ਅੰਮ੍ਰਿਤਸਰ ਸਾਹਿਬ ( ਮਹਿੰਦਰ ਸਿੰਘ ਸੀਟਾ ) : ਅੰਮ੍ਰਿਤਸਰ ਦੇ ਪ੍ਰਸਿੱਧ ਸਮਾਜ ਸੇਵਕ ਗੁਰਚਰਨ ਸਿੰਘ ਚੰਨਾਂ ਚੂੜੇ ਵਾਲਾ ਜੋ ਕਿ ਹਰ ਸਾਲ ਨਵਰਾਤਿਆਂ ਦੀ ਸਮਾਪਤੀ ਤੋਂ ਬਾਅਦ ਅਸ਼ਟਮੀ ਤੇ ਮਾਂ ਭਗਵਤੀ ਦਾ ਪੂਜਨ ਕਰਕੇ ਕੰਜਕਾਂ ਨੂੰ ਚੂੜਾ ਤੇ ਪ੍ਰਸ਼ਾਦਿ ਵੰਡਦੇ ਹਨ, ਇਸ ਵਾਰ ਵੀ ਚੰਨਾਂ ਨੇ ਆਇਸ ਕ੍ਰੀਮ, ਕੰਜ਼ਕ ਚੂੜਾਂ, ਨਮਕੀਨ ਪੈਕਟ ਤੇ ਪ੍ਰਸ਼ਾਦ ਬੱਚਿਆਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਦਿੱਤਾ । ਆਏ ਹੋਏ ਸਾਰੇ ਮੁੰਡੇ ਕੁੜੀਆਂ ਨੇ ਮਹਾਂਮਾਈ ਦੇ ਜੈਕਾਰੇ ਲਗਾਏ ਇਸ ਵਾਰ ਛੋਟੀ-ਛੋਟੀ ਕੰਜਕਾਂ ਦਾ ਇਕੱਠ ਬਹੁਤ ਸੀ ਜਿਸ ਤੋ ਇਹ ਪਤਾ ਚਲਦਾ ਹੈ ਕਿ ਸਮਾਜ ਵਿਚ ਲੜਕੀਆਂ ਦੇ ਪ੍ਰਤੀ ਲੋਕਾਂ ਦੀ ਸੋਚ ਬਦਲਣ ਲੱਗੀ ਹੈ ਤੇ ਲੋਕ ਲੜਕੀਆਂ ਦੇ ਜਨਮ ਦਿਨ ਤੇ ਖੁਸ਼ੀਆਂ ਮਨਾਉਣ ਤੇ ਮਾਨ ਮੰਨਦੇ ਹਨ ਤੇ ਲੋਹੜੀ ਦਾ ਤਿਉਹਾਰ ਵੀ ਕੁੜੀਆਂ ਦੇ ਨਾਮ ਦਾ ਮਨਾਉਣ ਵਿੱਚ ਫਖਰ ਮਹਿਸੂਸ ਕਰਨ ਲੱਗ ਪਏ ਹਨ। ਮਹਾਂਮਾਈ ਦੇ ਅਸ਼ੀਰਵਾਦ ਨਾਲ ਸਮਾਜ ਦੀ ਜੋ ਸੋਚ ਬਦਲ ਰਹੀ ਹੈ ਉਹ ਇਕ ਚੰਗਾ ਸੰਕੇਤ ਹੈ। ਇਸ ਦੇ ਨਾਲ ਹੀ ਚੰਨਾਂ ਨੇ ਕਿਹਾ ਕਿ ਜੋ ਨੋਜਵਾਨ ਅੱਜਕਲ ਆਪਣੇ ਕੰਮ ਧੰਦੇ ਵੱਲ ਧਿਆਨ ਨਾਂ ਦੇ ਕੇ ਨਸ਼ੇ ਵੱਲ ਵੱਧ ਰਹੇ ਰੁਝਾਨ ਦਿਨ ਰਾਤ ਰੱਖ ਰਹੇ ਹਨ ਉਨ੍ਹਾਂ ਨੂੰ ਵੀ ਆਪਣੇ ਮਾਂ-ਬਾਪ, ਭਰਾ, ਭੈਣ ਦੇ ਦੁੱਖ ਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿੰਨਾਂ ਦੁੱਖ ਹੁੰਦਾ ਹੋਵੇਗਾ ਜਦ ਉਹਨਾਂ ਦਾ ਕੋਈ ਆਪਣਾ ਨਸ਼ੇ ਦੀ ਦਲਦਲ ਵਿੱਚ ਡਿੱਗਦਾ ਹੈ ਤੇ ਮੋਤ ਦੀ ਆਗੋਸ਼ ਵਿੱਚ ਜਾ ਰਿਹਾ ਹੁੰਦਾ ਹੈ ਤੇ ਉਹ ਆਪਣੇ ਆਪ ਨੂੰ ਕਿੰਨਾਂ ਬੇਬਸ਼ ਸਮਝਦੇ ਹੋਣਗੇ ।