ਹਾਲੇ ਇਹ ਅੰਦਾਜ਼ਾ ਲਗਾਉਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਭਾਰਤ ਵਿੱਚ ਕੋਰੋਨਾ–ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਆਉਣ ਵਾਲੀ ਹੈ। ਦਰਅਸਲ, ਹਾਲੇ ਕਈ ਰਾਜਾਂ ਵਿੱਚ ਨਵੇਂ ਕੇਸ ਆਉਣ ਦੀ ਰਫ਼ਤਾਰ ਵਿੱਚ ਕੋਈ ਬਹੁਤੀ ਕਮੀ ਨਹੀਂ ਹੋਈ ਹੈ।
ਮਹਾਰਾਸ਼ਟਰ ਵਰਗੇ ਰਾਜਾਂ ਵਿੱਚ ਕੋਵਿਡ–19 ਦੇ ਨਵੇਂ ਡੈਲਟਾ–ਪਲੱਸ ਵੇਰੀਐਂਟ ਦੇ ਮਾਮਲੇ ਵਧਣ ਲੱਗੇ ਹਨ। ਇਸ ਕਾਰਣ ਚਿੰਤਾ ਪੈਦਾ ਹੋਣੀ ਸੁਭਾਵਕ ਹੈ।
ਦੂਜੀ ਲਹਿਰ ਵਿੱਚ ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਹੈ। ਇੱਥੇ ਕੋਵਿਡ–19 ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ਰਾਜ ਨੇ ਦੂਜੀ ਲਹਿਰ ਦੀ ਭਿਆਨਕਤਾ ਤੋਂ ਸਬਕ ਸਿੱਖਿਆ ਅਤੇ ਇੱਕ ਤੀਜੀ ਲਹਿਰ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਕਈ ਸਿਹਤ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਪੱਛਮੀ ਰਾਜ ਇੱਕ ਵਾਰ ਫਿਰ ਮਹਾਮਾਰੀ ਦੀ ਲਾਗ ਤਿੱਖਾ ਹਮਲਾ ਕਰ ਸਕਦੀ ਹੈ।
22 ਜੂਨ ਤੋਂ, ਮਹਾਰਾਸ਼ਟਰ ਵਿੱਚ ਰੋਜ਼ਾਨਾ COVID-19 ਦੇ ਕੇਸ ਇੱਕ ਵਾਰ ਫਿਰ ਵਧ ਰਹੇ ਹਨ। ਛੂਤ ਵਾਲੀ ਇਸ ਬਿਮਾਰੀ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਹੋਈਆਂ ਮੌਤਾਂ ਵੀ ਵਧੀਆਂ ਹਨ।
ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਾਜ ਵਿਚ ਇਕ ਨਵਾਂ ਪਰਿਵਰਤਨਸ਼ੀਲ ਕੋਵੀਡ -19 ਸਟ੍ਰੇਨ -' ਡੈਲਟਾ ਪਲੱਸ' ਵੇਰੀਐਂਟ ਦੇ ਕਈ ਮਾਮਲੇ ਸਾਹਮਣੇ ਆਏ ਹਨ। ਰਾਜ ਸਰਕਾਰ ਨੇ ਇਸ ਤਰ੍ਹਾਂ ਸਾਰੀਆਂ ਪ੍ਰਸ਼ਾਸਕੀ ਇਕਾਈਆਂ ਨੂੰ ਘੱਟੋ ਘੱਟ 'ਲੈਵਲ 3' ਪਾਬੰਦੀਆਂ ਦੇ ਅਧੀਨ ਰੱਖਿਆ।
ਦਰਅਸਲ, ਡਾਕਟਰਾਂ, ਮਹਾਂਮਾਰੀ ਵਿਗਿਆਨੀਆਂ ਅਤੇ ਸਿਹਤ ਮਾਹਰਾਂ ਵਿਚ ਚਿੰਤਾਵਾਂ ਹਨ ਕਿ ਡੈਲਟਾ ਪਲੱਸ ਰੂਪ ਭਾਰਤ ਵਿਚ ਤੀਸਰੀ ਲਹਿਰ ਨੂੰ ਚਾਲੂ ਕਰ ਸਕਦਾ ਹੈ, ਜਿਵੇਂ ਕਿ ਮੰਨਿਆ ਜਾਂਦਾ ਹੈ ਕਿ ਡੈਲਟਾ ਵੇਰੀਐਂਟ ਦੂਜੀ ਲਹਿਰ ਦਾ ਕਾਰਨ ਬਣਿਆ ਸੀ।
ਹੁਣ ਕੋਵਿਡ–19 ਦੀ ਤੀਜੀ ਲਹਿਰ ਆਉਣ ਦਾ ਡਰ ਲਗਾਤਾਰ ਬਣਿਆ ਹੋਇਆ ਹੈ। ਇੰਗਲੈਂਡ ਵਿੱਚ ਇਹ ਤੀਜੀ ਲਹਿਰ ਹਾਲੇ ਸ਼ੁਰੂ ਹੀ ਹੋਈ ਹੈ। ਇਸੇ ਲਈ ਉੱਥੇ ਟੀਕਾਕਰਣ ਦੀ ਰਫ਼ਤਾਰ ਹੁਣ ਹੋਰ ਵੀ ਤੇਜ਼ ਕਰ ਦਿੱਤੀ ਗਈ ਹੈ।
ਬਹੁਤੇ ਮਾਹਿਰਾਂ ਦਾ ਇਹੋ ਮੰਨਣਾ ਹੈ ਕਿ ਕੋਰੋਨਾ–ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਜ਼ਰੂਰ ਆਵੇਗੀ ਪਰ ਕੁਝ ਮਾਹਿਰ ਅਜਿਹੇ ਵੀ ਹਨ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਤੇਜ਼ੀ ਨਾਲ ਹੋ ਰਹੀ ਵੈਕਸੀਨੇਸ਼ਨ ਕਾਰਣ ਹੋ ਸਕਦਾ ਹੈ ਕਿ ਇਹ ਤੀਜੀ ਲਹਿਰ ਬਹੁਤ ਮੱਠੀ ਰਹੇ ਜਾਂ ਸ਼ਾਇਦ ਆਵੇ ਹੀ ਨਾ ਜਾਂ ਜੇ ਆਈ, ਤਾਂ ਉਸ ਦੇ ਅਸਰ ਬਹੁਤ ਘੱਟ ਵੇਖਣ ਨੂੰ ਮਿਲਣਗੇ। ਇਸ ਮਾਮਲੇ ’ਚ ਜ਼ਿਆਦਾਤਰ ਮਾਹਿਰਾਂ ਦੇ ਵਿਚਾਰ ਇੱਕੋ ਜਿਹੇ ਨਹੀਂ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ–19 ਦੀ ਤੀਜੀ ਲਹਿਰ ਸਤੰਬਰ ਤੇ ਅਕਤੂਬਰ 2021 ਦੇ ਵਿਚਕਾਰ ਆਪਣੇ ਸਿਖ਼ਰ ’ਤੇ ਹੋਵੇਗੀ; ਬਸ਼ਰਤੇ ਜੇ ਦੇਸ਼ 15 ਜੁਲਾਈ ਤੱਕ ਪੂਰੀ ਤਰ੍ਹਾਂ ਅਨਲੌਕ ਹੋ ਜਾਵੇ। ਆਈਆਈਟੀ ਕਾਨਪੁਰ ਦੇ ਖੋਜਕਾਰਾਂ ਮੁਤਾਬਕ ਸਤੰਬਰ ਮਹੀਨੇ ਦੌਰਾਨ ਤੀਜੀ ਲਹਿਰ ਵੇਲੇ ਪੰਜ ਲੱਖ ਕੇਸ ਵੀ ਆ ਸਕਦੇ ਹਨ।