Wednesday, December 07, 2022
Speaking Punjab

Punjab

ਪਠਾਨਕੋਟ ਚੌਕ ਲਾਗੇ ਪਏ ਕੰਡਮ ਵਾਹਨ ਬਣੇ ਆਵਾਜਾਈ ‘ਚ ਅੜਿੱਕਾ

November 22, 2022 11:08 PM

ਜਲੰਧਰ (ਸਪੀਕਿੰਗ ਪੰਜਾਬ) : ਸਾਰੇ ਪੰਜਾਬ ਵਿਚ ਸੜਕਾਂ ਘੇਰ ਕੇ ਰੱਖਣ ਦਾ ਕਸੂਤਾ ਰਿਵਾਜ਼ ਜਿਹਾ ਪੈ ਗਿਆ ਜਾਪਦਾ ਹੈ। ਵਰਕਸ਼ੋਪ ਵਾਲੇ ਮਕੈਨਿਕ ਵੀਰਾਂ ਨੂੰ ਬੇਸ਼ੱਕ ਮਿਹਨਤੀ ਕਿਹਾ ਜਾਂਦਾ ਹੈ ਤੇ ਮਾਲਕਾਂ ਨੂੰ ਉੱਦਮੀ ਕਿਹਾ ਜਾਂਦਾ ਹੈ ਪਰ ਏਸ ਦੇ ਬਾਵਜੂਦ ਸਭ ਸਹੀ ਨਹੀਂ ਹੈ।

ਦਿਹਾਤੀ ਇਲਾਕੇ ਵਿਚ ਬਾਈਪਾਸ ਨੇੜੇ ਵੱਸਦੇ ਪਿੰਡਾਂ ਤੇ ਮੁਹੱਲਿਆਂ ਵਿਚ ਵੀ ਹੁਣ ਰਾਹਾਂ ਵਿਚ ਖੜੇ ਵਾਹਨਾਂ ਕਰ ਕੇ ਟ੍ਰੈਫਿਕ ਜਾਮ ਲੱਗ ਰਹੇ ਹਨ। ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਜਲੰਧਰ ਦੇ ਪਠਾਨਕੋਟ ਚੌਕ ਲਾਗੇ ਬੈਂਕ ਦੇ ਏ. ਟੀ.ਐਮ. ਕਿਓਸਿਕ ਨੇੜੇ ਸਰਵਿਸ ਲੇਨ ਉੱਤੇ ਇਹ ਵਰਕਸ਼ੋਪ ਹੁੰਦੀ ਸੀ। ਵਰਕਸ਼ੋਪ ਤੋਂ ਲੈ ਕੇ, ਰੇਰੂ ਪਿੰਡ ਵਾਲੇ ਮੋੜ ਤਕ ਕੁਲ 18 ਕੰਡਮ ਤੇ ਛਕੜਾ ਕਿਸਮ ਦੇ ਕਬਾੜ ਵਾਹਨ ਪਏ ਹਨ। ਇਹ ਵਾਹਨ ਸ਼ਾਇਦ ਖ਼ਰਾਬ ਵਹੀਕਲਾਂ ਦੇ ਜ਼ੰਗ ਖਾਧੇ ਢਾਂਚੇ ਹਨ। ਕੋਈ ਪਤਾ ਨਹੀਂ ਲੱਗ ਸਕਿਆ ਕਿ ਕਈ ਸਾਲਾਂ ਤੋਂ ਇਨ੍ਹਾਂ ਨੂੰ ਸੜਕ ਉੱਤੇ ਸਜਾਅ ਕੇ ਕਿਓੰ ਰੱਖਿਆ ਗਿਆ ਹੈ? ਇਨ੍ਹਾਂ ਕਬਾੜ ਢਾਂਚਿਆਂ ਦਾ ਮਾਲਕ ਕੌਣ ਹੈ?? ਨੇੜੇ ਹੀ ਮੋਬਾਈਲ ਮੁਰੰਮਤ ਕਰਨ ਵਾਲੇ ਮਕੈਨਿਕ ਦੀ ਹੱਟੀ ਹੈ ਤੇ ਢਾਬਾ ਹੈ, ਇਹ ਲੋਕ ਇਤਰਾਜ਼ ਕਿਓੰ ਨਹੀਂ ਕਰਦੇ? ਇਸ ਤੋਂ ਇਲਾਵਾ, ਪੁਲਿਸ ਦੀ ਗਾਰਦ ਤੇ ਪੀ.ਸੀ. ਆਰ. ਪੇਟ੍ਰੋਲਿੰਗ ਟੀਮ ਵੀ ਏਧਰੋਂ ਲੰਘਦੀ ਹੈ, ਉਨ੍ਹਾਂ ਨੇ ਇਹ ਮਲਬਾ ਕਿਓੰ ਨਹੀਂ ਚੁਕਾਇਆ? ਇਨ੍ਹਾਂ ਵਾਹਨਾਂ ਵਿਚ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਾਰਨ ਡੇਂਗੂ ਦਾ ਲਾਰਵਾ ਪੈਦਾ ਹੋ ਸਕਦਾ ਹੈ।

