Wednesday, December 07, 2022
Speaking Punjab

National

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਜੋਂ ਜਸਕਰਨ ਸਿੰਘ ਸੰਭਾਲਿਆ ਕਾਰਜਭਾਰ 

November 14, 2022 09:58 AM
 
 ਅੰਮ੍ਰਿਤਸਰ (ਮਹਿੰਦਰ ਸਿੰਘ ਸੀਟਾ) : ਜਸਕਰਨ ਸਿੰਘ, ਆਈ.ਪੀ.ਐਸ਼ ਨੇ ਅੱਜ ਮਿਤੀ 13-11-2022 ਨੂੰ ਬਤੌਰ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦਾ ਕਾਰਜਭਾਰ ਸੰਭਾਲਿਆ। ਕਾਰਜਭਾਰ ਸੰਭਾਲਣ ਤੋਂ ਪਹਿਲਾਂ ਉਹ ਸ੍ਰੀ ਦਰਬਾਰ  ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ   ਜਿਥੇ ਪੁਲਿਸ ਦੀ ਟੁਕੜੀ ਵੱਲੋਂ ਉਨਾਂ ਨੂੰ ਸਲਾਮੀ ਦਿੱਤੀ ਗਈ, ਜਿਸ ਸਮੇਂ ਪੁਲਿਸ ਕਮਿਸ਼ਨਰੇਂਟ ਦੇ ਸਾਰੇ ਹੋਰ ਉਚ ਅਧਿਕਾਰੀ ਵੀ ਹਾਜ਼ਰ ਸਨ। ਉਪਰੰਤ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਜਿੰਮੇਵਾਰੀ ਸੌਂਪੀ ਗਈ ਹੈ। ਉਸਨੂੰ ਤਨਦੇਹੀ ਤੇ ਨਿਸ਼ਟਾ ਨਾਲ ਨਿਭਾਉਣਗੇ ।ਕਮਿਸ਼ਨਰੇਂਟ ਪੁਲਿਸ, ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਅਤੇ ਅਮਨ-ਸ਼ਾਂਤੀ ਨੂੰ ਬਹਾਲ ਰੱਖਣਾਂ, ਮੁੱਖ ਤਰਜ਼ੀਹ ਹੋਵੇਗੀ।ਸਮਾਜ ਦੇ ਮਾੜੇ ਅਨਸਰਾਂ,ਗੈਗਸਟਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਾਈਬਰ ਕ੍ਰਾਈਮ ਵੱਲ ਵਿਸ਼ੇਸ਼ ਧਿਆਨ ਦੇ ਕੇ online ਠੱਗੀ ਕਰਨ ਵਾਲਿਆਂ ਦੇ ਖਿਲਾਫ਼ ਮੁਹਿੰਮ ਚਲਾਈ ਜਾਵੇਗੀ।ਉਹਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਦੇਣ ਅਤੇ ਕਮਿਸ਼ਨਰੇਂਟ ਪੁਲਿਸ, ਅੰਮ੍ਰਿਤਸਰ ਪਬਲਿਕ ਵਾਸਤੇ ਤੇ ਪਬਲਿਕ ਦੇ ਨਾਲ,ਹਰ ਸਮੇਂ ਸੇਵਾ ਲਈ ਤੱਤਪਰ ਹੈ। ਪਬਲਿਕ ਦੀਆਂ ਸ਼ਿਕਾਇਤਾਂ ਨੂੰ ਤਰਜ਼ੀਹ ਦੇ ਕੇ ਦਰਖਾਸਤਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ।ਗੁਰੂ ਨਗਰੀ ਅੰਮ੍ਰਿਤਸਰ ਵਿਖੇ ਦੇਸ਼- ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਯਾਤਰੀਆਂ ਨੂੰ ਟ੍ਰੈਫਿਕ ਸਬੰਧੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜੋ ਟ੍ਰੈਫਿਕ ਨੂੰ ਨਿਰਵਿਘਨ ਚਲਾਉਂਣ ਵੱਲ ਖਾਸ ਧਿਆਨ ਦਿੱਤਾ ਜਾਵੇਗਾ।ਜਸਕਰਨ ਸਿੰਘ ਆਈ.ਪੀ.ਐਸ਼ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਬਤੌਰ ਪ੍ਰੋਬੇਸ਼ਨਰ ਡੀ.ਐਸ.ਪੀ ਭਰਤੀ ਹੋਏ ਸੀ ਤੇ ਸਾਲ- 1998 ਨੂੰ ਬਤੌਰ ਆਈ.ਪੀ.ਐਸ਼ ਤਰੱਕੀਯਾਬ ਹੋਏ ਸਨ। ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਆਈ.ਜੀ.ਪੀ, ਫਿਰੋਜ਼ਪੁਰ ਰੇਂਜ਼, ਫਿਰੋਜ਼ਪੁਰ, ਆਈ.ਜੀ.ਪੀ.ਪੀ.ਏ.ਪੀ, ਜਲੰਧਰ, ਆਈ.ਜੀ.ਪੀ ਬਠਿੰਡਾ ਰੇਂਜ਼, ਬਠਿੰਡਾ, ਅਤੇ ਆਈ.ਜੀ.ਪੀ ਲੁਧਿਆਣਾ ਰੇਂਜ ਲੁਧਿਆਣਾ ਤੋਂ ਇਲਾਵਾ ਕਈ ਹੋਰ ਅਹਿਮ ਅਹੁਦਿਆਂ ਪਰ ਸੇਵਾ ਨਿਭਾ ਚੁੱਕੇ ਹਨ। ਜਸਕਰਨ ਸਿੰਘ, ਆਈ.ਪੀ.ਐਸ਼ ਵੱਲੋਂ ਪੰਜਾਬ ਪੁਲਿਸ ਵਿੱਚ ਇਮਾਨਦਾਰੀ ਅਤੇ ਚੰਗੀਆਂ ਸੇਵਾਵਾ ਨਿਭਾਉਣ ' ਤੇ ਪੰਜਾਬ ਸਰਕਾਰ ਵੱਲੋਂ "police Medal for Meritorious Service " ਦਿੱਤਾ ਗਿਆ ਅਤੇ ਮਾਨਯੋਗ ਡੀ.ਜੀ.ਪੀ, ਪੰਜਾਬ ਵੱਲੋਂ ਵੱਖ-ਵੱਖ ਸਮੇਂ Award of "Director General Commendation Disc" ਨਾਲ ਵੀ ਸਨਮਾਨਿਤ ਕੀਤਾ ਗਿਆ।

