ਅੰਮ੍ਰਿਤਸਰ ( ਮਹਿੰਦਰ ਸਿੰਘ ਸੀਟਾ ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਹੈੱਡ ਆਫਿਸ ਭੂਸ਼ਨਪੁਰਾ ਵੱਲੋਂ ਧਾਰਮਿਕ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਪ੍ਰਭਾਤ ਫੇਰੀ ਸਜਾਈ ਗਈ ਜਿਸਦਾ ਸਾਹਿਬਜ਼ਾਦਾ ਫਤਿਹ ਸਿੰਘ ਕਾਲੌਨੀ ਪਹੁੰਚਣ ' ਤੇ ਡਾ. ਬੀ.ਆਰ.ਅੰਬੇਦਕਰ ਮਿਸ਼ਨ ਦੇ ਚੇਅਰਮੈਨ ਸੁਭਾਸ਼ ਅਮਰੋਹੀ ਨੇ ਪ੍ਰਭਾਤ ਫੇਰੀ ਦਾ ਭਰਵਾ ਸਵਾਗਤ ਕੀਤਾ ਗਿਆ। ਸਮੂਹ ਇਲਾਕਾ ਨਿਵਾਸੀਆਂ ਨੇ ਗੁਰੂ ਮਹਾਰਾਜ ਦੀ ਪਾਲਕੀ ਸਾਹਿਬ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸੁਭਾਸ਼ ਅਮਰੋਹੀ
ਵੱਲੋਂ ਆਇਆਂ ਸੰਗਤਾਂ ਦੇ ਲਈ ਚਾਹ, ਪਾਣੀ ਪ੍ਰਬੰਧ ਅਤੇ ਲੰਗਰ ਵੀ ਲਗਾਇਆ ਗਿਆ। ਇਸ ਮੋਕੇ ਪ੍ਰਧਾਨ ਹਕੂਮਤ ਰਾਏ, ਜਨਰਲ ਸਕੱਤਰ , ਅਸ਼ਵਨੀ , ਰਾਮ ਕੁਮਾਰ, ਮੋਹਿਤ ਅਮਰੋਹੀ, ਸੋਨੂੰ , ਪ੍ਰੀਤ ਆਦਿ ਮੋਜੂਦ ਸਨ।