Thursday, June 01, 2023
Speaking Punjab

Punjab

ਸ਼੍ਰੌਮਣੀ ਕਮੇਟੀ ਵੱਲੋਂ 1 ਅਪ੍ਰੈਲ ਨੂੰ ਕੀਤਾ ਜਾਵੇਗਾ ਮਲੇਰਕੋਟਲਾ ਰਿਆਸਤ ਦੇ ਆਖਰੀ ਨਵਾਬ ਦੀ ਬੇਗਮ ਦਾ ਸਨਮਾਨ 

March 29, 2023 10:37 AM
 
ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਵੇਗਾ ਇਹ ਸਨਮਾਨ ਸਮਾਗਮ 
ਸ੍ਰੀ ਅੰਮ੍ਰਿਤਸਰ ਸਾਹਿਬ  (ਮਹਿੰਦਰ ਸਿੰਘ ਸੀਟਾ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਫਤਹਿ ਸਿੰਘ ਜੀ ਦੀ ਸ਼ਹੀਦੀ ਮੌਕੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ- ਏ - ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਦੇ ਵੰਜ਼ਸ਼ ਅਤੇ ਰਿਆਸਤ ਦੇ ਆਖਰੀ ਨਵਾਬ ਇਖਤਾਰ ਅਲੀ ਖਾਂ ਦੀ ਬੇਗਮ ਮਨੁਬਰ-ਉਲ- ਨਿਸ਼ਾ ਨੂੰ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਅਪ੍ਰੈਲ ਨੂੰ ਸਨਮਾਨਿਤ ਕੀਤਾ ਜਾਵੇਗਾ। ਸ਼੍ਰੌਮਣੀ ਕਮੇਟੀ ਵੱਲੋਂ ਇਹ ਸਨਮਾਨ ਸਮਾਗਮ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਵੇਗਾ। ਸ਼੍ਰੌਮਣੀ ਕਮੇਟੀ ਦੇ ਸਕੱਤਰ ਸ.ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇਂ ਸਮੇਂ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸਿੰਘ ਧਾਮੀ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਵੱਲੋਂ ਮਲੇਰਕੋਟਲਾ ਰਿਆਸਤ ਦੇ ਆਖਰੀ ਨਵਾਬ ਦੀ ਬੇਗਮ ਮਨੁਬਰ-ਉਲ- ਨਿਸ਼ਾ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਸੀ । ਇਸ ਫੈਸਲੇ ਦੀ ਰੌਸ਼ਨੀ ਵਿੱਚ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪਹਿਲੀ ਅਪ੍ਰੈਲ ਨੂੰ ਸਨਮਾਨ ਸਮਾਗਮ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੌਮਣੀ ਕਮੇਟੀ ਵੱਲੋਂ ਬੇਗਮ ਮਨੁਬਰ-ਉਲ ਨਿਸ਼ਾ ਨੂੰ ਸ਼੍ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਨਮਾਨ ਵਿੱਚ ਵਿਸ਼ੇਸ਼ ਰਾਸ਼ੀ ਦਾ ਚੈੱਕ, ਚਾਂਦੀ ਦੀ ਤਸਤਰੀ , ਸ੍ਰੀ ਸਾਹਿਬ ਅਤੇ ਸਨਮਾਨ ਪੱਤਰ ਦੇਣਗੇ। ਉਨ੍ਹਾਂ ਇਹ ਜਾਣਕਾਰੀ ਦਿੱਤੀ ਕਿ ਨਵਾਬ ਮਲੇਰਕੋਟਲਾ ਦੇ ਪਰਿਵਾਰ ਪਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦਗਾਰੀ ਨਿਸ਼ਾਨੀ ਕਿਰਪਾਨ ਵੀ ਮੌਜੂਦ ਹੈ , ਜਿਸ ਦੇ ਸਨਮਾਨ ਸਮਾਗਮ ਦੌਰਾਨ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ।
 
