ਅੰਮ੍ਰਿਤਸਰ ( ਮਹਿੰਦਰ ਸਿੰਘ ਸੀਟਾ ) : ਸ੍ਰੀ ਗੁਰੂ ਨਾਨਕ ਦੇਵ ਸਮਾਜ ਭਲਾਈ ਸੁਸਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਦੱਸਵਾਂ ਸਲਾਨਾ ਸਮਾਗਮ 4 ਦਸੰਬਰ 2022 , ਦਿਨ ਐਤਵਾਰ ਸੁਲਤਾਨ ਵਿੰਡ ਰੋਡ ਬਰਸਾਤੀ ਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 13 ਲੋੜਵੰਦ ਧੀਆਂ ਦੇ ਵਿਆਹ ਕਰਵਾਏ ਜਾ ਰਹੇ ਹਨ। ਜਿਸ ਵਿੱਚ ਬੀਬੀਆਂ ਦੇ ਜਥੇ , ਢਾਡੀ ਜਥੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮਾਗਮ ਵਿਚ ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲੇ, ਸੇਵਾਦਾਰ ਮਾਤਾ ਇਕਬਾਲ ਕੋਰ ਅਸਥਾਨ ਧੰਨ ਧੰਨ ਬਾਬਾ ਸ੍ਰੀ ਚੰਦ ਜੀ, ਸੰਤ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ, ਬਾਬਾ ਸਤਨਾਮ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਸਾਹਿਬ, ਕੈਬਨਿਟ ਮੰਤਰੀ ਪੰਜਾਬ ਡਾ.ਇੰਦਰਬੀਰ ਸਿੰਘ ਨਿੱਝਰ, ਅੰਮ੍ਰਿਤਸਰ ਦੇ ਮੇਅਰ ਸ. ਕਰਮਜੀਤ ਸਿੰਘ, ਵਿਧਾਇਕਾਂ ਡਾ.ਜੀਵਨਜੋਤ ਕੋਰ, ਚੇਅਰਮੈਨ ਯੋਜਨਾ ਬੋਰਡ ਸ.ਜਸਪ੍ਰੀਤ ਸਿੰਘ, ਅਕਾਲੀ ਆਗੂ ਸ.ਤਲਬੀਰ ਸਿੰਘ ਗਿੱਲ , ਸਾਬਕਾ ਵਿਧਾਇਕ ਸ.ਇੰਦਰਜਬੀਰ ਸਿੰਘ ਬੁਲਾਰਿਆਂ, ਚੇਅਰਮੈਨ ਸੀਵਰੇਜ ਐਂਡ ਵਾਟਰ ਸਪਲਾਈ, ਪ੍ਰਗਟ ਸਿੰਘ ਧੁੰਨਾ, ਆਪ ਦੇ ਬੀ.ਸ਼ੀ.ਵਿੰਗ ਦੇ ਪ੍ਰਧਾਨ ਸ. ਰਵਿੰਦਰ ਸਿੰਘ ਸੋਨੂੰ ਬਾਬਾ ਪਹੁੰਚ ਰਹੇ ਹਨ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਹ ਜਾਣਕਾਰੀ ਸ੍ਰੀ ਗੁਰੂ ਨਾਨਕ ਦੇਵ ਸਮਾਜ ਭਲਾਈ ਸੁਸਾਇਟੀ ਦੇ ਮੁੱਖ ਸੇਵਾਦਾਰ ਬਾਬਾ ਆਨੰਦ ਸਿੰਘ ਸਾਂਤ ਨੇ ਦਿੱਤੀ।