ਇਸ ਸਬੰਧ ਵਿਚ ਸਮਾਜ ਸੇਵਕ ਤੇ ਲਿਖਾਰੀ ਯਾਦਵਿੰਦਰ ਦੀਦਾਵਰ , ਪ੍ਰੇਮ ਨਰੈਣ, ਆਜ਼ਾਦ ਅਹਮਦ ਨੇ ਕਿਹਾ ਹੈ ਕਿ ਰੇਲਵੇ ਸਟੇਸ਼ਨ ਜਲੰਧਰ ਤੇ 40ਕੁਆਰਟਰ ਤੇ ਰਸਤੇ ਮੁਹੱਲੇ ਇਲਾਕੇ ਦੇ ਸਮੈਕੀਏ, ਗੈਂਗਸਟਰ, ਲੁਟੇਰੇ, ਖੋਹਬਾਜ਼ ਤੇ ਬਲੇਡ-ਬਾਜ਼ ਵੀ ਆਉਂਦੇ ਜਾਂਦੇ ਰਾਹੀ ਨੂੰ ਲੁੱਟਣ ਲਈ ਇੱਥੇ ਲੁਕਣਗ਼ਾਹ ਬਣਾ ਸਕਦੇ ਹਨ। ਲੋਕਾਂ ਨੇ ਇਹ ਕਬਾੜ ਕਾਰਾਂ ਤੇ ਹੋਰ ਢਾਂਚਾ ਚੁਕਾਉਣ ਦੀ ਅਰਜ਼ ਕੀਤੀ ਹੈ।

Have something to say? Post your comment

More From Punjab

ਸ਼੍ਰੌਮਣੀ ਕਮੇਟੀ ਨੇ ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ

ਸ਼੍ਰੌਮਣੀ ਕਮੇਟੀ ਨੇ ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ

ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਲੰਧਰ ਦੇ ਮਨਸੂਰਪੁਰ ' ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ 

ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਲੰਧਰ ਦੇ ਮਨਸੂਰਪੁਰ ' ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਇੰਚਾਰਜ ਦੀ ਦਿਲ ਦਾ ਦੌਰਾ ਪੈ ਕਾਰਨ ਨਾਲ ਮੌਤ 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਇੰਚਾਰਜ ਦੀ ਦਿਲ ਦਾ ਦੌਰਾ ਪੈ ਕਾਰਨ ਨਾਲ ਮੌਤ 

ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੌਮਣੀ ਕਮੇਟੀ ਵੱਲੋਂ ਮਨਾਇਆ ਗਿਆ 

ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੌਮਣੀ ਕਮੇਟੀ ਵੱਲੋਂ ਮਨਾਇਆ ਗਿਆ 

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੋ ਅਧਿਆਪਕਾਂ ਦਾ ਨੈਸ਼ਨਲ ਪੱਧਰ ਦਾ ਐਫ ਏ ਪੀ ਬੈਸਟ ਅਧਿਆਪਕ ਐਵਾਰਡ ਨਾਲ ਸਨਮਾਨ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੋ ਅਧਿਆਪਕਾਂ ਦਾ ਨੈਸ਼ਨਲ ਪੱਧਰ ਦਾ ਐਫ ਏ ਪੀ ਬੈਸਟ ਅਧਿਆਪਕ ਐਵਾਰਡ ਨਾਲ ਸਨਮਾਨ

ਮੇਅਰ ਵੱਲੋਂ ਗੰਡਾ ਸਿੰਘ ਵਾਲਾ ਮਜੀਠਾ ਰੋਡ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ

ਮੇਅਰ ਵੱਲੋਂ ਗੰਡਾ ਸਿੰਘ ਵਾਲਾ ਮਜੀਠਾ ਰੋਡ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ

13 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ 4 ਦਸੰਬਰ ਨੂੰ ਕਰਵਾਏ ਜਾਣਗੇ- ਬਾਬਾ ਸਾਂਤ 

13 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ 4 ਦਸੰਬਰ ਨੂੰ ਕਰਵਾਏ ਜਾਣਗੇ- ਬਾਬਾ ਸਾਂਤ 

ਹਰਿਆਣਾ ਸਰਕਾਰ ਵੱਲੋਂ ਗੁਰੂ ਘਰਾਂ ' ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀ- ਐਡਵੋਕੇਟ ਹਰਜਿੰਦਰ ਸਿੰਘ ਧਾਮੀ 

ਹਰਿਆਣਾ ਸਰਕਾਰ ਵੱਲੋਂ ਗੁਰੂ ਘਰਾਂ ' ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀ- ਐਡਵੋਕੇਟ ਹਰਜਿੰਦਰ ਸਿੰਘ ਧਾਮੀ 

ਸ਼੍ਰੋਮਣੀਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਦਸਤਖਤੀ ਮੁਹਿੰਮ ਵਿਸ਼ਵ ਤੱਕ ਲਿਜਾਣ ਦਾ ਐਲਾਨ 

ਸ਼੍ਰੋਮਣੀਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਦਸਤਖਤੀ ਮੁਹਿੰਮ ਵਿਸ਼ਵ ਤੱਕ ਲਿਜਾਣ ਦਾ ਐਲਾਨ 

ਏ.ਐਸ਼.ਆਈ ਸ.ਦਲਜੀਤ ਸਿੰਘ ਨੇ ਜਰੂਰਤਮੰਦ ਪਰਿਵਾਰ ਦੇ ਪੁੱਤਰ ਦਾ ਅੰਤਿਮ ਸੰਸਕਾਰ ਕਰਵਾਇਆ

ਏ.ਐਸ਼.ਆਈ ਸ.ਦਲਜੀਤ ਸਿੰਘ ਨੇ ਜਰੂਰਤਮੰਦ ਪਰਿਵਾਰ ਦੇ ਪੁੱਤਰ ਦਾ ਅੰਤਿਮ ਸੰਸਕਾਰ ਕਰਵਾਇਆ