Wednesday, December 07, 2022
Speaking Punjab

Punjab

ਭਾਈ ਸਰੂਪ ਸਿੰਘ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਹੋਏ ਨਤਮਸਤਕ, ਸਿੱਖੀ ਨੂੰ ਪ੍ਰਫੁੱਲਤ ਕਰਨਾ ਸਮੇ ਮੁੱਖ ਲੋੜ, ਗੁਰੂ ਘਰ ਦੇ ਵਜ਼ੀਰ ਪਾ ਸਕਦੇ ਹਨ ਆਪਣਾ  ਵਡਮੁੱਲਾ ਯੋਗਦਾਨ - ਬਾਬਾ ਕੁਲਵੰਤ ਸਿੰਘ 

November 20, 2022 02:21 PM
 
ਅੰਮ੍ਰਿਤਸਰ  (ਮਹਿੰਦਰ ਸਿੰਘ ਸੀਟਾ) :  ਗੁਰਦੁਆਰਾ ਸ੍ਰੀ ਹਜੂਰ ਸਾਹਿਬ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਜੀਵਨ "ਚ ਪਹਿਲੀ ਵਾਰ ਸੇਵਾ ਅਤੇ ਸਿਮਰਨ ਦੀ ਮੂਰਤ ਬਾਬਾ ਕੁਲਵੰਤ ਸਿੰਘ ਜੀ ਦੇ ਦਰਸ਼ਨ ਕਰਦਿਆ ਮਾਨੋ ਸਾਕਸ਼ਾਤ ਸਾਹਿਬੇ ਕਮਾਲ, ਅੰਮ੍ਰਿਤ ਦੇ ਦਾਤੇ, ਸਰਬੰਸ ਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਹੋਇਆ ਹੋਵੇ" ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਘਰ ਦੇ ਅਨਿਨ ਸੇਵਕ, ਮਿਠ ਬੋਲੜੇ, ਮਿਲਨਸਾਰ ਕਲਾਸੀਕਲ ਰਾਗ ਵਿਦਿਆ ਮੁਹਾਰਤ ਰੱਖਣ ਵਾਲੇ ਸੂਝਵਾਨ ਸੱਚਖੰਡ ਵਾਸੀ ਭਾਈ ਨਿਰਮਲ ਸਿੰਘ ਖਾਲਸਾ ਦੇ ਸ਼ਗਿਰਦ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਹਜੂਰੀ ਰਾਗੀ ਭਾਈ ਸਰੂਪ ਸਿੰਘ ਨੇ ਵਿਸ਼ੇਸ਼ ਭੱਟ ਦੋਰਾਨ ਇਸ ਪੱਤਰਕਾਰ ਨਾਲ  ਸਾਂਝੇ ਕੀਤੇ ।ਬੀਤੇ ਦਿਨੀ 11 ਨਵੰਬਰ ਨੂੰ ਆਪਣੇ ਜੱਥੇ ਸਮੇਤ ਸਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਸਭ ਜਰੂਰੀ ਰੁਝੇਵਿਆ ਨੂੰ ਲਾਂਭੇ ਕਰਦਿਆ 13 ਨਵੰਬਰ ਤੱਕ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ।ਪਾਵਨ ਦਰਬਾਰ "ਚ ਕੀਰਤਨ ਹਾਜ਼ਰੀ ਭਰਨ ਤੇ ਇਲਾਵਾ ਦੋਨੋ ਦਿਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਇਸੇ ਦੌਰਾਨ ਸਿੱਖੀ ਨੂੰ ਪ੍ਰਫੁੱਲਿਤ ਕਰਨ, ਨਸ਼ਿਆਂ "ਚ ਗਲਤਾਨ ਹੋ ਰਹੀ ਨੌਜਵਾਨਂ ਪੀੜ੍ਹੀ,ਪੰਜਾਬ "ਚ ਵਗ ਰਹੇ ਨਸ਼ਿਆ ਦੇ ਛੇਵੇ ਦਰਿਆ ਨੂੰ ਠੱਲ੍ਹ ਪਾਉਣ ਲਈ ਬਾਬਾ  ਜੀ   ਬਹੁਤ ਚਿੰਤਤ ਨਜਰ ਆਏ। "ਉਨ੍ਹਾ ਕਿਹਾ ਬੇਸ਼ੱਕ ਸਮੇ ਸਮੇ  ਦੀਆਂ ਸਰਕਾਰਾਂ ਅਤੇ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ, ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਹਰ ਮੰਚ ਤੇ ਇਲਾਵਾ ਘਰ ਘਰ ਗਲੀ ਗਲੀ ਫਰੀ ਧਾਰਮਿਕ ਲਿਟਰੇਚਰ ਵੰਡਣ ਤੋ ਇਲਾਵਾ ਮਹੀਨੇ "ਚ ਇਕ ਦਿਨ ਗੁਰੂ ਲੇਖੇ ਲਾਉਂਦਿਆਂ ਆਪਣਾ ਜੀਵਨ ਸਫਲ ਕਰਨ ਦੇ ਨਾਲ ਨਾਲ ਮਾਤਾਵਾਂ,ਭੈਣਾਂ, ਵੀਰਾਂ,ਬਜੁਰਗਾਂ ਦੇ ਸਹਿਯੋਗ ਤੋ ਇਲਾਵਾ ਸਕੂਲ ਕਾਲਜਾਂ ਧਾਰਮਿਕ ਸਭਾ ਸੁਸਾਇਟੀਆਂ ਰਾਗੀ ਢਾਡੀ ਪ੍ਰਚਾਰਿਕ ਕਵੀਸ਼ਰੀ ਜੱਥਿਆਂ ਕੋਲੋ ਨਿਮਾਣੇ, ਨਿਤਾਣੇ ਹੈ ਕੇ ਸਹਿਯੋਗ ਦੀ ਅਪੀਲ /ਬੇਨਤੀ ਕਰਦਿਆਂ ਸ਼੍ਰੌਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੌਜੂਦਾ ਸਰਕਾਰ ਵੱਲੋ ਆਰੰਭੇ ਇਸ ਕਾਰਜ "ਚ ਮੋਢੇ ਨਾਲ ਮੋਢਾ ਜੋੜ ਕੇ ਸਾਥ  ਦਿੰਦਿਆਂ ਇਸ ਲਾਹਨਤ /ਬੀਮਾਰੀ ਨੂੰ ਜੜ੍ਹ ਤੋ ਪੁੱਟਣ ਲਈ ਸਾਂਝੇ ਤੌਰ ਤੇ ਹੰਭਲਾ ਮਾਰੀਏ ।ਸਮਾਂ ਰਹਿੰਦਿਆਂ ਅਗਰ ਅਸੀ ਪਹਿਲ ਕਦਮੀ ਨਾ ਕੀਤੀ ਤਾਂ ਆਉਣ ਵਾਲੀ ਪੀੜ੍ਹੀ ਸਾਨੂੰ ਕਦੇ ਮੁਆਫ ਨਹੀ ਕਰੇਗੀ " ।ਇਸ ਮੌਕੇ ਬਾਬਾ ਜੀ ਨੇ ਆਪਣੇ ਕਰ ਕਮਲਾ ਨਾਲ ਭਾਈ ਸਰੂਪ ਸਿੰਘ ,ਸਹਾਇਕ ਭਾਈ ਰਣਬੀਰ ਸਿੰਘ, ਤਬਲਾ ਵਾਦਕ ਭਾਈ ਗੁਰਿੰਦਰ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਇਸ ਕਾਰਜ ਲਈ ਡਿਊਟੀ ਲਗਾਉਂਦਿਆਂ  ਅਸੀਸਾਂ ਦੇ ਕੇ ਸਿਫਤੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਤੋਰਿਆ /ਰਵਾਨਾ ਕੀਤਾ ।

Have something to say? Post your comment

More From Punjab

ਸ਼੍ਰੌਮਣੀ ਕਮੇਟੀ ਨੇ ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ

ਸ਼੍ਰੌਮਣੀ ਕਮੇਟੀ ਨੇ ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ

ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਲੰਧਰ ਦੇ ਮਨਸੂਰਪੁਰ ' ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ 

ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਲੰਧਰ ਦੇ ਮਨਸੂਰਪੁਰ ' ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਇੰਚਾਰਜ ਦੀ ਦਿਲ ਦਾ ਦੌਰਾ ਪੈ ਕਾਰਨ ਨਾਲ ਮੌਤ 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਇੰਚਾਰਜ ਦੀ ਦਿਲ ਦਾ ਦੌਰਾ ਪੈ ਕਾਰਨ ਨਾਲ ਮੌਤ 

ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੌਮਣੀ ਕਮੇਟੀ ਵੱਲੋਂ ਮਨਾਇਆ ਗਿਆ 

ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੌਮਣੀ ਕਮੇਟੀ ਵੱਲੋਂ ਮਨਾਇਆ ਗਿਆ 

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੋ ਅਧਿਆਪਕਾਂ ਦਾ ਨੈਸ਼ਨਲ ਪੱਧਰ ਦਾ ਐਫ ਏ ਪੀ ਬੈਸਟ ਅਧਿਆਪਕ ਐਵਾਰਡ ਨਾਲ ਸਨਮਾਨ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੋ ਅਧਿਆਪਕਾਂ ਦਾ ਨੈਸ਼ਨਲ ਪੱਧਰ ਦਾ ਐਫ ਏ ਪੀ ਬੈਸਟ ਅਧਿਆਪਕ ਐਵਾਰਡ ਨਾਲ ਸਨਮਾਨ

ਮੇਅਰ ਵੱਲੋਂ ਗੰਡਾ ਸਿੰਘ ਵਾਲਾ ਮਜੀਠਾ ਰੋਡ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ

ਮੇਅਰ ਵੱਲੋਂ ਗੰਡਾ ਸਿੰਘ ਵਾਲਾ ਮਜੀਠਾ ਰੋਡ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ

13 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ 4 ਦਸੰਬਰ ਨੂੰ ਕਰਵਾਏ ਜਾਣਗੇ- ਬਾਬਾ ਸਾਂਤ 

13 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ 4 ਦਸੰਬਰ ਨੂੰ ਕਰਵਾਏ ਜਾਣਗੇ- ਬਾਬਾ ਸਾਂਤ 

ਹਰਿਆਣਾ ਸਰਕਾਰ ਵੱਲੋਂ ਗੁਰੂ ਘਰਾਂ ' ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀ- ਐਡਵੋਕੇਟ ਹਰਜਿੰਦਰ ਸਿੰਘ ਧਾਮੀ 

ਹਰਿਆਣਾ ਸਰਕਾਰ ਵੱਲੋਂ ਗੁਰੂ ਘਰਾਂ ' ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀ- ਐਡਵੋਕੇਟ ਹਰਜਿੰਦਰ ਸਿੰਘ ਧਾਮੀ 

ਸ਼੍ਰੋਮਣੀਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਦਸਤਖਤੀ ਮੁਹਿੰਮ ਵਿਸ਼ਵ ਤੱਕ ਲਿਜਾਣ ਦਾ ਐਲਾਨ 

ਸ਼੍ਰੋਮਣੀਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਦਸਤਖਤੀ ਮੁਹਿੰਮ ਵਿਸ਼ਵ ਤੱਕ ਲਿਜਾਣ ਦਾ ਐਲਾਨ 

ਏ.ਐਸ਼.ਆਈ ਸ.ਦਲਜੀਤ ਸਿੰਘ ਨੇ ਜਰੂਰਤਮੰਦ ਪਰਿਵਾਰ ਦੇ ਪੁੱਤਰ ਦਾ ਅੰਤਿਮ ਸੰਸਕਾਰ ਕਰਵਾਇਆ

ਏ.ਐਸ਼.ਆਈ ਸ.ਦਲਜੀਤ ਸਿੰਘ ਨੇ ਜਰੂਰਤਮੰਦ ਪਰਿਵਾਰ ਦੇ ਪੁੱਤਰ ਦਾ ਅੰਤਿਮ ਸੰਸਕਾਰ ਕਰਵਾਇਆ