Wednesday, December 07, 2022
Speaking Punjab

Punjab

ਅੰਤਰ ਜ਼ਿਲ੍ਹਾ ਪਾਵਰ ਲਿਫ਼ਟਿੰਗ ਮੁਕਾਬਲਿਆਂ ਵਿਚ ਬਠਿੰਡਾ ਦੀ ਝੰਡੀ, 53 ਅਤੇ 59 ਕਿਲੋ ਭਾਰ ਦੇ ਦੋਵੇਂ ਮੁਕਾਬਲੇ ਜਿੱਤੇ

November 22, 2022 05:16 PM

 

45 ਕਿਲੋ ਭਾਰ ਵਿਚ ਅੰਮ੍ਰਿਤਸਰ ਪਹਿਲੇ ਸਥਾਨ ਉਤੇ

(ਸਪੀਕਿੰਗ ਪੰਜਾਬ)

ਫ਼ਤਹਿਗੜ੍ਹ ਸਾਹਿਬ : ਅੱਜ ਇਥੇ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ ਵਿਖੇ ਅੰਤਰ ਜ਼ਿਲ੍ਹਾ ਪਾਵਰ ਲਿਫ਼ਟਿੰਗ ਅੰਡਰ-17, 19 ਟੂਰਨਾਮੈਂਟ ਦਾ ਉਦਘਾਟਨ ਉਪ ਜ਼ਿਲ੍ਹਾ ਸਿਖਿਆ ਅਫ਼ਸਰ (ਸੈ.ਸਿ) ਸ. ਸ਼ਮਸ਼ੇਰ ਸਿੰਘ ਨੇ ਕੀਤਾ। ਪ੍ਰੈੱਸ ਕਮੇਟੀ ਦੇ ਕਨਵੀਨਰ ਮੁਹੰਮਦ ਅਸਲਮ ਅਤੇ ਪ੍ਰੈੱਸ ਸਕੱਤਰ ਕਰਨਵੀਰ ਰੰਧਾਵਾ ਨੇ ਅੱਜ ਹੋਏ ਮੁਕਾਬਲਿਆਂ ਦੇ ਨਤੀਜੇ ਜਾਰੀ ਕਰਦਿਆਂ ਦੱਸਿਆ ਕਿ 45 ਕਿੱਲੋ ਭਾਰ ਵਿਚ ਅੰਮ੍ਰਿਤਸਰ ਦੇ ਲਕਸ਼ਦੀਪ ਸਿੰਘ ਨੇ ਪਹਿਲਾ ਅਤੇ ਰੋਪੜ ਦੇ ਜਸਵਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਲਕਸ਼ਦੀਪ ਸਿੰਘ ਨੇ ਕੁੱਲ 175 ਅਤੇ ਜਸਵਿੰਦਰ ਸਿੰਘ ਨੇ 150 ਕਿਲੋ ਵਜ਼ਨ ਚੁੱਕਿਆ। 53 ਕਿਲੋ ਭਾਰ ਵਿਚ ਬਠਿੰਡਾ ਦਾ ਜਨਕ ਰਾਜ ਪਹਿਲੇ ਨੰਬਰ ਉਪਰ ਰਿਹਾ। ਜਨਕ ਰਾਜ ਨੇ ਕੁੱਲ 332.5 ਕਿਲੋ ਭਾਰ ਚੁੱਕਿਆ। ਦੂਜੇ ਨੰਬਰ ਉਪਰ ਲੁਧਿਆਣਾ ਦਾ ਗਮਇਲ ਚੌਧਰੀ 297.5 ਕਿੱਲੋ ਭਾਰ ਚੁੱਕ ਕੇ ਰਿਹਾ। ਤੀਜੇ ਨੰਬਰ ਉਪਰ 292.5 ਕਿੱਲੋ ਭਾਰ ਚੁੱਕ ਕੇ ਫ਼ਾਜ਼ਿਲਕਾ ਦਾ ਸੰਦੀਪ ਕੁਮਾਰ ਰਿਹਾ।

ਚੌਥਾ ਸਥਾਨ ਮਾਨਸਾ ਦੇ ਗੁਰਸੇਵਕ ਸਿੰਘ ਨੇ 240 ਕਿਲੋ ਭਾਰ ਚੁੱਕ ਕੇ ਹਾਸਲ ਕੀਤਾ। ਇਸੇ ਤਰ੍ਹਾਂ 59 ਕਿਲੋ ਭਾਰ ਵਿਚ ਬਠਿੰਡਾ ਦੇ ਮਹੇਸ਼ ਸ਼ਾਹ ਨੇ ਬਾਜ਼ੀ ਮਾਰੀ, ਉਸ ਨੇ 387.5 ਕਿਲੋ ਭਾਰ ਚੁੱਕ ਕੇ ਇਹ ਸਥਾਨ ਹਾਸਲ ਕੀਤਾ। ਦੂਜਾ ਸਥਾਨ ਰੋਪੜ ਦੇ ਕ੍ਰਿਸ਼ਦੀਪ ਸਿੰਘ ਨੇ 292.5 ਕਿੱਲੋ ਭਾਰ ਚੁੱਕ ਕੇ ਹਾਸਲ ਕੀਤਾ। ਤੀਜਾ ਸਥਾਨ ਲੁਧਿਆਣਾ ਦੇ ਰਾਜੂ ਨੇ ਲਿਆ। ਰਾਜੂ ਨੇ 265 ਕਿਲੋ ਭਾਰ ਚੁੱਕਿਆ। ਸ੍ਰੀ ਮੁਕਤਸਰ ਸਾਹਿਬ ਦੇ ਦੀਪਿੰਦਰ ਸਿੰਘ ਨੇ 262.5 ਕਿਲੋ ਵਜ਼ਨ ਚੁੱਕ ਕੇ ਚੌਥਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਥੇ ਚੱਲ ਰਹੇ ਅੰਤਰ ਜ਼ਿਲ੍ਹਾ ਖੇਡਾਂ ਜ਼ਿਲ੍ਹਾ ਸਿਖਿਆ ਅਫ਼ਸਰ (ਸੈ.ਸਿ) ਫ਼ਤਹਿਗੜ੍ਹ ਸਾਹਿਬ ਸ੍ਰੀ ਸੁਸ਼ੀਲ ਨਾਥ ਦੀ ਅਗਵਾਈ ਹੇਠ ਆਯੋਜਿਤ ਕੀਤੇ ਜਾ ਰਹੇ ਹਨ। ਅੱਜ ਪਹਿਲੇ ਦਿਨ ਰਾਜ ਭਰ ਤੋਂ 15 ਟੀਮਾਂ ਨੇ ਟੂਰਨਾਮੈਂਟ ਵਿਚ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦੀ ਨਿਗਰਾਨੀ ਡੀ.ਐਮ. ਸਪੋਰਟਸ ਸ੍ਰੀ ਜਸਵੀਰ ਸਿੰਘ ਕਰ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਹਰਵਿਨੈ ਭਾਰਦਵਾਜ, ਰਾਕੇਸ਼ ਕੁਮਾਰ ਅਤੇ ਬਲਵਿੰਦਰ ਸਿੰਘ ਨੇ ਨਿਭਾਈ। ਇਨ੍ਹਾਂ ਮੁਕਾਬਲਿਆਂ ਨੂੰ ਸਿਰੇ ਚਾੜ੍ਹਨ ਵਿਚ ਲੈਕਚਰਾਰ ਰੂਪਪ੍ਰੀਤ ਕੌਰ, ਇਕਬਾਲ ਸਿੰਘ, ਅਵਤਾਰ ਸਿੰਘ ਡੀਪੀਈ, ਲੈਕਚਰਾਰ ਸਰੀਰਕ ਸਿਖਿਆ ਸ੍ਰੀ ਨੰਦਾ, ਜਸਵਿੰਦਰ ਸਿੰਘ ਪੀ.ਟੀ.ਆਈ, ਪਰਮਜੀਤ ਕੌਰ ਪੀਟੀਆਈ, ਹੈੱਡ ਮਿਸਟ੍ਰੈਸ ਕਮਲਵੀਰ ਕੌਰ, ਪ੍ਰਿੰਸੀਪਲ ਅਰਸ਼ਦੀਪ ਕੌਰ ਨੇ ਅਹਿਮ ਭੂਮਿਕਾ ਨਿਭਾਈ।

