ਤਾਨਸ਼ਾਹ ਰਵੱਇਏ ਵਾਲੀ ‘ਆਪ’ ਪਾਰਟੀ ਤੋਂ ਪੰਜਾਬੀਆਂ ਦਾ ਮੋਹ ਹੋਇਆ ਭੰਗ
ਸ੍ਰੀ ਅੰਮ੍ਰਿਤਸਰ ਸਾਹਿਬ (ਮਹਿੰਦਰ ਸਿੰਘ ਸੀਟਾ ) ਆਮ ਹੋਣ ਦਾ ਦਾਅਵਾ ਕਰਕੇ ਖਾਸ ਚਹਿਿਰਆਂ ਨੂੰ ਸੱਤਾ ਵਿਚ ਲਿਆਉਣ ਵਾਲੀ ਆਮ ਆਦਮੀ ਪਾਰਟੀ ਤੋਂ ਪੰਜਾਬੀਆਂ ਦਾ ਮੋਹ ਭੰਗ ਹੋ ਚੁਕਾ ਹੈ, ਜਿਸ ਦਾ ਖਮਿਆਜਾ ਹੁਣ ‘ਆਪ’ ਪਾਰਟੀ ਨੂੰ ਨਿਗਮ ਚੋਣਾਂ ਵਿਚ ਭੁਗਤਨਾ ਪਵੇਗਾ। ਇਹ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਜਨਰਲ ਸਕੱਤਰ ਬਰਜਿੰਦਰ ਸਿੰਘ ਟਿੰਕੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਿਹਾ ਕਰਦੇ ਸਨ ਕਿ ਉਹ ਜਨਤਾ ਦੀ ਸੱਥ ਵਿਚ ਬੈਠ ਕੇ ਪੰਜਾਬ ਦੇ ਫ਼ੈਸਲੇ ਲਿਆ ਕਰਨਗੇ ਅਤੇ ਕੋਈ ਵੀ ਵਿਧਾਇਕ ਚੰਡੀਗੜ੍ਹ ਵਿਚ ਬੈਠਣ ਦੀ ਬਜਾਇ ਆਪੋ ਆਪਣੇ ਹਲਕੇ ਵਿਚ ਕੰਮ ਕਰਨਗੇ ਪਰ ਇਸ ਦੇ ਉਲਟ ਅੱਜ ਸਾਰੇ ਮੰਤਰੀ ਤੇ ਵਿਧਾਇਕੇ ਚੰਡੀਗੜ੍ਹ ਵਿਚ ਹੀ ਰਹਿੰਦੇ ਹਨ। ਟਿੰਕੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਰਵੱਈਆ ਵੀ ਪੰਜਾਬੀਆਂ ਨਾਲ ਤਾਨਾਸ਼ਾਹ ਹੈ, ਇਹ ਸਰਕਾਰ ਜਨਤਾ ਦੀ ਰਾਏ ਲੈਣ ਦੀ ਬਜਾਇ ਸਿੱਧਾ ਫ਼ੈਸਲਾ ਥੋਪਦੀ ਹੈ, ਜੋ ਕਿ ਅਣਖ ਵਾਲੇ ਪੰਜਾਬੀਆਂ ਨੂੰ ਮਨਜੂਰ ਨਹੀਂ। ਬਰਜਿੰਦਰ ਟਿੰਕੂ ਨੇ ਕਿਹਾ ਕਿ ਪੰਜਾਬੀ ਇਸ ਵਾਰ ਨਗਰ-ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੌਮਣੀ ਅਕਾਲੀ ਦਲ ਦੇ ਹੱਕ ਵਿਚ ਵੱਡਾ ਫਤਵਾ ਦੇਣਗੇ। ਇਸ ਮੌਕੇ ਬਰਜਿੰਦਰ ਸਿੰਘ ਟਿੰਕੂ ਦੇ ਨਾਲ ਗੁਰਨਾਮ ਸਿੰਘ, ਕੁਲਦੀਪ ਸਿੰਘ, ਬਿਕਰਮਜੀਤ ਸਿੰਘ ਬਾਦਲ, ਦੀਪਕ ਕੁਮਾਰ, ਬਿੱਲਾ ਸੁਲਤਾਨਵਿੰਡ ਅਤੇ ਮਨਮੋਹਨ ਸਿੰਘ ਹਾਜਰ ਸਨ।