Wednesday, December 07, 2022
Speaking Punjab

Punjab

ਅੰਤਰ ਜ਼ਿਲ੍ਹਾ ਪਾਵਰ ਲਿਫ਼ਟਿੰਗ ਮੁਕਾਬਲਿਆਂ ਵਿਚ ਨਵਜੋਤ ਵਰਮਾ, ਹਰਸ਼ਦੀਪ ਸਿੰਘ ਅਤੇ ਸਾਹਿਲ ਸੋਫ਼ਤ ਚਮਕੇ

November 23, 2022 07:08 PM

 (ਫ਼ੋਟੋ : ਪਾਵਰ ਲਿਫ਼ਟਿੰਗ ਵਿਚ ਪਹਿਲੇ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਦਾ ਮੈਡਲਾਂ ਨਾਲ ਸਨਮਾਨ ਕੀਤਾ ਗਿਆ।)

ਵੱਖ-ਵੱਖ ਭਾਰ ਵਰਗਾਂ ਵਿਚ ਹਾਸਲ ਕੀਤਾ ਪਹਿਲਾ ਸਥਾਨ, ਫ਼ਤਹਿਗੜ੍ਹ ਸਾਹਿਬ ਦੇ ਹਸਰਤ ਸਿੰਘ ਨੇ 355 ਕਿਲੋ ਭਾਰ ਚੁੱਕਿਆ

(ਸਪੀਕਿੰਗ ਪੰਜਾਬ)