Have something to say? Post your comment

More From Punjab

ਸ਼੍ਰੌਮਣੀ ਕਮੇਟੀ ਨੇ ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ

ਸ਼੍ਰੌਮਣੀ ਕਮੇਟੀ ਨੇ ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ

ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਲੰਧਰ ਦੇ ਮਨਸੂਰਪੁਰ ' ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ 

ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਲੰਧਰ ਦੇ ਮਨਸੂਰਪੁਰ ' ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਇੰਚਾਰਜ ਦੀ ਦਿਲ ਦਾ ਦੌਰਾ ਪੈ ਕਾਰਨ ਨਾਲ ਮੌਤ 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਇੰਚਾਰਜ ਦੀ ਦਿਲ ਦਾ ਦੌਰਾ ਪੈ ਕਾਰਨ ਨਾਲ ਮੌਤ 

ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੌਮਣੀ ਕਮੇਟੀ ਵੱਲੋਂ ਮਨਾਇਆ ਗਿਆ 

ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੌਮਣੀ ਕਮੇਟੀ ਵੱਲੋਂ ਮਨਾਇਆ ਗਿਆ 

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੋ ਅਧਿਆਪਕਾਂ ਦਾ ਨੈਸ਼ਨਲ ਪੱਧਰ ਦਾ ਐਫ ਏ ਪੀ ਬੈਸਟ ਅਧਿਆਪਕ ਐਵਾਰਡ ਨਾਲ ਸਨਮਾਨ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੋ ਅਧਿਆਪਕਾਂ ਦਾ ਨੈਸ਼ਨਲ ਪੱਧਰ ਦਾ ਐਫ ਏ ਪੀ ਬੈਸਟ ਅਧਿਆਪਕ ਐਵਾਰਡ ਨਾਲ ਸਨਮਾਨ

ਮੇਅਰ ਵੱਲੋਂ ਗੰਡਾ ਸਿੰਘ ਵਾਲਾ ਮਜੀਠਾ ਰੋਡ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ

ਮੇਅਰ ਵੱਲੋਂ ਗੰਡਾ ਸਿੰਘ ਵਾਲਾ ਮਜੀਠਾ ਰੋਡ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ

13 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ 4 ਦਸੰਬਰ ਨੂੰ ਕਰਵਾਏ ਜਾਣਗੇ- ਬਾਬਾ ਸਾਂਤ 

13 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ 4 ਦਸੰਬਰ ਨੂੰ ਕਰਵਾਏ ਜਾਣਗੇ- ਬਾਬਾ ਸਾਂਤ 

ਹਰਿਆਣਾ ਸਰਕਾਰ ਵੱਲੋਂ ਗੁਰੂ ਘਰਾਂ ' ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀ- ਐਡਵੋਕੇਟ ਹਰਜਿੰਦਰ ਸਿੰਘ ਧਾਮੀ 

ਹਰਿਆਣਾ ਸਰਕਾਰ ਵੱਲੋਂ ਗੁਰੂ ਘਰਾਂ ' ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀ- ਐਡਵੋਕੇਟ ਹਰਜਿੰਦਰ ਸਿੰਘ ਧਾਮੀ 

ਸ਼੍ਰੋਮਣੀਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਦਸਤਖਤੀ ਮੁਹਿੰਮ ਵਿਸ਼ਵ ਤੱਕ ਲਿਜਾਣ ਦਾ ਐਲਾਨ 

ਸ਼੍ਰੋਮਣੀਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਦਸਤਖਤੀ ਮੁਹਿੰਮ ਵਿਸ਼ਵ ਤੱਕ ਲਿਜਾਣ ਦਾ ਐਲਾਨ 

ਏ.ਐਸ਼.ਆਈ ਸ.ਦਲਜੀਤ ਸਿੰਘ ਨੇ ਜਰੂਰਤਮੰਦ ਪਰਿਵਾਰ ਦੇ ਪੁੱਤਰ ਦਾ ਅੰਤਿਮ ਸੰਸਕਾਰ ਕਰਵਾਇਆ

ਏ.ਐਸ਼.ਆਈ ਸ.ਦਲਜੀਤ ਸਿੰਘ ਨੇ ਜਰੂਰਤਮੰਦ ਪਰਿਵਾਰ ਦੇ ਪੁੱਤਰ ਦਾ ਅੰਤਿਮ ਸੰਸਕਾਰ ਕਰਵਾਇਆ