ ਇੰਚਾਰਜ ਸ.ਗੁਰਮੀਤ ਸਿੰਘ ਬਹੂ ਅਤੇ ਕਾਨੂੰਨੀ ਮਸਲਿਆਂ ਲਈ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਜਿੰਮੇਵਾਰ ਸ਼ੌਪੀ ਗਈ ਹੈ।ਵੱਖ-ਵੱਖ ਮਸਲਿਆਂ ਲਈ ਪੜਤਾਲੀਆ ਕਮੇਟੀ ਵਿਚ ਬੀਬੀ ਗੁਰਪ੍ਰੀਤ ਕੌਰ,ਸ.ਰਘਬੀਰ ਸਿੰਘ ਸਹਾਰਨਮਾਜਰਾ,ਸ.ਸ਼ੇਰ ਸਿੰਘ ਮੰਡਵਾਲਾ , ਸ. ਅਜਮੇਰ ਸਿੰਘ ਖੇੜਾ ਅਤੇ ਬੀਬੀ ਗੁਰਿੰਦਰ ਕੌਰ ਭੋਲੂਵਾਲ ਨੂੰ ਸ਼ਾਮਲ ਕੀਤਾ ਗਿਆ ਹੈ।ਸਰਾਵਾਂ ਦੇ ਪ੍ਰਬੰਧ ਵਾਸਤੇ ਬਣਾਈ ਗਈ ਕਮੇਟੀ ਵਿਚ ਸ.ਜੋਧ ਸਿੰਘ ਸਮਰਾ,ਸ.ਨਵਤੇਜ ਸਿੰਘ ਰਾਮਪੁਰਾ ਅਤੇ ਸ.ਭੁਪਿੰਦਰ ਸਿੰਘ ਭਲਵਾਨ ਸ਼ਾਮਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੌਮਣੀ ਕਮੇਟੀ ਦੇ,ਅਹਿਮ ਮਹਿਕਮੇ ਸਿੱਖ ਇਤਿਹਾਸ ਰਿਸਰਚ ਬੋਰਡ ਅਤੇ ਪਬਲੀਕੇਸ਼ਨ ਵਿਭਾਗ ਲਈ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਮੈਂਬਰ ਇੰਚਾਰਜ ਦੀ ਜਿੰਮੇਵਾਰੀ ਦਿੱਤੀ ਹੈ, ਜਦਕਿ ਸ਼੍ਰੌਮਣੀ ਕਮੇਟੀ ਦੇ ਅਧਿਕਾਰਤ ਸਪੋਕਮੈਨ ਭਾਈ ਰਜਿੰਦਰ ਸਿੰਘ ਮਹਿਤਾ,ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਹੋਣਗੇ।