ਮੁੰਬਈ: ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਨੇ ਕਈ ਸੁਪਰਹਿੱਟ ਫਿਲਮਾਂ ਦੇ ਕੇ ਫਿਲਮ ਇੰਡਸਟਰੀ ਵਿੱਚ ਬਹੁਤ ਨਾਮ ਕਮਾਇਆ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਹਰ ਫਿਲਮ ਦੇਖਣ ਲਈ ਇਕੱਠੇ ਹੁੰਦੇ ਹਨ। ਸਾਰੀਆਂ ਫਿਲਮਾਂ ਵਿੱਚ, ਉਨ੍ਹਾਂ ਦੀ 2004 ਦੀ ਫਿਲਮ 'ਮੁਝਸੇ ਸ਼ਾਦੀ ਕਰੋਗੀ' ਨੂੰ ਕੋਈ ਨਹੀਂ ਭੁੱਲਿਆ ਕਿਉਂਕਿ ਇਸ ਫਿਲਮ 'ਜੀਨੇ ਕੇ ਹੈ ਚਾਰ ਦਿਨ' ਦੇ ਇੱਕ ਗਾਣੇ ਨੇ ਉਸ ਵੇਲੇ ਤਹਿਲਕਾ ਮਚਾਇਆ ਸੀ, ਇਹੋ ਨਹੀਂ; ਉਸ ਗੀਤ ਵਿੱਚ ਵਰਤਿਆ ਗਿਆ ਸਲਮਾਨ ਖਾਨ ਦਾ ਤੌਲੀਆ ਸਭ ਤੋਂ ਖਾਸ ਹੋ ਗਿਆ ਸੀ। ਪਰ ਕਈ ਸਾਲਾਂ ਬਾਅਦ ਇਸ ਤੌਲੀਏ ਦੀ ਅੱਜ ਨੀਲਾਮੀ ਹੋਈ ਹੈ। ਕੀ ਤੁਸੀਂ ਜਾਣਨਾ ਚਾਹੋਗੇ ਕਿ ਇਹ ਤੌਲੀਆ ਕਿੰਨੇ ਦਾ ਨੀਲਾਮ ਹੋਇਆ ਸੀ।
ਅਦਾਕਾਰ ਸਲਮਾਨ ਖਾਨ ਦੀ ਫਿਲਮ 'ਮੁਝਸੇ ਸ਼ਾਦੀ ਕਰੋਗੀ' ਦੇ ਗੀਤ 'ਜੀਨੇ ਕੇ ਹੈ ਚਾਰ ਦਿਨ' ਵਾਲੇ ਤੌਲੀਏ ਨੂੰ 1,42,000 (ਇੱਕ ਲੱਖ 32 ਹਜ਼ਾਰ) ਰੁਪਏ ਵਿੱਚ ਨੀਲਾਮ ਕੀਤਾ ਗਿਆ ਹੈ। ਇਹ ਕੀਮਤ ਤੁਹਾਡੇ ਲਈ ਹੈਰਾਨੀਜਨਕ ਜਾਪ ਸਕਦੀ ਹੈ, ਪਰ ਇਹ ਸੱਚਾਈ ਹੈ ਕਿ ਜੋ ਵਿਅਕਤੀ ਸਲਮਾਨ ਖਾਨ ਨੂੰ ਪਸੰਦ ਕਰਦਾ ਹੈ; ਉਹ ਉਨ੍ਹਾਂ ਨਾਲ ਜੁੜੀਆਂ ਚੀਜ਼ਾਂ ਖਰੀਦਣ 'ਤੇ ਵੱਧ ਤੋਂ ਵੱਧ ਕੀਮਤ ਖਰਚ ਕਰਨ ਤੋਂ ਕਦੇ ਸੰਕੋਚ ਨਹੀਂ ਕਰਦਾ।
ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਮੁਝਸੇ ਸ਼ਾਦੀ ਕਰੋਗੀ’ ਵਿੱਚ ਸਲਮਾਨ ਖਾਨ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਅਤੇ ਅਕਸ਼ੈ ਕੁਮਾਰ ਮੁੱਖ ਭੂਮਿਕਾ ਵਿੱਚ ਸਨ। ਇਸ ਫਿਲਮ ਦਾ ਨਿਰਦੇਸ਼ਨ ਡੇਵਿਡ ਧਵਨ ਨੇ ਕੀਤਾ ਸੀ। ਇਸ ਫਿਲਮ ਵਿੱਚ ਮਰਹੂਮ ਅਦਾਕਾਰ ਅਮਰੀਸ਼ ਪੁਰੀ ਅਤੇ ਕਾਦਰ ਖਾਨ ਵੀ ਸਨ। ਇਹ ਫਿਲਮ ਉਸ ਵਰ੍ਹੇ ਦੀਆਂ ਸੁਪਰਹਿੱਟ ਫਿਲਮਾਂ ਵਿੱਚੋਂ ਇੱਕ ਸੀ।