ਫ਼ਤਹਿਗੜ੍ਹ ਸਾਹਿਬ: 66ਵੀਂਆਂ ਅੰਤਰ ਜ਼ਿਲ੍ਹਾ ਅੰਡਰ-17 ਖੇਡਾਂ ਦੌਰਾਨ ਪਾਵਰ ਲਿਫ਼ਟਿੰਗ ਦੇ ਮੁਕਾਬਲਿਆਂ ਵਿਚ 74 ਕਿਲੋ ਭਾਰ ਦੇ ਖਿਡਾਰੀਆਂ ਵਿਚੋਂ ਲੁਧਿਆਣਾ ਦੇ ਨਵਜੋਤ ਵਰਮਾ ਨੇ 505 ਭਾਰ ਰਾਹੀਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਦੂਜੇ ਨੰਬਰ ਉਪਰ ਸ੍ਰੀ ਮੁਕਤਸਰ ਸਾਹਿਬ ਦਾ ਜਸਕਰਨ ਸਿੰਘ 392.5 ਕਿਲੋ ਭਾਰ ਚੁੱਕ ਕੇ ਰਿਹਾ। ਤੀਜਾ ਸਥਾਨ ਫ਼ਤਹਿਗੜ੍ਹ ਸਾਹਿਬ ਦੇ ਪੰਚਮਪ੍ਰੀਤ ਸਿੰਘ ਨੇ 322.5 ਕਿਲੋ ਭਾਰ ਚੁੱਕ ਕੇ ਕੀਤਾ। ਚੌਥੇ ਨੰਬਰ ਉਪਰ ਫ਼ਾਜ਼ਿਲਕਾ ਜ਼ਿਲ੍ਹੇ ਦਾ ਅੰਸ਼ ਅਰੋੜਾ 320 ਕਿਲੋ ਭਾਰ ਚੁੱਕ ਕੇ ਰਿਹਾ। 83 ਕਿਲੋ ਭਾਰ ਵਿਚ ਪਟਿਆਲਾ ਦੇ ਹਰਸ਼ਦੀਪ ਸਿੰਘ ਨੇ 365 ਕਿਲੋ ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਫ਼ਤਹਿਗੜ੍ਹ ਸਾਹਿਬ ਦਾ ਹਸਰਤ ਸਿੰਘ 355 ਕਿਲੋ ਭਾਰ ਚੁੱਕ ਕੇ ਦੂਜੇ ਸਥਾਨ ਉਪਰ ਰਿਹਾ। ਇਸੇ ਤਰ੍ਹਾਂ ਤੀਜੇ ਸਥਾਨ ਉਤੇ ਬਠਿੰਡਾ ਦਾ ਗੁਰਸ਼ਰਨ ਸਿੰਘ ਮੱਲੀ 335 ਕਿਲੋ ਭਾਰ ਚੁੱਕ ਕੇ ਰਿਹਾ। ਚੌਥੇ ਸਥਾਨ ਉਪਰ ਮੋਗਾ ਦਾ ਰਣਬੀਰ ਸਿੰਘ 332.5 ਕਿਲੋ ਭਾਰ ਚੁੱਕ ਕੇ ਰਿਹਾ। 93 ਕਿਲੋ ਭਾਰ ਵਿਚ ਫ਼ਤਹਿਗੜ੍ਹ ਸਾਹਿਬ ਦੇ ਸਾਹਿਲ ਸੋਫ਼ਤ ਨੇ 572.5 ਕਿਲੋ ਭਾਰ ਚੁੱਕ ਕੇ ਸਾਰਿਆਂ ਨੂੰ ਪਛਾਣ ਦਿਤਾ। ਦੂਜਾ ਸਥਾਨ ਬਠਿੰਡਾ ਦੇ ਸ਼ਿਵਮ ਗੋਇਲ ਨੇ 412.5 ਕਿਲੋ ਭਾਰ ਚੁੱਕ ਕੇ ਹਾਸਲ ਕੀਤਾ ਜਦਕਿ ਤੀਜਾ ਸਥਾਨ ਸ੍ਰੀ ਮੁਕਤਸਰ ਸਾਹਿਬ ਦੇ ਗੁਰਪ੍ਰੀਤ ਸਿੰਘ ਨੇ 375 ਕਿਲੋ ਭਾਰ ਚੁੱਕ ਕੇ ਹਾਸਲ ਕੀਤਾ। ਚੌਥਾ ਸਥਾਨ ਮੋਗਾ ਦੇ ਸਰਬਜੀਤ ਸਿੰਘ ਨੇ 280 ਕਿਲੋ ਭਾਰ ਚੁੱਕ ਕੇ ਹਾਸਲ ਕੀਤਾ।  ਇਨ੍ਹਾਂ ਮੁਕਾਬਲਿਆਂ ਦੀ ਨਿਗਰਾਨੀ ਡੀ.ਐਮ. ਸਪੋਰਟਸ ਸ੍ਰੀ ਜਸਵੀਰ ਸਿੰਘ ਕਰ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਹਰਵਿਨੈ ਭਾਰਦਵਾਜ, ਰਾਕੇਸ਼ ਕੁਮਾਰ ਅਤੇ ਬਲਵਿੰਦਰ ਸਿੰਘ ਨੇ ਨਿਭਾਈ। ਇਨ੍ਹਾਂ ਮੁਕਾਬਲਿਆਂ ਨੂੰ ਸਿਰੇ ਚਾੜ੍ਹਨ ਵਿਚ ਲੈਕਚਰਾਰ ਰੂਪਪ੍ਰੀਤ ਕੌਰ, ਇਕਬਾਲ ਸਿੰਘ, ਅਵਤਾਰ ਸਿੰਘ ਡੀਪੀਈ, ਲੈਕਚਰਾਰ ਸਰੀਰਕ ਸਿਖਿਆ ਸ੍ਰੀ ਨੰਦਾ, ਜਸਵਿੰਦਰ ਸਿੰਘ ਪੀ.ਟੀ.ਆਈ, ਪਰਮਜੀਤ ਕੌਰ ਪੀਟੀਆਈ, ਹੈੱਡ ਮਿਸਟ੍ਰੈਸ ਕਮਲਵੀਰ ਕੌਰ, ਪ੍ਰਿੰਸੀਪਲ ਅਰਸ਼ਦੀਪ ਕੌਰ ਨੇ ਅਹਿਮ ਭੂਮਿਕਾ ਨਿਭਾਈ।

Have something to say? Post your comment

More From Punjab

ਸ਼੍ਰੌਮਣੀ ਕਮੇਟੀ ਨੇ ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ

ਸ਼੍ਰੌਮਣੀ ਕਮੇਟੀ ਨੇ ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ

ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਲੰਧਰ ਦੇ ਮਨਸੂਰਪੁਰ ' ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ 

ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਲੰਧਰ ਦੇ ਮਨਸੂਰਪੁਰ ' ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਇੰਚਾਰਜ ਦੀ ਦਿਲ ਦਾ ਦੌਰਾ ਪੈ ਕਾਰਨ ਨਾਲ ਮੌਤ 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਇੰਚਾਰਜ ਦੀ ਦਿਲ ਦਾ ਦੌਰਾ ਪੈ ਕਾਰਨ ਨਾਲ ਮੌਤ 

ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੌਮਣੀ ਕਮੇਟੀ ਵੱਲੋਂ ਮਨਾਇਆ ਗਿਆ 

ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੌਮਣੀ ਕਮੇਟੀ ਵੱਲੋਂ ਮਨਾਇਆ ਗਿਆ 

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੋ ਅਧਿਆਪਕਾਂ ਦਾ ਨੈਸ਼ਨਲ ਪੱਧਰ ਦਾ ਐਫ ਏ ਪੀ ਬੈਸਟ ਅਧਿਆਪਕ ਐਵਾਰਡ ਨਾਲ ਸਨਮਾਨ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਦੋ ਅਧਿਆਪਕਾਂ ਦਾ ਨੈਸ਼ਨਲ ਪੱਧਰ ਦਾ ਐਫ ਏ ਪੀ ਬੈਸਟ ਅਧਿਆਪਕ ਐਵਾਰਡ ਨਾਲ ਸਨਮਾਨ

ਮੇਅਰ ਵੱਲੋਂ ਗੰਡਾ ਸਿੰਘ ਵਾਲਾ ਮਜੀਠਾ ਰੋਡ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ

ਮੇਅਰ ਵੱਲੋਂ ਗੰਡਾ ਸਿੰਘ ਵਾਲਾ ਮਜੀਠਾ ਰੋਡ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ

13 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ 4 ਦਸੰਬਰ ਨੂੰ ਕਰਵਾਏ ਜਾਣਗੇ- ਬਾਬਾ ਸਾਂਤ 

13 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ 4 ਦਸੰਬਰ ਨੂੰ ਕਰਵਾਏ ਜਾਣਗੇ- ਬਾਬਾ ਸਾਂਤ 

ਹਰਿਆਣਾ ਸਰਕਾਰ ਵੱਲੋਂ ਗੁਰੂ ਘਰਾਂ ' ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀ- ਐਡਵੋਕੇਟ ਹਰਜਿੰਦਰ ਸਿੰਘ ਧਾਮੀ 

ਹਰਿਆਣਾ ਸਰਕਾਰ ਵੱਲੋਂ ਗੁਰੂ ਘਰਾਂ ' ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀ- ਐਡਵੋਕੇਟ ਹਰਜਿੰਦਰ ਸਿੰਘ ਧਾਮੀ 

ਸ਼੍ਰੋਮਣੀਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਦਸਤਖਤੀ ਮੁਹਿੰਮ ਵਿਸ਼ਵ ਤੱਕ ਲਿਜਾਣ ਦਾ ਐਲਾਨ 

ਸ਼੍ਰੋਮਣੀਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਦਸਤਖਤੀ ਮੁਹਿੰਮ ਵਿਸ਼ਵ ਤੱਕ ਲਿਜਾਣ ਦਾ ਐਲਾਨ 

ਏ.ਐਸ਼.ਆਈ ਸ.ਦਲਜੀਤ ਸਿੰਘ ਨੇ ਜਰੂਰਤਮੰਦ ਪਰਿਵਾਰ ਦੇ ਪੁੱਤਰ ਦਾ ਅੰਤਿਮ ਸੰਸਕਾਰ ਕਰਵਾਇਆ

ਏ.ਐਸ਼.ਆਈ ਸ.ਦਲਜੀਤ ਸਿੰਘ ਨੇ ਜਰੂਰਤਮੰਦ ਪਰਿਵਾਰ ਦੇ ਪੁੱਤਰ ਦਾ ਅੰਤਿਮ ਸੰਸਕਾਰ ਕਰਵਾਇਆ