Have something to say? Post your comment

More From National

 ਅੰਤਰ ਜ਼ਿਲ੍ਹਾ ਫ਼ੁਟਬਾਲ ਟੂਰਨਾਮੈਂਟ ਅੰਡਰ-17 (ਲੜਕੇ) ਮੁਕਾਬਲਿਆਂ ਵਿਚ ਦਸਮੇਸ਼ ਅਕੈਡਮੀ ਆਨੰਦੁਪਰ ਸਾਹਿਬ ਨੇ ਬਾਜ਼ੀ ਮਾਰੀ, ਦੂਜੇ ਸਥਾਨ ਉਪਰ ਰਹੀ ਸੰਤ ਬਾਬਾ ਹਜ਼ਾਰਾ ਸਿੰਘ ਗੁਰਦਾਸਪੁਰ ਦੀ ਟੀਮ

ਅੰਤਰ ਜ਼ਿਲ੍ਹਾ ਫ਼ੁਟਬਾਲ ਟੂਰਨਾਮੈਂਟ ਅੰਡਰ-17 (ਲੜਕੇ) ਮੁਕਾਬਲਿਆਂ ਵਿਚ ਦਸਮੇਸ਼ ਅਕੈਡਮੀ ਆਨੰਦੁਪਰ ਸਾਹਿਬ ਨੇ ਬਾਜ਼ੀ ਮਾਰੀ, ਦੂਜੇ ਸਥਾਨ ਉਪਰ ਰਹੀ ਸੰਤ ਬਾਬਾ ਹਜ਼ਾਰਾ ਸਿੰਘ ਗੁਰਦਾਸਪੁਰ ਦੀ ਟੀਮ

