Thursday, June 01, 2023
Speaking Punjab

Religion

PHOTOS: ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ

September 12, 2021 12:30 PM

ਅਲੌਕਿਕ ਨਗਰ ਕੀਰਤਨ ਮੌਕੇ ਸੁੰਦਰ ਪਾਲਕੀ ਤੇ ਪੰਜ ਪਿਆਰੇ ਅਗਵਾਈ ਕਰਦੇ ਹੋਏ

ਵੱਖ ਵੱਖ ਥਾਵਾਂ ਤੇ ਲਗਾਏ ਲੰਗਰ, ਕੀਤਾ ਗਿਆ ਨਿੱਘਾ ਸੁਆਗਤ

ਸੁਲਤਾਨਪੁਰ ਲੋਧੀ (ਕਪੂਰਥਲਾ), ਸਪੀਕਿੰਗ ਪੰਜਾਬ ਬਿਊਰੋ: ਜਗਤ ਗੁਰੁੂ ਸ੍ਰੀ ਗੁਰੁੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਸਤਿਕਰਤਾਰੀਆ ਬਟਾਲਾ ਤੱਕ ਵਿਸ਼ਾਲ ਨਗਰ ਕੀਰਤਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਇਲਾਕੇ ਭਰ ਦੀਆਂ ਸੇਵਾ ਸੁਸਾਇਟੀਆਂ ਦੇ ਪਰਭੂਰ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।

ਸੁੰਦਰ ਪਾਲਕੀ ਵਿੱਚ ਸਸ਼ੋਬਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਸੁਲਤਾਨਪੁਰ ਲੋਧੀ ਤੋਂ ਅਰੰਭ ਹੋਇਆ ਜੋ ਵੱਖ ਵੱਖ ਨਗਰਾਂ ਤਲਵੰਡੀ ਚੌਧਰੀਆਂ,ਮੁੰਡੀ ਮੋੜ, ਫੱਤੂਢੀਂਗਾ, ਰੱਤੜਾ, ਉੱਚਾ, ਸੈਫਲਾਬਾਦ,ਘਣੀਕੇ,ਖੈੜਾ ਬੇਟ,ਸੁਰਖ ਪੁਰ, ਸੰਗੋਜਲਾ, ਜਾਤੀਕੇ, ਭੰਡਾਲ ਬੇਟ,ਧਾਲੀਵਾਲ ਬੇਟ, ਅੱਡਾ ਮਿਆਣੀ ਬਾਕਰਪੁਰ (ਢਿਲਵਾਂ), ਬਿਆਸ,ਬਾਬਾ ਬਕਾਲਾ,ਅੱਚਲ ਸਾਹਿਬ, ਬਟਾਲਾ ਸ਼ਹਿਰ,ਲੱਕੜ ਮੰਡੀ,ਹੰਸਲੀਪੁਲ ਤੋਂ ਹੁੰਦਾ ਹੋਇਆ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਵਿਖੇ ਸਮਾਪਤ ਹੋਇਆ।

ਗੁਰਦੁਆਰਾ ਸਰੀ ਬੇਰ ਸਾਹਿਬ ਵਿਖੇ ਅਰੰਭਤਾ ਦੀ ਅਰਦਾਸ ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ ਨੇ ਕੀਤੀ।ਇਸ ਮੌਕੇ ਵੱਖ ਵੱਖ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਨਗਰ ਕੀਰਤਨ ਵਿੱਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ,ਮਾਤਾ ਸੁਲੱਖਣੀ ਜੀ ਸੇਵਾ ਸੇਵਾ ਸੁਸਾਇਟੀ,ਸ੍ਰੀ ਗੁਰੁ ਨਾਨਕ ਸੇਵਕ ਜਥਾ,ਭਾਈ ਬਾਲਾ ਜੀ ਨਿਸ਼ਕਾਮ ਸੇਵਾ ਸੁਸਾਇਟੀ,ਸ੍ਰੀ ਗੁਰੁ ਸਿੰਘ ਸਭਾ ਮਹੱਲਾ ਸਿੱਖਾਂ,ਗੁਰੁ ਨਾਨਕ ਮਿਸ਼ਨ ਸੇਵਾ ਸੁਸਾਇਟੀ,ਰਾਮਗੜ੍ਹੀਆ ਨੌਜਵਾਨ ਸਭਾ,ਗੁਰੁ ਤੇਗ ਬਹਾਦਰ ਨੌਜਵਾਨ ਸਭਾ,ਬਾਬਾ ਜੀਵਨ ਸਿੰਘ ਨੌਜਵਾਨ ਸਭਾ,ਸ੍ਰੀ ਨਿਰਵੈਰ ਖਾਲਸਾ ਸੇਵਾ ਸੁਸਾਇਟੀ,ਦਸ਼ਮੇਸ਼ ਪਿਤਾ ਨੌਜਵਾਨ ਸਭਾ,ਗੁਰੁ ਰਾਮਦਾਸ ਨੌਜਵਾਨ ਸਭਾ,ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ,ਗੁਰੁ ਨਾਨਕ ਦੇਵ ਸੇਵਾ ਸੁਸਾਇਟੀ ਆਦਿ ਵਲੋਂ ਪੂਰਨ ਰੂਪ ਵਿੱਚ ਸਹਿਯੋਗ ਦਿੱਤਾ ਗਿਆ।

