ਮੋਹਾਲੀ, ਸਪੀਕਿੰਗ ਪੰਜਾਬ ਬਿਊਰੋ: ਪੰਜਾਬੀ ਦੇ ਪ੍ਰਸਿੱਧ ਗਾਇਕ ਮਨਕੀਰਤ ਔਲਖ (Mankirt Aulakh) ਦੀ ‘ਫ਼ੌਰਡ ਐਂਡੈਵਰ’ ਕਾਰ ਦਾ ਕੱਲ੍ਹ ਬੁੱਧਵਾਰ ਨੂੰ ਮੋਹਾਲੀ ’ਚ ਚਾਲਾਨ ਹੋ ਗਿਆ। ਜਿਸ ਵੇਲੇ ਇੰਸਪੈਕਟਰ ਸੁਰਿੰਦਰ ਸਿੰਘ ਹੁਰਾਂ ਨੇ ਇਸ ਗੱਡੀ ਦੇ ਸ਼ੀਸ਼ਿਆਂ ਉੱਤੇ ਲੱਗੀ ਕਾਲੀ ਫ਼ਿਲਮ ਕਾਰਣ ਚਾਲਾਨ ਕੱਟਿਆ, ਉਸ ਵੇਲੇ ਮਨਕੀਰਤ ਖ਼ੁਦ ਉਸ ਗੱਡੀ ਵਿੱਚ ਨਹੀਂ ਸਨ।
ਟ੍ਰੈਫ਼ਿਕ ਇੰਚਾਰਜ ਇੰਸਪੈਕਟਰ ਸੁਰਿੰਦਰ ਸਿੰਘ ਹੁਰਾਂ ਦੱਸਿਆ ਕਿ ਕਾਲ਼ੇ ਰੰਗ ਦੀ ਇਸ ਫ਼ੌਰਡ ਐਂਡੈਵਰ ਗੱਡੀ ਵਿੱਚ ਮਨਕੀਰਤ ਔਲਖ ਦੇ ਭਰਾ ਰਵਸ਼ੇਰ ਸਿੰਘ ਔਲਖ (Ravsher Singh Aulakh) ਸਨ। ਉਨ੍ਹਾਂ ਦੱਸਿਆ ਕਿ ਐੱਸਪੀ (ਟ੍ਰੈਫ਼ਿਕ) ਵੱਲੋਂ ਕਾਰਾਂ ਦੇ ਕਾਲੇ ਸ਼ੀਸ਼ਿਆਂ ਬਾਰੇ ਸਖ਼ਤ ਹਦਾਇਤਾਂ ਹਨ।
Photo: from the video of LIVE TEJ [YouTube]
ਪਹਿਲਾਂ ਭਲਵਾਨੀ ਕਰਦੇ ਰਹੇ ਅਤੇ ਕਬੱਡੀ ਤੇ ਕੁਸ਼ਤੀ ਦੇ ਸ਼ੌਕੀਨ 31 ਸਾਲਾ ਮਨਕੀਰਤ ਔਲਖ ਨੂੰ ਮਹਿੰਗੀਆਂ ਗੱਡੀਆਂ ਰੱਖਣ ਦਾ ਸ਼ੌਕ ਹੈ। ਉਨ੍ਹਾਂ ਦੀ ਪਹਿਲੀ ਪਸੰਦ ਉਂਝ ਮਰਸਿਡੀਜ਼ ਦੀਆਂ ਗੱਡੀਆਂ ਹਨ; ਜਿਨ੍ਹਾਂ ਦੀ ਕੀਮਤ 25 ਲੱਖ ਰੁਪਏ ਤੋਂ ਲੈ ਕੇ ਇੱਕ– ਡੇਢ ਕਰੋੜ ਰੁਪਏ ਹੈ।
ਉਂਝ ਤਾਂ ਮਨਕੀਰਤ ਔਲਖ ਨੇ 2013 ’ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਪਰ 2015 ’ਚ ਉਨ੍ਹਾਂ ਦਾ ਗੀਤ ‘ਗੱਲਾਂ ਮਿੱਠੀਆਂ’ ਸੁਪਰ–ਹਿੱਟ ਰਿਹਾ ਸੀ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਪਿਆਰ ਨਾਲ ‘ਮਨੀ’ (MANI) ਕਹਿ ਕੇ ਸੱਦਦੇ ਹਨ।