ਹਲਕੇ ਨੂੰ ਜ਼ਾਹਿਦਾ ਸੁਲੇਮਾਨ ਦੇ ਰੂਪ ਵਿਚ ਪਹਿਲੀ ਬਾਰ ਸੇਵਾ ਦੀ ਭਾਵਨਾ ਰੱਖਣ ਵਾਲਾ ਆਗੂ ਮਿਲਿਆ : ਇਕਬਾਲ ਸਿੰਘ ਝੂੰਦਾਂ
ਉਦਘਾਟਨ ਮੌਕੇ ਪੁੱਜੇ ਸੈਂਕੜੇ ਅਕਾਲੀ ਆਗੂਆਂ ਅਤੇ ਵਰਕਰਾਂ ਦਾ ਜ਼ਾਹਿਦਾ ਸੁਲੇਮਾਨ ਨੇ ਕੀਤਾ ਧੰਨਵਾਦ
ਉਦਘਾਟਨ ਤੋਂ ਪਹਿਲਾਂ ਤਿਰੰਗਾ ਲਹਿਰਾਇਆ ਗਿਆ ਅਤੇ ਕੁਰਾਨ ਸ਼ਰੀਫ਼ ਦੀ ਤਿਲਾਵਤ ਕੀਤੀ ਗਈ
(ਸਪੀਕਿੰਗ ਪੰਜਾਬ)
ਮਲੇਰਕੋਟਲਾ : ਗਣਤੰਤਰ ਦਿਵਸ ਮੌਕੇ ਇਥੇ ਰਾਏਕੋਟ ਰੋਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਹਲਕਾ ਇੰਚਾਰਜ ਬੀਬਾ ਜ਼ਹਿਦਾ ਸੁਲੇਮਾਨ ਅਤੇ ਹਲਕੇ ਦੇ ਸਮੂਹ ਅਕਾਲੀ ਵਰਕਰਾਂ ਵਲੋਂ ਸਥਾਪਤ ਕੀਤੇ ਗਏ ਇਸ ਦਫ਼ਤਰ ਦਾ ਉਦਘਾਟਨ ਇਕ ਵੱਡੇ ਇਕੱਠ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਜਥੇਦਾਰ ਸ. ਇਕਬਾਲ ਸਿੰਘ ਝੂੰਦਾਂ ਨੇ ਰੀਬਨ ਤੇ ਕੇਕ ਕੱਟ ਕੇ ਕੀਤਾ ਜਦਕਿ ਇਸ ਤੋਂ ਪਹਿਲਾਂ ਰੀਅਲ ਫ਼ਲੇਵਰਜ਼ ਮੀਡੀਆ ਗਰੁਪ, ਚੰਡੀਗੜ੍ਹ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਦੁਰਗੇਸ਼ ਗਾਜਰੀ ਨੇ ਗਣਤੰਤਰ ਦਿਵਸ ਨੂੰ ਸਮਰਪਿਤ ਇਕ ਸਮਾਗਮ ਵਿਚ ਤਿਰੰਗਾ ਲਹਿਰਾ ਕੇ ਭਾਰਤੀ ਸੰਵਿਧਾਨ ਦੇ ਆਦਰ-ਸਤਿਕਾਰ ਦੀ ਮਹੱਤਤਾ ਬਾਰੇ ਦੱਸਿਆ। ਇਸ ਤੋਂ ਪਹਿਲਾਂ ਸਵੇਰੇ 7.00 ਵਜੇ ਮਦਰਸਾ ਇਸਲਾਮੀਆ ਅਰਬੀਆ ਤਜਵੀਦ-ਉਲ-ਕੁਰਾਨ ਦੇ ਬੱਚਿਆਂ ਨੇ ਕੁਰਾਨ ਸ਼ਰੀਫ਼ ਦੀ ਤਿਲਾਵਤ ਕੀਤੀ। ਉਦਘਾਟਨ ਤੋਂ ਪਹਿਲਾਂ ਅਪਣੇ ਸੰਬੋਧਨ ਵਿਚ ਸ. ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਪਹਿਲੀ ਬਾਰ ਹਲਕਾ ਮਲੇਰਕੋਟਲਾ ਦੇ ਲੋਕਾਂ ਨੂੰ ਨੌਜੁਆਨ ਅਤੇ ਊਰਜਾਵਾਨ ਹਲਕਾ ਇੰਚਾਰਜ ਮਿਲਿਆ ਹੈ ਜਿਸ ਨੇ 11 ਜਨਵਰੀ ਨੂੰ ਹਲਕਾ ਇੰਚਾਰਜ ਨਿਯੁਕਤ ਹੋਣ ਤੋਂ 15 ਦਿਨ ਬਾਅਦ ਹੀ ਹਲਕੇ ਵਿਚ ਅਕਾਲੀ ਆਗੂਆਂ ਅਤੇ ਵਰਕਰਾਂ ਲਈ ਦਫ਼ਤਰ ਖੋਲ੍ਹ ਦਿਤਾ ਹੈ। ਉਨ੍ਹਾਂ ਇਕੱਠ ਨੂੰ ਮੁਖ਼ਾਤਿਬ ਹੁੰਦਿਆਂ ਲੋਕਾਂ ਨੂੰ ਵਧਾਈ ਦਿਤੀ ਕਿ ਜ਼ਾਹਿਦਾ ਸੁਲੇਮਾਨ ਦੇ ਰੂਪ ਵਿਚ ਉਨ੍ਹਾਂ ਨੂੰ ਆਵਾਜ਼ ਚੁੱਕਣ ਵਾਲਾ ਨੇਤਾ ਮਿਲਿਆ ਹੈ। ਜੇ ਨੇਤਾ ਕੰਮ ਕਰਨ ਵਾਲਾ ਹੋਵੇ ਤਾਂ ਵਰਕਰਾਂ ਵਿਚ ਵੀ ਜੋਸ਼ ਆ ਜਾਂਦਾ ਹੈ ਅਤੇ ਪਿਛਲੇ ਕੁੱਝ ਦਿਨਾਂ ਵਿਚ ਹੀ ਬੀਬਾ ਜ਼ਾਹਿਦਾ ਸੁਲੇਮਾਨ ਨੇ ਸੈਂਕੜੇ ਵਰਕਰਾਂ ਨੂੰ ਅਪਣੇ ਨਾਲ ਤੋਰ ਲਿਆ ਹੈ। ਜ਼ਾਹਿਦਾ ਸੁਲੇਮਾਨ ਨੇ 15-20 ਦਿਨਾਂ ਵਿਚ ਹਲਕੇ ਦੇ ਅਜਿਹੇ ਦੌਰੇ ਕੀਤੇ ਹਨ ਕਿ ਅਕਾਲੀ ਵਰਕਰਾਂ ਵਿਚ ਉਮੀਦ ਜਾਗ ਪਈ ਹੈ। ਇਕਬਾਲ ਸਿੰਘ ਝੂੰਦਾਂ ਨੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਜ਼ਾਹਿਦਾ ਸੁਲੇਮਾਨ ਦਾ ਸਾਥ ਦੇਣ ਅਤੇ ਲਾਮਬੰਦ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ। ਉਨ੍ਹਾਂ ਜ਼ਾਹਿਦਾ ਸੁਲੇਮਾਨ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿਤੀ ਕਿ ਉਨ੍ਹਾਂ ਸਿਰਫ਼ 15 ਦਿਨਾਂ ਦੇ ਅੰਦਰ-ਅੰਦਰ ਹੀ ਦੋ ਵੱਡੇ ਸਿਆਸੀ ਇਕੱਠ ਕਰਕੇ ਸਾਬਤ ਕਰ ਦਿਤਾ ਹੈ ਕਿ ਹਲਕੇ ਵਿਚ ਉਨ੍ਹਾਂ ਦਾ ਬਹੁਤ ਜ਼ਿਆਦਾ ਆਧਾਰ ਹੈ ਅਤੇ ਲੋਕ ਉਨ੍ਹਾਂ ਨੂੰ ਬੇਤਹਾਸ਼ਾ ਪਿਆਰ ਦੇ ਰਹੇ ਹਨ। ਕਿਸੇ ਦਫ਼ਤਰ ਦੇ ਉਦਘਾਟਨ ਮੌਕੇ ਪਹਿਲੀ ਬਾਰ ਏਨਾ ਇਕੱਠ ਵੇਖਣ ਨੂੰ ਮਿਲਿਆ ਹੈ ਜਿਸ ਤੋਂ ਜਾਪਦਾ ਹੈ ਕਿ ਜ਼ਾਹਿਦਾ ਸੁਲੇਮਾਨ ਨੇ ਕੁੱਝ ਹੀ ਦਿਨਾਂ ਵਿਚ ਹਲਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵਿਚ ਨਵੀਂ ਰੂਹ ਪਾ ਦਿਤੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਸ. ਇਕਬਾਲ ਸਿੰਘ ਝੂੰਦਾਂ ਦਾ ਧੰਨਵਾਦ ਕਰਦਿਆਂ ਹਲਕਾ ਨਿਵਾਸੀਆਂ ਨੂੰ ਭਰੋਸਾ ਦਿਤਾ ਕਿ ਉਹ ਹਲਕੇ ਦੀ ਸੇਵਾ ਲਈ ਹਰ ਵਕਤ ਤਤਪਰ ਰਹਿਣਗੇ। ਉਨ੍ਹਾਂ ਉਦਘਾਟਨ ਮੌਕੇ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਕਿ ਉਹ ਇਕ ਛੋਟੇ ਜਿਹੇ ਸੱਦੇ ਉਪਰ ਏਨੀ ਵੱਡੀ ਗਿਣਤੀ ਵਿਚ ਇਥੇ ਪਹੁੰਚੇ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮੀ ਬਾਰੇ ਜ਼ਾਹਿਦਾ ਸੁਲੇਮਾਨ ਨੇ ਇਕ ਸ਼ੇਅਰ ਵੀ ਸੁਣਾਇਆ ਜਿਹੜਾ ਕੁੱਝ ਇਸ ਤਰ੍ਹਾਂ ਸੀ :
ਸੰਭਾਲ ਨਹੀਂ ਸਕਤੇ, ਤੋ ਉਤਰ ਕਿਉਂ ਨਹੀਂ ਜਾਤੇ,
ਕੁਰਸੀ ਹੀ ਤੋ ਹੈ, ਤੁਮਹਾਰਾ ਜਨਾਜ਼ਾ ਤੋ ਨਹੀਂ।










ਇਸ ਮੌਕੇ ਹੋਰਨਾਂ ਤੋਂ ਇਲਾਵਾ ਰੀਅਲ ਫ਼ਲੇਵਰਜ਼ ਮੀਡੀਆ ਗਰੁਪ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਦੁਰਗੇਸ਼ ਗਾਜਰੀ, ਵਿਧਾਨ ਸਭਾ ਹਲਕਾ ਸੁਨਾਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਿੰਦਰ ਦੀਪਾ, ਮੁਹੰਮਦ ਇਲਿਆਸ ਅਬਦਾਲੀ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਸ. ਗੁਰਮੇਲ ਸਿੰਘ ਨੌਧਰਾਣੀ, ਚੌਧਰੀ ਸੁਲੇਮਾਨ ਨੋਨਾ, ਦਲਿਤ ਵਿੰਗ ਅਕਾਲੀ ਦਲ ਦੇ ਪ੍ਰਧਾਨ ਸ੍ਰੀਰਾਮ, ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਖ਼ਤਿਆਰ ਸਿੰਘ ਨੱਥੋਹੇੜੀ, ਚੌਧਰੀ ਮੁਹੰਮਦ ਜਮੀਲ ਕਾਨੂੰਗੋ, ਸਰਕਲ ਪ੍ਰਧਾਨ ਸ. ਤਰਲੋਚਨ ਸਿੰਘ, ਯੂਥ ਆਗੂ ਮੁਹੰਮਦ ਫ਼ੈਸਲ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਸ਼ਹਿਰੀ ਪ੍ਰਧਾਨ ਮੁਹੰਮਦ ਸ਼ਫ਼ੀਕ ਚੌਹਾਨ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਦੱਸਿਆ ਕਿ 40 ਸਾਲਾਂ ਬਾਅਦ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਦਫ਼ਤਰ ਸਥਾਪਤ ਕਰਕੇ ਬੀਬਾ ਜ਼ਾਹਿਦਾ ਸੁਲੇਮਾਨ ਨੇ ਅਕਾਲੀ ਵਰਕਰਾਂ ਨੂੰ ਇਕ ਪੱਕਾ ਟਿਕਾਣਾ ਦੇ ਦਿਤਾ ਹੈ ਜਿਥੋਂ ਅਕਾਲੀ ਵਰਕਰ ਅਪਣੀਆਂ ਗਤੀਵਿਧੀਆਂ ਅਤੇ ਰਣਨੀਤੀਆਂ ਤਿਆਰ ਕਰ ਸਕਣਗੇ। ਉਪਰੰਤ ਹਲਕਾ ਇੰਚਾਰਜ ਜ਼ਾਹਿਦਾ ਸੁਲੇਮਾਨ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਇਕਬਾਲ ਸਿੰਘ ਝੂੰਦਾਂ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਮੰਨਵੀਂ, ਬਲਰਾਜ ਸਿੰਘ ਸੰਧੂ, ਸਾਬਕਾ ਇਸਟੇਟ ਅਫ਼ਸਰ ਪੰਜਾਬ ਵਕਫ਼ ਬੋਰਡ ਜਨਾਬ ਮੁਹੰਮਦ ਬਸ਼ੀਰ ਖ਼ਾਨ, ਡਾਇਰੈਕਟਰ ਸਚਿਨ ਸ਼ਰਮਾ, ਡਾ. ਮੁਹੰਮਦ ਮੁਸ਼ਤਾਕ, ਮਹਿਬੂਬ ਟੈਂਟ ਹਾਊਸ ਦੇ ਮਾਲਕ ਮੁਹੰਮਦ ਮਹਿਬੂਬ, ਗਲੋਬਲ ਡਰੀਮ ਐਡਵਾਈਜ਼ਰ ਦੇ ਮਾਲਿਕ ਮੁਹੰਮਦ ਨਈਮ, ਚੌਧਰੀ ਮੁਹੰਮਦ ਸ਼ਾਮਸ਼ਾਦ ਸਾਦੂ, ਜਿੰਮੀ ਖ਼ਾਨ, ਮੁਹੰਮਦ ਅਮਜਦ ਆਜੂ ਮਲੇਰੀਆ, ਸਾਬਕਾ ਮਿਊਂਸਪਲ ਕੌਂਸਲਰ ਡਾਕਟਰ ਜ਼ਾਹਿਦ, ਸੀਨੀਅਰ ਐਡਵੋਕੇਟ ਮਹਿਤਾਬ ਆਲਮ, ਡਾ. ਮੁਹੰਮਦ ਅਰਸ਼ਦ, ਮੁਹੰਮਦ ਅਸ਼ਹਦ ਸਾਊਥ ਅਫ਼ਰੀਕਾ ਵਾਲੇ, ਐਮ ਬੀ ਐਂਬਰਾਇਡਰੀ ਦੇ ਮਾਲਕ ਮੁਹੰਮਦ ਬਸ਼ੀਰ, ਡਾ. ਸਿਰਾਜ ਪਿੰਡ ਚੱਕ, ਅਜ਼ਹਰ ਖ਼ਾਨ ਢੱਡੇਆੜੀ, ਸੰਦੀਪ ਖਟੜਾ, ਤਰਸੇਮ ਸਿੰਘ, ਸ਼ਰਨ ਚੱਠਾ, ਮੁਹੰਮਦ ਨਦੀਮ, ਰਹਿਮਾਨ ਗੁੱਜਰ ਮਾਨਾਂ, ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ਾਦ ਅਨਸਾਰੀ, ਮੁਹੰਮਦ ਹਨੀਫ਼ ਸੱਟਾ ਚੌਕ, ਮੁਹੰਮਦ ਦਿਲਸ਼ਾਦ, ਮੁਹੰਮਦ ਇਰਫ਼ਾਨ ਨੋਨਾ, ਮੁਹੰਮਦ ਅਸਲਮ ਰਾਜਾ ਕਿਲ੍ਹਾ ਰਹਿਮਤਗੜ੍ਹ, ਹਾਜੀ ਸ਼ੌਕਤ ਅਲੀ, ਹਾਜੀ ਮੁਹੰਮਦ ਜਮੀਲ, ਹਾਜੀ ਲਿਆਕਤ ਅਲੀ, ਉਦਯੋਗਪਤੀ ਮੁਹੰਮਦ ਅਮਜਦ, ਮੁਹੰਮਦ ਅਖ਼ਤਰ, ਮੁਹੰਮਦ ਅਸ਼ਰਫ਼ ਟੀ-ਸਟਾਲ, ਬੱਗਾ ਜਮਾਲਪੁਰਾ, ਹਨੀਫ਼ ਬਾਲੀ, ਨਾਜ਼ੀਆ ਜਮਾਲਪੁਰਾ, ਅਜ਼ਹਰ ਮੁਨੀਮ, ਕੁਰੈਸ਼ੀ, ਇਸਹਾਕ ਤੱਖਰ, ਮੁਹੰਮਦ ਮਹਿਮੂਦ ਗੋਲਡਨ, ਮੁਹੰਮਦ ਫ਼ਾਰੂਕ, ਸ਼ਕੂਰ ਅਹਿਮਦ, ਮੁਹੰਮਦ ਨਦੀਮ ਫ਼ੈਸਲਾਬਾਦ, ਮੁਹੰਮਦ ਹਮਜ਼ਾ, ਮੁਹੰਮਦ ਹੁਸੈਨ ਮਲੇਰ, ਮੁਹੰਮਦ ਨਜ਼ੀਰ ਕਮਲ ਸਿਨੇਮਾ ਰੋਡ, ਮੁਹੰਮਦ ਸਲੀਮ ਸਰੌਦ ਰੋਡ, ਮੁਹੰਮਦ ਸੁਲਤਾਨ, ਚੌਧਰੀ ਯਾਸੀਨ ਸੀਨਾ, ਨੋਕਾ ਪਹਿਲਵਾਨ, ਤਲਵੀਰ ਸਿੰਘ, ਮੁਹੰਮਦ ਸਦੀਕ ਮੁਨਸ਼ੀ, ਮੁਹੰਮਦ ਅਸਲਮ ਜੌਲੀ, ਚੌਧਰੀ ਸ਼ੌਕਤ ਅਲੀ ਜਮਾਲਪੁਰਾ, ਕਾਲਾ ਕੁਠਾਲਾ, ਸੈਫ਼ ਰਹਿਮਾਨ, ਸ਼ਹਿਜ਼ਾਦ ਥਿੰਦ, ਅਮਜਦ ਰਾਣਾ ਅਤੇ ਮੌਲਵੀ ਮੁਹੰਮਦ ਨਸੀਮ ਸਣੇ ਸੈਂਕੜੇ ਅਕਾਲੀ ਨੇਤਾ ਅਤੇ ਕਾਰਕੁਨ ਮੌਜੂਦ ਸਨ।
ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ
ਉਦਘਾਟਨ ਤੋਂ ਬਾਅਦ ਪ੍ਰੈਸ ਕਾਨਫਰ਼ੰਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਜਦ ਬਲਾਤਕਾਰ ਲਈ ਦੋਸ਼ੀ ਪਾਏ ਗਏ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਦਿਤੀ ਜਾ ਸਕਦੀ ਹੈ ਅਤੇ ਨਰਮੀ ਵਾਲਾ ਵਤੀਰਾ ਅਖ਼ਤਿਆਰ ਕੀਤਾ ਜਾ ਰਿਹਾ ਹੈ ਤਾਂ ਕੌਮ ਅਤੇ ਧਰਮ ਦੀ ਖ਼ਾਤਰ ਜੂਝਣ ਵਾਲੇ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲਾਂ ਵਿਚ ਕਿਉਂ ਰੱਖਿਆ ਜਾ ਰਿਹਾ ਹੈ? ਸ. ਝੂੰਦਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਥਿਆਈ ਹੈ ਜਿਹੜੀ ਜ਼ਿਆਦਾ ਦਿਨ ਤਕ ਚੱਲਣ ਵਾਲੀ ਨਹੀਂ। ਲੋਕ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਇਕੋ ਇਕ ਅਜਿਹੀ ਪਾਰਟੀ ਹੈ ਜਿਹੜੀ ਪੰਜਾਬੀਆਂ ਅਤੇ ਪੰਜਾਬ ਦੇ ਹਿਤਾਂ ਦੀ ਗੱਲ ਕਰਦੀ ਹੈ।
ਸਥਾਨਕ ਮਸਲਿਆਂ ਦੇ ਹੱਲ ਲਈ ਸੰਘਰਸ਼ ਕਰਾਂਗੀ : ਜ਼ਾਹਿਦਾ ਸੁਲੇਮਾਨ
ਪ੍ਰੈਸ ਕਾਨਫ਼ਰੰਸ ਦੌਰਾਨ ਜ਼ਾਹਿਦਾ ਸੁਲੇਮਾਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਅਕਾਲੀ ਵਰਕਰਾਂ ਨਾਲ ਮਿਲ ਕੇ ਸ਼ਹਿਰ ਅਤੇ ਪਿੰਡਾਂ ਦੇ ਹਰ ਮਸਲੇ ਦੇ ਹੱਲ ਲਈ ਸੰਘਰਸ਼ ਕਰੇਗੀ। ਮਾਲੇਰਕੋਟਲਾ ਸ਼ਹਿਰ ਦੀਆਂ ਸੜਕਾਂ ਸਮੇਤ ਸ਼ਹਿਰੀ ਅਦਾਰਿਆਂ ਦੀ ਖ਼ਸਤਾ ਹਾਲਤ ਨੂੰ ਸੁਧਾਰਨ ਲਈ ਸਰਕਾਰ ਅਤੇ ਸੱਤਾ ਉਪਰ ਦਬਾਅ ਪਾਏਗੀ।