ਨਗਰ ਕੀਰਤਨ ਸਮੇਂ ਵੱਖ ਵੱਖ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।ਵੱਡੀ ਗਿਣਤੀ ਵਿੱਚ ਸੰਗਤਾਂ ਬੱਸਾਂ,ਕਾਰਾਂ,ਟਰੈਕਟਰ ਟਰਾਲੀਆਂ ਅਤੇ ਮੋਟਰ ਸਾਈਕਲਾਂ ਰਾਹੀਂ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਆਂ।ਨਗਰ ਕੀਰਤਨ ਮੌਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਸੰਗਤਾਂ ਵਲੋਂ ਅਥਾਹ ਸ਼ਰਧਾ ਭਾਵਨਾ ਨਾਲ ਸਤਿਕਾਰ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਨਗਰ ਕੀਰਤਨ ਵਾਲੀਆਂ ਸੰਗਤਾਂ ਦਾ ਵੱਖ ਵੱਖ ਸਥਾਨਾਂ ਤੇ ਚਾਹ ਪਕੌੜੇ,ਪਾਣੀ ਤੇ ਮਠਿਆਈਆਂ ਦੇ ਲੰਗਰ ਲਗਾ ਕੇ ਸੇਵਾ ਕੀਤੀ ਗਈ।

Have something to say? Post your comment

More From Religion

ਧੰਨ ਦਸ਼ਮੇਸ਼ ਪਿਤਾ ॥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ (9 ਜਨਵਰੀ) ਲਈ ਵਿਸ਼ੇਸ਼ ॥ -- ਪ੍ਰੋ. ਨਵ ਸੰਗੀਤ ਸਿੰਘ

ਧੰਨ ਦਸ਼ਮੇਸ਼ ਪਿਤਾ ॥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ (9 ਜਨਵਰੀ) ਲਈ ਵਿਸ਼ੇਸ਼ ॥ -- ਪ੍ਰੋ. ਨਵ ਸੰਗੀਤ ਸਿੰਘ

ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਬਰਸੀ ਮਨਾਈ

ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਬਰਸੀ ਮਨਾਈ

ਅੰਮ੍ਰਿਤਸਰ 'ਚ ਇੰਝ ਰੋਲ਼ਿਆ ਜਾ ਰਿਹਾ ਹੈ ਸਿੱਖੀ ਦੀ ਸ਼ਾਨ 'ਦਸਤਾਰ' ਦਾਾ ਸਨਮਾਨ

ਅੰਮ੍ਰਿਤਸਰ 'ਚ ਇੰਝ ਰੋਲ਼ਿਆ ਜਾ ਰਿਹਾ ਹੈ ਸਿੱਖੀ ਦੀ ਸ਼ਾਨ 'ਦਸਤਾਰ' ਦਾਾ ਸਨਮਾਨ

ਡਾ. ਇਮਾਨੂਏਲ ਨਾਹਰ ਨੂੰ ਪੰਜਾਬ ਸਰਕਾਰ ’ਚ ਮਿਲਿਆ ਕੈਬਿਨੇਟ ਰੈਂਕ, ਮਸੀਹੀ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ

ਡਾ. ਇਮਾਨੂਏਲ ਨਾਹਰ ਨੂੰ ਪੰਜਾਬ ਸਰਕਾਰ ’ਚ ਮਿਲਿਆ ਕੈਬਿਨੇਟ ਰੈਂਕ, ਮਸੀਹੀ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ

ਕ੍ਰਿਸਮਸ ਡੇਅ –– ਹਰਮੀਤ ਕੌਰ ਗੁਰਦਾਸਪੁਰ

ਕ੍ਰਿਸਮਸ ਡੇਅ –– ਹਰਮੀਤ ਕੌਰ ਗੁਰਦਾਸਪੁਰ

‘ਆਲ ਇੰਡੀਆ ਮੁਸਲਿਮ ਡਿਵੈਲਪਮੈਂਟ ਕੌਂਸਲ’ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ 5 ਦਸੰਬਰ ਨੂੰ ਅਹਿਮਦਾਬਾਦ ’ਚ

‘ਆਲ ਇੰਡੀਆ ਮੁਸਲਿਮ ਡਿਵੈਲਪਮੈਂਟ ਕੌਂਸਲ’ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ 5 ਦਸੰਬਰ ਨੂੰ ਅਹਿਮਦਾਬਾਦ ’ਚ

अखिल भारतीय मुस्लिम विकास परिषद की राष्ट्रीय कार्यकारिणी की बैठक 5 दिसंबर को अहमदाबाद में

अखिल भारतीय मुस्लिम विकास परिषद की राष्ट्रीय कार्यकारिणी की बैठक 5 दिसंबर को अहमदाबाद में

All India Muslim Development Council’s National Executive Meeting on December 5 in Ahmedabad

All India Muslim Development Council’s National Executive Meeting on December 5 in Ahmedabad

ਗੁਰੂ ਨਾਨਕ ਬਾਣੀ ਦੇ ਸਰੋਕਾਰ: 'ਕਾਲ' ਤੋਂ 'ਅਕਾਲ' ਦੀ ਯਾਤਰਾ –– ਡਾ. ਬਲਵਿੰਦਰ ਸਿੰਘ ਥਿੰਦ

ਗੁਰੂ ਨਾਨਕ ਬਾਣੀ ਦੇ ਸਰੋਕਾਰ: 'ਕਾਲ' ਤੋਂ 'ਅਕਾਲ' ਦੀ ਯਾਤਰਾ –– ਡਾ. ਬਲਵਿੰਦਰ ਸਿੰਘ ਥਿੰਦ

VIDEO:  पादरी अनिल रॉय 'चर्च एसोसिएशन मोहाली' के अध्यक्ष और पादरी शिजू फिलिप महासचिव चुने गए

VIDEO: पादरी अनिल रॉय 'चर्च एसोसिएशन मोहाली' के अध्यक्ष और पादरी शिजू फिलिप महासचिव चुने गए