Have something to say? Post your comment

More From Punjab

ਜੂਨ  1984 ਦੇ ਘੱਲੂਘਾਰੇ ਮੌਕੇ ਜ਼ਖਮੀ ਪਾਵਨ ਸਰੂਪ ਦੇ 6 ਜੂਨ ਨੂੰ ਕਰਵਾਏ ਜਾਣਗੇ ਦਰਸ਼ਨ - ਐਡਵੋਕੇਟ ਧਾਮੀ 

ਜੂਨ  1984 ਦੇ ਘੱਲੂਘਾਰੇ ਮੌਕੇ ਜ਼ਖਮੀ ਪਾਵਨ ਸਰੂਪ ਦੇ 6 ਜੂਨ ਨੂੰ ਕਰਵਾਏ ਜਾਣਗੇ ਦਰਸ਼ਨ - ਐਡਵੋਕੇਟ ਧਾਮੀ 

ਗੁਰਦੁਆਰਾ ਪ੍ਰਬੰਧਾਂ ਸਬੰਧੀ ਤਿੰਨ ਸਾਲਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਐਡਵੋਕੇਟ ਧਾਮੀ ਨੇ ਦਿੱਤੀਆਂ ਸ਼ੁੱਭ ਕਾਮਨਾਵਾਂ 

ਗੁਰਦੁਆਰਾ ਪ੍ਰਬੰਧਾਂ ਸਬੰਧੀ ਤਿੰਨ ਸਾਲਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਐਡਵੋਕੇਟ ਧਾਮੀ ਨੇ ਦਿੱਤੀਆਂ ਸ਼ੁੱਭ ਕਾਮਨਾਵਾਂ 

ਸ਼੍ਰੌਮਣੀ ਕਮੇਟੀ ਵੱਲੋਂ ਇੰਦੌਰ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ, ਗਿਆਨੀ ਹਰਪ੍ਰੀਤ ਸਿੰਘ, ਭਾਈ ਰਾਜਿੰਦਰ ਸਿੰਘ ਮਹਿਤਾ, ਸ.ਬਲਵਿੰਦਰ ਸਿੰਘ ਕਾਹਲਵਾਂ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਕੀਤੀ ਸ਼ਮੂਲੀਅਤ 

ਸ਼੍ਰੌਮਣੀ ਕਮੇਟੀ ਵੱਲੋਂ ਇੰਦੌਰ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ, ਗਿਆਨੀ ਹਰਪ੍ਰੀਤ ਸਿੰਘ, ਭਾਈ ਰਾਜਿੰਦਰ ਸਿੰਘ ਮਹਿਤਾ, ਸ.ਬਲਵਿੰਦਰ ਸਿੰਘ ਕਾਹਲਵਾਂ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਕੀਤੀ ਸ਼ਮੂਲੀਅਤ 

ਉਲੰਪੀਅਨ ਪਹਿਲਵਾਨਾਂ ਨਾਲ ਸਰਕਾਰ  ਵੱਲੋਂ ਕੀਤੀ ਧੱਕੇਸ਼ਾਹੀ ਦੀ ਸ਼੍ਰੌਮਣੀ ਕਮੇਟੀ ਨੇ ਕੀਤੀ ਨਿੰਦਾ, ਅਗਲੇ ਪ੍ਰੋਗਰਾਮ ਅਨੁਸਾਰ ਸ਼੍ਰੌਮਣੀ ਕਮੇਟੀ ਵਫਦ ਸਮਰਥਨ ਲਈ ਜਾਵੇਗਾ- ਭਾਈ ਗਰੇਵਾਲ 

ਉਲੰਪੀਅਨ ਪਹਿਲਵਾਨਾਂ ਨਾਲ ਸਰਕਾਰ  ਵੱਲੋਂ ਕੀਤੀ ਧੱਕੇਸ਼ਾਹੀ ਦੀ ਸ਼੍ਰੌਮਣੀ ਕਮੇਟੀ ਨੇ ਕੀਤੀ ਨਿੰਦਾ, ਅਗਲੇ ਪ੍ਰੋਗਰਾਮ ਅਨੁਸਾਰ ਸ਼੍ਰੌਮਣੀ ਕਮੇਟੀ ਵਫਦ ਸਮਰਥਨ ਲਈ ਜਾਵੇਗਾ- ਭਾਈ ਗਰੇਵਾਲ 

ਸ੍ਰੀ ਗੁਰੂ ਅਰਜਨ ਦੇਵ ਜੀ ਦੇ  ਸ਼ਹੀਦੀ ਦਿਹਾੜਾ ਨੂੰ ਸਮਰਪਿਤ ਠੱਡੇ ਮਿੱਠੇ ਜਲ ਦੀ ਛਬੀਲ ਲਗਾਈ 

ਸ੍ਰੀ ਗੁਰੂ ਅਰਜਨ ਦੇਵ ਜੀ ਦੇ  ਸ਼ਹੀਦੀ ਦਿਹਾੜਾ ਨੂੰ ਸਮਰਪਿਤ ਠੱਡੇ ਮਿੱਠੇ ਜਲ ਦੀ ਛਬੀਲ ਲਗਾਈ 

ਡੇਰਾ ਅਮੀਰ ਸਿੰਘ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ 

ਡੇਰਾ ਅਮੀਰ ਸਿੰਘ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ 

ਥਾਣਾ ਸੁਲਤਾਨਵਿੰਡ  ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਇੱਕ ਪਸਤੌਲ, ਇਰਾਦਾ ਕਤਲ ਦੇ 3 ਦੋਸ਼ੀ ਗ੍ਰਿਫਤਾਰ  

ਥਾਣਾ ਸੁਲਤਾਨਵਿੰਡ  ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਇੱਕ ਪਸਤੌਲ, ਇਰਾਦਾ ਕਤਲ ਦੇ 3 ਦੋਸ਼ੀ ਗ੍ਰਿਫਤਾਰ  

ਥਾਣਾ ਸਦਰ ਦੀ ਚੌਕੀ ਵਿਜੈ ਨਗਰ  ਵੱਲੋਂ 24 ਘੰਟਿਆ ਵਿੱਚ 02 ਝਪਟਮਾਰ, ਖੋਹਸੁਦਾ ਮੋਬਾਇਲ ਸਮੇਤ ਕਾਬੂ 

ਥਾਣਾ ਸਦਰ ਦੀ ਚੌਕੀ ਵਿਜੈ ਨਗਰ  ਵੱਲੋਂ 24 ਘੰਟਿਆ ਵਿੱਚ 02 ਝਪਟਮਾਰ, ਖੋਹਸੁਦਾ ਮੋਬਾਇਲ ਸਮੇਤ ਕਾਬੂ 

ਬ੍ਰਹਮ ਗਿਆਨੀ ਸੰਤ ਕ੍ਰਿਪਾਲ ਸਿੰਘ ਜੀ ਦੀ 39 ਵੀ ਯਾਦ ' ਚ  ਕੀਰਤਨ ਸਮਾਗਮ ਕਰਵਾਇਆ 

ਬ੍ਰਹਮ ਗਿਆਨੀ ਸੰਤ ਕ੍ਰਿਪਾਲ ਸਿੰਘ ਜੀ ਦੀ 39 ਵੀ ਯਾਦ ' ਚ  ਕੀਰਤਨ ਸਮਾਗਮ ਕਰਵਾਇਆ 

ਸ੍ਰੀ ਦਰਬਾਰ ਸਾਹਿਬ ਪੁੱਜਦੀ ਸੰਗਤ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੱਡ ਅਕਾਰੀ ਸਕਰੀਨ ਸਥਾਪਤ 

ਸ੍ਰੀ ਦਰਬਾਰ ਸਾਹਿਬ ਪੁੱਜਦੀ ਸੰਗਤ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੱਡ ਅਕਾਰੀ ਸਕਰੀਨ ਸਥਾਪਤ