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿਖੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਪੁਲਿਸ ਖੇਡਾਂ ' ਚ ਜਿੱਤੇ ਮੈਡਲ

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿਖੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਪੁਲਿਸ ਖੇਡਾਂ ' ਚ ਜਿੱਤੇ ਮੈਡਲ

  ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ 11 ਦਿਨ ਨਿਭਾਈ ਕਥਾ ਵਿਚਾਰ ਦੀ ਸੇਵਾ 

ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ 11 ਦਿਨ ਨਿਭਾਈ ਕਥਾ ਵਿਚਾਰ ਦੀ ਸੇਵਾ 

ਖੇਤੀ ਮੰਤਰੀ ਨੇ ਵਾਤਾਵਰਣ ਦੀ ਸੰਭਾਲ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹਿਯੋਗ ਮੰਗਿਆ 

ਖੇਤੀ ਮੰਤਰੀ ਨੇ ਵਾਤਾਵਰਣ ਦੀ ਸੰਭਾਲ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹਿਯੋਗ ਮੰਗਿਆ 

ਜਥੇਦਾਰ ਅਵਤਾਰ ਸਿੰਘ ਹਿੱਤ ਦੇ ਅਕਾਲ ਚਲਾਣੇ ' ਤੇ ਸ਼੍ਰੋਮਣੀ ਕਮੇਟੀ ਨੇ ਦੁੱਖ ਪ੍ਰਗਟਾਇਆ 

ਜਥੇਦਾਰ ਅਵਤਾਰ ਸਿੰਘ ਹਿੱਤ ਦੇ ਅਕਾਲ ਚਲਾਣੇ ' ਤੇ ਸ਼੍ਰੋਮਣੀ ਕਮੇਟੀ ਨੇ ਦੁੱਖ ਪ੍ਰਗਟਾਇਆ 

105 सरकारी स्कूलों को बंद करने के खट्टर सरकार के फैसले पर आम आदमी पार्टी का कड़ा रुख

105 सरकारी स्कूलों को बंद करने के खट्टर सरकार के फैसले पर आम आदमी पार्टी का कड़ा रुख

 ਸਿਵਲ ਸਰਜਨ ਨੇ ਕੋਹੜ ਪੀੜਤਾਂ ਨੂੰ ਵੰਡਿਆ ਜ਼ਰੂਰੀ ਸਮਾਨ,  ਹਰ ਕਿਸੇ ਨੂੰ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਕੋਹੜ ਪੀੜਤਾਂ ਨਾਲ ਘੁਲਣਾ-ਮਿਲਣਾ ਚਾਹੀਦੈ : ਡਾ. ਆਦਰਸ਼ਪਾਲ

 ਸਿਵਲ ਸਰਜਨ ਨੇ ਕੋਹੜ ਪੀੜਤਾਂ ਨੂੰ ਵੰਡਿਆ ਜ਼ਰੂਰੀ ਸਮਾਨ,  ਹਰ ਕਿਸੇ ਨੂੰ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਕੋਹੜ ਪੀੜਤਾਂ ਨਾਲ ਘੁਲਣਾ-ਮਿਲਣਾ ਚਾਹੀਦੈ : ਡਾ. ਆਦਰਸ਼ਪਾਲ

एचआईवी-दवाओं की कमी के कारण लोग अनिश्चितक़ालीन धरने पर

एचआईवी-दवाओं की कमी के कारण लोग अनिश्चितक़ालीन धरने पर

ਗੁਰਜੀਤ ਸਿੰਘ ਲਾਂਬਾ ਬਠਿੰਡਾ ਵਾਲਿਆਂ ਦੀ ਕਿਤਾਬ ਰਿਲੀਜ਼

ਗੁਰਜੀਤ ਸਿੰਘ ਲਾਂਬਾ ਬਠਿੰਡਾ ਵਾਲਿਆਂ ਦੀ ਕਿਤਾਬ ਰਿਲੀਜ਼

ਸ਼੍ਰੋਮਣੀ ਕਮੇਟੀ ਵੱਲੋਂ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ 

ਸ਼੍ਰੋਮਣੀ ਕਮੇਟੀ ਵੱਲੋਂ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